ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਗਿੱਲ ਰੌਂਤਾ, ਵੀਡੀਓ ਸਾਂਝ ਕਰ ਕਿਹਾ , 'ਤੇਰਾ ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ'
Gill Raunta remember Sidhu Moosewala : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਇਸ ਮੌਕੇ ਜਿੱਥੇ ਸਿੱਧੂ ਦੇ ਫੈਨਜ਼ ਤੇ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸੇ ਵਿਚਾਲੇ ਗਾਇਕ ਦੇ ਨਜ਼ਦੀਕੀ ਦੋਸਤ ਤੇ ਗਾਇਕ ਗਿੱਲ ਰੌਂਤਾ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਵੀਡੀਓ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਪੰਜਾਬੀ ਇੰਡਸਟਰੀ ਲਈ 29 ਮਈ ਇੱਕ ਕਾਲਾ ਦਿਲ ਹੈ, ਇਸ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।
ਸਿੱਧੂ ਨੂੰ ਚਾਹੁਣ ਵਾਲਿਆਂ ਵਿੱਚ ਉਨ੍ਹਾਂ ਦੇ ਕਰੀਬੀ ਦੋਸਤ ਤੇ ਗਾਇਕ ਗਿੱਲ ਰੌਂਤਾ ਨੇ ਉਨ੍ਹਾਂ ਨਾਲ ਇੱਕ ਅਣਦੇਖੀ ਵੀਡੀਓ ਸ਼ੇਅਰ ਕੀਤੀ ਹੈ। ਗਾਇਕ ਨੇ ਆਪਣੇ ਜਿਗਰੀ ਦੋਸਤ ਨੂੰ ਯਾਦ ਕਰਦਿਆਂ ਪੋਸਟ ਵਿੱਚ ਲਿਖਿਆ, 'ਸਿੱਧੂਆ ਤੂੰ ਸੱਚੀ ਹੋ ਗਿਆ ਉਏ ਖੁਦਾ ਵਰਗਾ ਤੇਰਾ ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ।'
ਹੋਰ ਪੜ੍ਹੋ : ਕੀ ਸਿੱਧੂ ਮੂਸੇਵਾਲਾ ਨੇ ਆਖਰੀ ਗੀਤ The Last Right ਤੇ ਗੀਤ 295 ਰਾਹੀਂ ਕੀਤੀ ਸੀ ਆਪਣੇ ਮੌਤ ਦੀ ਭੱਵਿਖਵਾਣੀ ?
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਤੁਸੀਂ ਗਿੱਲ ਰੌਂਤਾ ਸਿੱਧੂ ਮੂਸੇਵਾਲਾ ਦੀ ਗੋਦ ਵਿੱਚ ਲੇਟੇ ਹੋਏ ਹਨ। ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦੋਸਤਾਂ ਨਾਲ ਮਸਤੀ ਕਰਦੇ ਅਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਭਾਵੁਕ ਹੋ ਗਏ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗਾਇਕ ਦੇ ਫੈਨਜ਼ ਉਸ ਨੂੰ ਯਾਦ ਕਰ ਰਹੇ ਹਨ।
- PTC PUNJABI