ਕੁੱਲ੍ਹੜ ਪੀਜ਼ਾ ਕਪਲ ਕੋਲ ਪਹੁੰਚੇ ਗਾਇਕ ਜੈਲੀ ਤੇ ਗਾਇਆ ਆਪਣਾ ਹਿੱਟ ਗੀਤ, ਵੇਖੋ ਵੀਡੀਓ
Singer Jelly reached Kullhad Pizza : ਮਸ਼ਹੂਰ ਪੰਜਾਬੀ ਗਾਇਕ ਜੈਲੀ ਅਕਸਰ ਆਪਣੇ ਗੀਤਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਵਿੱਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕੁੱਲ੍ਹੜ ਪੀਜ਼ਾ ਕਪਲ ਦੇ ਨਾਲ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗਾਇਕ ਜੈਲੀ ਦਾ ਲੰਬੇ ਸਮੇਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਵਿੱਚ ਉਹ ਮਸ਼ਹੂਰ ਜਲੰਧਰ ਦੇ ਕੁੱਲ੍ਹੜ ਪੀਜ਼ਾ ਕਪਲ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਉਹ ਗਾਇਕ ਜੈਲੀ ਕੁੱਲ੍ਹੜ ਪੀਜ਼ਾ ਕਪਲ ਕੋਲ ਪਹੁੰਚ ਉਨ੍ਹਾਂ ਦੇ ਖਾਸ ਪੀਜ਼ਾ ਦਾ ਸਵਾਦ ਲੈਂਦੇ ਨਜ਼ਰ ਆਏ।
ਇਸ ਦੇ ਨਾਲ ਹੀ ਉਹ ਆਪਣਾ ਮਸ਼ਹੂਰ ਗੀਤ ਗਾਉਂਦੇ ਹੋਏ ਅਤੇ ਡਾਂਸ ਕਰਦੇ ਹੋਏ ਨਜ਼ਰ ਆਏ। ਜੈਲੀ ਇਸ ਵੀਡੀਓ 'ਚ ਕਾਫੀ ਖੁਸ਼ ਨਜ਼ਰ ਆਏ ਸਨ । ਦੱਸ ਦਈਏ ਕਿ ਗਾਇਕ ਜੈਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਯ। ਹਾਲਾਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਨਹੀਂ ਸਨ । ਉਨ੍ਹਾਂ ਦੀ ਇਹ ਵੀਡੀਓ ਸਾਹਮਣੇ ਆਉੇਣ 'ਤੇ ਫੈਨਜ਼ ਕਾਫੀ ਖੁਸ਼ ਹਨ।
ਹੋਰ ਪੜ੍ਹੋ : ਫਿਲਮ ਉੱਚਾ ਦਰ ਬਾਬੇ ਨਾਨਕ ਦਾ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ
ਇਸ ਵੀਡੀਓ ਨੇ ਜੈਲੀ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਹੈ ਅਤੇ ਇਹ ਵੀ ਆਸ ਜੈਲੀ ਦੇ ਪ੍ਰਸ਼ੰਸਕਾਂ ਨੂੰ ਹੋ ਗਈ ਹੈ ਕਿ ਸ਼ਾਇਦ ਜੈਲੀ ਦਾ ਕੋਈ ਨਵਾਂ ਗੀਤ ਉਨ੍ਹਾਂ ਨੂੰ ਸੁਣਨ ਨੂੰ ਮਿਲੇ ।
- PTC PUNJABI