ਉਸਤਾਦ ਪੂਰਨ ਚੰਦ ਵਡਾਲੀ ਕੋਲੋਂ ਹੀਰ ਸੁਣ ਭਾਵੁਕ ਹੋਏ ਗਾਇਕ ਜਸਬੀਰ ਜੱਸੀ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  February 07th 2024 07:07 PM |  Updated: February 07th 2024 07:07 PM

ਉਸਤਾਦ ਪੂਰਨ ਚੰਦ ਵਡਾਲੀ ਕੋਲੋਂ ਹੀਰ ਸੁਣ ਭਾਵੁਕ ਹੋਏ ਗਾਇਕ ਜਸਬੀਰ ਜੱਸੀ, ਵੇਖੋ ਵੀਡੀਓ

Jasbir Jassi video : ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਹਾਲ ਹੀ ਵਿੱਚ ਆਪਣਾ ਜਨਮਦਿਨ (Jasbir Jassi Birthday) ਮਨਾਇਆ। ਹੁਣ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਦੇ ਨਾਲ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਗਾਇਕ ਜਸਬੀਰ ਜੱਸੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜਸਬੀਰ ਜੱਸੀ ਅਕਸਰ ਆਪਣੇ ਫੈਨਜ਼ ਨਾਲ ਕੁਝ ਨਾਂ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਹਨ। 

 

ਉਸਤਾਦ ਪੂਰਨ ਚੰਦ ਵਡਾਲੀ ਨੇ ਗਾਈ ਹੀਰ

ਹਾਲ ਹੀ ਵਿੱਚ ਗਾਇਕ ਜਸਬੀਰ ਜੱਸੀ  (Jasbir Jassi) ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਗਾਇਕ ਮਸ਼ਹੂਰ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਹੋਰਨਾਂ ਕਈ ਲੋਕ ਤੇ ਪਾਲੀਵੁੱਡ ਸੈਲਬਸ ਵੀ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, 'ਦੁਨੀਆ ਵਾਲੀਓ ਸੁਣੋ ਹੀਰ, ਉਸਤਾਦ ਪੂਰਨ ਚੰਦ ਵਡਾਲੀ  (Puran Chand wadali) ਜੀ ਤੋਂ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸਤਾਦ ਪੂਰਨ ਚੰਦ ਵਡਾਲੀ ਆਪਣੇ ਸੂਫੀਆਨਾ ਅੰਦਾਜ਼ ਵਿੱਚ 'ਹੀਰ' ਗਾ ਰਹੇ ਹਨ। ਪੂਰਨ ਚੰਦ ਵਡਾਲੀ ਜੀ ਦੀ ਆਵਾਜ਼ ਵਿੱਚ ਹੀਰ ਸੁਣ ਕੇ ਗਾਇਕ ਜਸਬੀਰ ਜੱਸੀ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆਏ। ਜਸਬੀਰ ਜੱਸੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਗਾਇਕ ਦੀ ਇਸ ਵੀਡੀਓ ਉੱਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਲੋਕਾਂ ਨੇ ਗਾਇਕ ਜਸਬੀਰ ਜੱਸੀ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹ ਚੰਗੇ ਲੋਕਾਂ ਦੀ ਸੰਗਤ ਕਰਦੇ ਹਨ ਤਾਂ ਇੱਕ ਚੰਗੇ ਕਲਾਕਾਰ ਹਨ। 

ਇੱਕ ਹੋਰ ਯੂਜ਼ਰ ਨੇ ਪੂਰਨ ਚੰਦ ਵਡਾਲੀ  ਜੀ ਲਈ ਲਿਖਿਆ, 'ਕਿ ਅੱਜ ਵੀ ਸੰਗੀਤ ਦੇ ਇਸ ਉਸਤਾਦ ਦੀ ਆਵਾਜ਼ ਵਿੱਚ ਕਿੰਨੀ ਰੂਹਾਨੀਅਤ ਤੇ ਕਸ਼ਿਸ਼ ਹੈ ਕਿ ਸੁਨਣ ਵਾਲਾ ਦਿਲ ਹਾਰ ਜਾਂਦਾ ਹੈ। ਉਮਰ ਮਾਈਨੇ ਨਹੀਂ ਰੱਖਦੀ ਇਹ ਗੱਲ ਪੂਰਨ ਚੰਦ ਵਡਾਲੀ ਜੀ ਸਾਬਿਤ ਕਰ ਰਹੇ ਹਨ। ਸੋ ਇਹਨਾਂ ਦੀ ਸੂਫੀ ਗਾਇਕੀ ਅਤੇ ਇਹਨਾਂ ਦੇ ਗੁਣ ਦਾ ਅੰਦਾਜ਼ ਤੇ ਇਹਨਾਂ ਦੇ ਗੱਲਾਂ ਕਰਨ ਦਾ ਅੰਦਾਜ਼ ਅੱਜ ਵੀ ਵੱਖਰਾ ਹੈ ਕੱਲ ਵੀ ਵੱਖਰਾ ਰਹੇਗਾ ਜੱਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਵੀਡੀਓ ਸ਼ੇਅਰ ਕੀਤੀ❤️❤️।

 

 

ਹੋਰ ਪੜ੍ਹੋ: ਅਨਮੋਲ ਕਵਾਤਰਾ ਨੇ ਕੰਗਨਾ ਰਣੌਤ ਦੇ ਖਿਲਾਫ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ

ਜਸਬੀਰ ਜੱਸੀ ਦਾ ਵਰਕ ਫਰੰਟ 

 ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਕੋਕਾ, ਚੰਨੋ ਦਾ ਜਵਾਨੀ ‘ਚ ਪੈਰ ਪੈ ਗਿਆ, ਕੁੜੀ ਜ਼ਹਿਰ ਦੀ ਪੁੜੀ, ਦਿਲ ਲੈ ਗਈ ਕੁੜੀ ਗੁਜਰਾਤ ਦੀ ਸਣੇ ਕਈ ਹਿੱਟ ਗੀਤ ਮਸ਼ਹੂਰ ਹਨ । 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network