Guru Randhawa: ਗਾਇਕ ਗੁਰੂ ਰੰਧਾਵਾ ਨੇ ਫਿਲਮ 'ਸ਼ਾਹਕੋਟ' ਤੋਂ ਸਾਂਝੀ ਕੀਤੀ ਤਸਵੀਰ, ਬੋਲੇ- ਇਸ ਸਾਡਾ ਸ਼ੂਟ 'ਤੇ ਪਹਿਲਾ ਦਿਨ ਸੀ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਆਪਣੀ ਗਾਇਕੀ 'ਤੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੇ ਗੁਰੂ ਰੰਧਾਵਾ ਜਲਦ ਹੀ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੀ ਫਿਲਮ 'ਸ਼ਾਹਕੋਟ' ਤੋਂ ਤਸਵੀਰ ਸ਼ੇਅਰ ਕੀਤੀ ਹੈ। ਫੈਨਜ਼ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  October 25th 2023 12:29 PM |  Updated: October 25th 2023 12:29 PM

Guru Randhawa: ਗਾਇਕ ਗੁਰੂ ਰੰਧਾਵਾ ਨੇ ਫਿਲਮ 'ਸ਼ਾਹਕੋਟ' ਤੋਂ ਸਾਂਝੀ ਕੀਤੀ ਤਸਵੀਰ, ਬੋਲੇ- ਇਸ ਸਾਡਾ ਸ਼ੂਟ 'ਤੇ ਪਹਿਲਾ ਦਿਨ ਸੀ

Guru Randhawa pics: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਆਪਣੀ ਗਾਇਕੀ 'ਤੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੇ ਗੁਰੂ ਰੰਧਾਵਾ ਜਲਦ ਹੀ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੀ ਫਿਲਮ 'ਸ਼ਾਹਕੋਟ' ਤੋਂ ਤਸਵੀਰ ਸ਼ੇਅਰ ਕੀਤੀ ਹੈ। ਫੈਨਜ਼ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਗੁਰੂ ਰੰਧਾਵਾ ਜਲਦ ਹੀ ਪੈਨ ਇੰਡੀਆ ਫਿਲਮ 'ਸ਼ਾਹਕੋਟ' 'ਚ ਨਜ਼ਰ ਆਉਣਗੇ। ਫਿਲਮ 'ਚ ਗੁਰੂ ਰੰਧਾਵਾ,  ਇਕਬਾਲ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜੋ ਇੱਕ ਜੋਸ਼ੀਲਾ ਪੰਜਾਬੀ ਨੌਜਵਾਨ ਹੈ, ਜੋ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦਾ ਸੰਕਲਪ ਲੈਂਦਾ ਹੈ।

ਗੁਰੂ ਰੰਧਾਵਾ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਆਉਣ ਵਾਲੀ ਇਸ ਫਿਲਮ ਦੇ ਪਹਿਲੇ ਦਿਨ ਦੇ ਸ਼ੂਟ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਗੁਰੂ ਰੰਧਾਵਾ ਨੇ ਇੱਕ ਤਸਵੀਰ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ "ਸ਼ਾਹਕੋਟ ਦੇ ਸੈੱਟ 'ਤੇ ਇਹ ਸਾਡਾ ਪਹਿਲਾਂ ਦਿਨ ਸੀ। ਈਸ਼ਾ ਤਲਵਾਰ ਤੁਸੀਂ ਸ਼ਾਨਦਾਰ ਕੰਮ ਕੀਤਾ। ਤੁਹਾਡੇ ਨਾਲ ਕਰਦੇ ਹੋਏ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ। ਇਹ ਫਿਲਮ ਸਿਨੇਮਾਘਰਾਂ ਵਿੱਚ 9 ਫਰਵਰੀ 2024 ਨੂੰ "

ਇੰਸਟਾਗ੍ਰਾਮ 'ਤੇ ਗੁਰੂ ਨੇ ਪੋਸਟਰ ਸਾਂਝਾ ਕਰਦਿਆਂ ਲਿਖਿਆ, "ਸ਼ਾਹਕੋਟ' ਫਿਲਮ ਦੀ ਮਨਮੋਹਕ ਯਾਤਰਾ ਵਿੱਚ ਸ਼ਾਮਲ ਹੋਵੋ, 'ਇਹ ਮੂਵੀ, ਇੱਕ ਸਿਨੇਮੈਟਿਕ ਓਡੀਸੀ ਜੋ ਪਿਆਰ ਤੇ ਫਰਜ਼ ਦੇ ਵਿਸ਼ਵਵਿਆਪੀ ਮੁੱਦੇ ਦੀ ਪੜਚੋਲ ਕਰਦੀ ਹੈ।"

 ਹੋਰ ਪੜ੍ਹੋ: Rajinikanth: ਸੁਪਰਸਟਾਰ ਰਜਨੀਕਾਂਤ ਦਾ ਹਮਸ਼ਕਲ ਹੈ ਕੇਰਲ ਦਾ ਇਹ ਚਾਹ ਵੇਚਣ ਵਾਲਾ ਵਿਅਕਤੀ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ

ਦੱਸਣਯੋਗ ਹੈ ਕਿ 'ਲਵ ਪੰਜਾਬ' ਅਤੇ 'ਫਿਰੰਗੀ' ਵਰਗੇ ਆਪਣੇ ਪ੍ਰੋਜੈਕਟਾਂ ਲਈ ਮਸ਼ਹੂਰ ਰਾਜੀਵ ਢੀਂਗਰਾ ਇਸ ਫਿਲਮ ਨੂੰ ਨਿਰਦੇਸ਼ਤ ਕਰ ਰਹੇ ਹਨ। 'ਸ਼ਾਹਕੋਟ' ਨੂੰ ਲੈ ਕੇ ਉਤਸ਼ਾਹਿਤ ਰਾਜੀਵ ਢੀਂਗਰਾ ਨੇ ਕਿਹਾ, "ਅਸੀਂ ਇੱਕ ਅਜਿਹੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਨਾ ਸਿਰਫ਼ ਮੰਨੋਰੰਜਨ ਕਰੇ ਸਗੋਂ ਵਿਸ਼ਵ ਪੱਧਰ 'ਤੇ ਦਰਸ਼ਕਾਂ ਵਿੱਚ ਇੱਕ ਗੂੰਜ ਵੀ ਪੈਦਾ ਕਰੇ। ਇਹ ਇੱਕ ਅਜਿਹੀ ਕਹਾਣੀ ਹੈ ਜੋ ਦਿਲ ਦੀ ਗੱਲ ਕਰਦੀ ਹੈ, ਪਿਆਰ ਬਨਾਮ,ਫਰਜ਼ ਦੀ ਸਦੀਵੀ ਦੁਬਿਧਾ ਦੀ ਪੜਚੋਲ ਕਰਦੀ ਹੈ।" ਤੁਹਾਨੂੰ ਦੱਸ ਦਈਏ ਕਿ ਸ਼ਾਹਕੋਟ 9 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network