ਗਾਇਕ ਕਾਕਾ ਨੇ ਆਪਣੇ ਫੈਨ ਨੂੰ ਗਿਫਟ ਕੀਤਾ iPhone 15, ਵੀਡੀਓ ਵੇਖ ਕੇ ਖੁਸ਼ ਹੋਏ ਫੈਨਜ਼
Singer kaka gifts iPhone 15 to Fan: ਪੰਜਾਬੀ ਗਾਇਕ ਕਾਕਾ (Singer kaka) ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਦਮ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਉਨ੍ਹਾਂ ਨੇ ਇੰਡਸਟਰੀ ਕਈ ਹਿੱਟ ਗੀਤ ਦਿੱਤੇ ਹਨ।
ਗਾਇਕ ਕਾਕਾ ਅਕਸਰ ਹੀ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹੁਣ ਮੁੜ ਤੋਂ ਇੱਕ ਵਾਰ ਫਿਰ ਕਾਕਾ ਜੀ ਆਪਣੀ ਇੱਕ ਵੀਡੀਓ ਦੇ ਚੱਲਦੇ ਸੁਰਖੀਆਂ 'ਚ ਛਾਏ ਹੋਏ ਹਨ। ਹੁਣ ਕਾਕਾ ਨੇ ਕੁੱਝ ਅਜਿਹੀ ਹਰਕਤ ਕੀਤੀ ਹੈ ਕਿ ਉੇਹ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਹਾਲ ਹੀ ਵਿੱਚ ਗਾਇਕ ਕਾਕਾ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਆਪਣੇ ਇੱਕ ਫੈਨ ਨੂੰ iPhone 15 Pro Max ਗਿਫਟ ਕੀਤਾ ਹੈI ਗਾਇਕ ਕਾਕਾ ਨੇ ਇਸ ਨਾਲ ਸਬੰਧਤ ਵੀਡੀਓ ਵੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਸ਼ੇਅਰ ਕੀਤੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਕਾ ਨੇ ਕੈਪਸ਼ਨ ਵਿੱਚ ਲਿਖਿਆ ਕਿ iphone 15 Pro max ਵਿਜੇਤਾ ਰਾਹੁਲ ਉਰਫ @kaka_arya_0.1 ਮੁਬਾਰਕਾਂ, krlo bai nu follow ਕਰੋ। ਇਸ ਵੀਡੀਓ ਦੇ ਵਿੱਚ ਗਾਇਕ ਕਾਕਾ ਆਪਣੇ ਫੈਨਜ਼ ਵੱਲੋਂ ਮਿਲੇ ਤੋਹਫੇ ਤੇ ਚੀਜ਼ਾਂ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚ ਕਈ ਤਰਸਵੀਰਾਂ, ਨੋਟ ਅਤੇ ਪੇਟਿੰਗਸ ਆਦਿ ਵੇਖਣ ਮਿਲੇ।
ਇਸ ਦੇ ਨਾਲ ਹੀ ਗਾਇਕ ਕਾਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਵਾਅਦਾ ਕੀਤਾ ਸੀ ਕਿ ਜੋ ਉਨ੍ਹਾਂ ਨੂੰ ਕਾਫੀ ਪਿਆਰ ਕਰਦੇ ਹਨ ਤੇ ਜੋ ਉਨ੍ਹਾਂ ਦੇ ਗੀਤਾਂ ਰੀਲਾਂ ਬਣਾ ਕੇ ਉਨ੍ਹਾਂ ਨੂੰ ਸਪੋਰਟਸ ਕਰਦੇ ਹਨ, ਉਹ ਉਨ੍ਹਾਂ ਨੂੰ ਗਿਫਟ ਦੇਣਗੇ। ਹੁਣ ਗਾਇਕ ਨੇ ਪ੍ਰਯਾਗਰਾਜ ਤੋਂ ਆਪਣੇ ਇੱਕ ਫੈਨ ਰਾਹੁਲ ਨੂੰ iphone 15 Pro max ਗਿਫਟ ਕੀਤਾ ਹੈ। ਕਾਕਾ ਨੇ ਕਿਹਾ ਕਿ ਰਾਹੁਲ ਉਨ੍ਹਾਂ ਨੂੰ ਭਰਪੂਰ ਸਪੋਰਟਸ ਕਰਦਾ ਹੈ ਤੇ ਬਹੁਤ ਰੀਲਾਂ ਬਣਾਉਂਦਾ ਹੈ, ਵੀਡੀਓ ਬਨਾਉਣ ਲਈ ਮਿਹਨਤ ਕਰਦਾ ਹੈ ਰੀਲਾਂ ਵਾਸਤੇ ਪਰ ਉਸ ਕੋਲ ਚੰਗਾ ਕੈਮਰਾ ਨਹੀਂ ਸੀ ਜਿਸ ਲਈ ਗਾਇਕ ਨੇ ਇਸ ਫੈਨ ਨੂੰ ਫੋਨ ਲੈ ਕੇ ਦਿੱਤਾ ਹੈ।
ਗਾਇਕ ਦੀ ਇਸ ਵੀਡੀਓ ਨੂੰ ਹੋਰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਜਮ ਕੇ ਗਾਇਕ ਦੀ ਤਾਰੀਫਾਂ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਗਾਇਕ ਨੂੰ ਡਾਊਨ ਟੂ ਅਰਥ ਤੇ ਆਪਣੇ ਕੀਤੇ ਵਾਅਦੇ ਪੂਰਾ ਕਰਨ ਵਾਲਾ ਵਿਅਕਤੀ ਦੱਸਿਆ ਹੈ।
ਗਿਫਟ ਹਾਸਲ ਕਰਨ ਵਾਲੇ ਇਸ ਫੈਨ ਨੇ ਵੀਡੀਓ ਸ਼ੇਅਰ ਕਰਦਿਆਂ ਗਾਇਕ ਕਾਕਾ ਦੀ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਗਾਇਕ ਨਾਲ ਬਿਤਾਏ ਸਮਾਂ ਤੇ ਆਪਣਾ ਤਜ਼ਰਬਾ ਵੀ ਸਾਂਝਾ ਕੀਤਾ ਹੈ।
ਹੋਰ ਪੜ੍ਹੋ: ਮਸ਼ਹੂਰ ਐਥਲੀਟ ਪੀਟੀ ਉਸ਼ਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
ਦੱਸ ਦਈਏ ਕਿ ਕਾਕਾ ਨੇ ਸਾਲ 2016 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਉਹ ਆਟੋ ਚਲਾਉਂਦਾ ਸੀ। ਉਸ ਨੇ ਇਹ ਮੁਕਾਮ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਹਾਸਲ ਕੀਤਾ ਹੈ। ਉਸ ਨੇ ਆਪਣੇ 7 ਸਾਲ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਨ੍ਹਾਂ ਚੋ ਲਿਬਾਸ, ਕਹਿ ਲੈਣ ਦੇ, ਟੈਂਪਰੇਰੀ ਪਿਆਰ, ਸ਼ੇਪ, ਮਿੱਟੀ ਦੇ ਟਿੱਬੇ, ਤੀਜੀ ਸੀਟ, ਆਦਿ ਕਈ ਗੀਤ ਸ਼ਾਮਲ ਹਨ। ਬੀਤੇ ਦਿਨੀਂ ਗਾਇਕ ਦੀ ਫਿਲਮ White Punjab ਵੀ ਰਿਲੀਜ਼ ਹੋਈ ਹੈ ਜਿਸ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ।
-