ਸਿੱਧੂ ਮੂਸੇਵਾਲਾ ਦਾ ਸਰੀਰਕ ਤੌਰ ‘ਤੇ ਅਸਰਮਥ ਇਹ ਫੈਨ, ਹਰ ਵੇਲੇ ਸੀਨੇ ਨਾਲ ਲਾਈ ਰੱਖਦਾ ਗਾਇਕ ਦੀ ਤਸਵੀਰ

ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਰਹੇਗਾ । ਅੱਜ ਅਸੀਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਇੱਕ ਅਜਿਹੇ ਫੈਨ ਦੇ ਨੂੰ ਮਿਲਵਾਉਣ ਜਾ ਰਹੇ ਹਾਂ। ਜੋ ਬੇਸ਼ੱਕ ਬੋਲ ਨਹੀਂ ਸਕਦਾ ਤੇ ਨਾਂ ਹੀ ਚੱਲ ਫਿਰ ਸਕਦਾ ਹੈ।

Reported by: PTC Punjabi Desk | Edited by: Shaminder  |  August 14th 2024 04:00 PM |  Updated: August 14th 2024 04:00 PM

ਸਿੱਧੂ ਮੂਸੇਵਾਲਾ ਦਾ ਸਰੀਰਕ ਤੌਰ ‘ਤੇ ਅਸਰਮਥ ਇਹ ਫੈਨ, ਹਰ ਵੇਲੇ ਸੀਨੇ ਨਾਲ ਲਾਈ ਰੱਖਦਾ ਗਾਇਕ ਦੀ ਤਸਵੀਰ

  ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਅੱਜ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਰਹੇਗਾ । ਅੱਜ ਅਸੀਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਇੱਕ ਅਜਿਹੇ ਫੈਨ ਦੇ ਨੂੰ ਮਿਲਵਾਉਣ ਜਾ ਰਹੇ ਹਾਂ। ਜੋ ਬੇਸ਼ੱਕ ਬੋਲ ਨਹੀਂ ਸਕਦਾ ਤੇ ਨਾਂ ਹੀ ਚੱਲ ਫਿਰ ਸਕਦਾ ਹੈ। ਪਰ ਉਹ ਆਪਣੇ ਜਜ਼ਬਾਤ ਆਪਣੇ ਹਾਵ ਭਾਵਾਂ ਦੇ ਨਾਲ ਬਿਆਨ ਕਰਦਾ ਹੈ। ਸਿੱਧੂ ਮੂਸੇਵਾਲਾ ਦਾ ਇਹ ਫੈਨ ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਅਸਮਰਥ ਹੈ। ਪਰ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਸੀਨੇ ਨਾਲ ਰੱਖਦਾ ਹੈ ਅਤੇ ਉਸ ਦੇ ਪਾਈ ਟੀ-ਸ਼ਰਟ ‘ਤੇ ਵੀ ਗਾਇਕ ਦੀ ਤਸਵੀਰ ਹੈ। 

ਹੋਰ ਪੜ੍ਹੋ : ਹਰਿਆਣਵੀਂ ਡਾਂਸਰ ਸਪਨਾ ਚੌਧਰੀ ਵਿਵਾਦਾਂ ‘ਚ ਘਿਰੀ, ਧੋਖਾਧੜੀ ਦੇ ਮਾਮਲੇ ‘ਚ ਗੈਰ ਜ਼ਮਾਨਤੀ ਵਾਰੰਟ ਜਾਰੀ 

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਇਨ੍ਹਾਂ ਗੀਤਾਂ ਦੀ ਬਦੌਲਤ ਦੁਨੀਆ ਭਰ ‘ਚ ਗਾਇਕ ਨੇ ਆਪਣੀ ਪਛਾਣ ਬਣਾਈ ਸੀ ।

 

ਮੌਤ ਤੋਂ ਬਾਅਦ ਵੀ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ।ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਉਸ ਦੇ ਮਾਪੇ ਹਾਲੇ ਵੀ ਦਰ-ਬ-ਦਰ ਦੀਆਂ ਠੋਕਰਾਂ ਖਾ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network