Viral Video: ਇਸ ਸਿੱਖ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਬਰਫਬਾਰੀ ਦੌਰਾਨ ਮੁਸਲਿਮ ਵਿਅਕਤੀ ਦੀ ਕੀਤੀ ਮਦਦ
Sikh man help muslim man Viral News: ਆਏ ਦਿਨ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇਨ੍ਹਾਂ ਚੋਂ ਕੁਝ ਹੈਰਾਨੀਜਨਕ ਤੇ ਕੁਝ ਬੇਹੱਦ ਹੀ ਚੰਗੀਆਂ ਚੀਜਾਂ ਵੀ ਸ਼ਾਮਲ ਹੁੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ (Social Media) ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਸਿੱਖ ਵਿਅਕਤੀ ਵੱਲੋਂ ਪੇਸ਼ ਕੀਤੀ ਗਈ ਇਨਸਾਨੀਅਤ ਦੀ ਮਿਸਾਲ (Humanity) ਨੂੰ ਦਰਸਾਉਂਦੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ (Viral Video) ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਨ੍ਹੀਂ ਦਿਨੀਂ ਉੱਤਰੀ ਭਾਰਤ ਵਿੱਚ ਲਗਾਤਾਰ ਮੀਂਹ ਤੇ ਬਰਫਬਾਰੀ ਦਾ ਮੌਸਮ (Snowfall) ਬਣਿਆ ਹੋਇਆ ਹੈ। ਅਜਿਹੇ ਵਿੱਚ ਇੱਕ ਮੁਸਲਿਮ ਵਿਅਕਤੀ ਸੜਕ ਉੱਤੇ ਨਮਾਜ਼ ਅਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਪਰ ਇਸ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਬਰਫਬਾਰੀ ਹੋ ਰਹੀ ਹੈ, ਇਸ ਦੇ ਬਾਵਜੂਦ ਉਕਤ ਵਿਅਕਤੀ ਆਪਣੀ ਨਮਾਜ਼ ਅਦਾ ਕਰਦਾ ਰਹਿੰਦਾ ਹੈ।
ਵੀਡੀਓ ਦੇ ਵਿੱਚ ਤੁਸੀਂ ਅੱਗੇ ਵੇਖ ਸਕਦੇ ਹੋ ਕਿ ਮੁਸਲਿਮ ਵਿਅਕਤੀ ਨੂੰ ਬਰਫਬਾਰੀ ਦੇ ਦੌਰਾਨ ਵੀ ਨਮਾਜ਼ ਅਦਾ ਕਰਦਿਆਂ ਵੇਖ ਕੇ ਇੱਕ ਸਿੱਖ ਵਿਅਕਤੀ ਛੱਤਰੀ ਲੈ ਕੇ ਆਉਂਦਾ ਹੈ ਅਤੇ ਨਮਾਜ਼ ਅਦਾ ਕਰਨ ਵਾਲੇ ਆਪਣੇ ਮੁਸਲਿਮ ਭਾਈਚਾਰੇ ਦੇ ਵਿਅਕਤੀ ਨੂੰ ਬਰਫਬਾਰੀ ਤੋਂ ਬਚਾਉਣ ਲਈ ਉਸ ਦੇ ਸਿਰ 'ਤੇ ਛੱਤਰੀ ਕਰ ਦਿੰਦਾ ਹੈ ਤਾਂ ਜੋ ਉਸ ਦੀ ਇਬਾਦਤ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾਂ ਪੇਸ਼ ਆਵੇ।
ਹੋਰ ਪੜ੍ਹੋ: ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਗਾਇਕ ਦੀ ਮਾਤਾ ਗਿਆਨ ਕੌਰ ਜੀ ਦਾ ਹੋਇਆ ਦਿਹਾਂਤ
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਹ ਵੀਡੀਓ ਸ਼੍ਰੀਨਗਰ ਦੀ ਦੱਸੀ ਜਾ ਰਹੀ ਹੈ, ਹਲਾਂਕਿ ਇਸ ਬਾਰੇ ਅਜੇ ਤੱਕ ਪੁਖ਼ਤਾ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਵੀਡੀਓ ਉੱਤੇ ਆਪੋ ਆਪਣੇ ਕਮੈਂਟ ਦੇ ਕੇ ਸਿੱਖ ਵਿਅਕਤੀ ਦੀ ਸ਼ਲਾਘਾ ਕਰ ਰਹੇ ਹਨ। ਬਹੁਤੇ ਯੂਜ਼ਰਸ ਨੇ ਵੀਡੀਓ ਉੱਤੇ ਕਮੈਂਟ ਕਰਦੇ ਹੋਏ ਲਿਖਿਆ, 'ਜਾਤ-ਪਾਤ ਜਾਂ ਕਿਸੇ ਵੀ ਧਰਮ ਉੱਤੇ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ। ' ਇੱਕ ਹੋਰ ਨੇ ਲਿਖਿਆ, ' ਸਿੱਖ ਭਾਈਚਾਰੇ ਦੇ ਲੋਕ ਕਦੇ ਵੀ ਮਦਦ ਕਰਨ ਵਿੱਚ ਪਿੱਛੇ ਨਹੀਂ ਰਹਿੰਦੇ, ਇੱਕ ਸੱਚਾ ਸਿੱਖ ਸਭ ਤੋਂ ਪਹਿਲਾਂ ਇਨਸਾਨੀਅਤ ਨੂੰ ਪਹਿਲ ਦਿੰਦਾ ਹੈ ਤੇ ਬਿਨਾਂ ਕੋਈ ਧਰਮ ਜਾਂ ਜਾਤ-ਪਾਤ ਬਾਰੇ ਸੋਚੇ ਲੋੜਵੰਦਾਂ ਦੀ ਮਦਦ ਕਰਦਾ ਹੈ।
-