ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਪੱਗ ਉਤਾਰ ਸਿਰੋਂ,ਬਾਪੂ ਇਨਸਾਫ਼ ਮੰਗਦਾ’

ਸਿੱਧੂ ਮੂਸੇਵਾਲਾ ਦੀ ਮਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਆਖਰੀ ਪਲਾਂ ਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਜਿਸ ਪੁੱਤਰ ਦੇ ਸਿਰ ਸਿਹਰਾ ਸਜਾਉਣਾ ਸੀ, ਉਸ ਪੁੱਤਰ ਦੀ ਅਰਥੀ ਬਜ਼ੁਰਗ ਮਾਪਿਆਂ ਨੂੰ ਸਜਾਉਣੀ ਪਈ।

Reported by: PTC Punjabi Desk | Edited by: Shaminder  |  June 14th 2023 11:05 AM |  Updated: June 14th 2023 03:18 PM

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਪੱਗ ਉਤਾਰ ਸਿਰੋਂ,ਬਾਪੂ ਇਨਸਾਫ਼ ਮੰਗਦਾ’

ਸਿੱਧੂ ਮੂਸੇਵਾਲਾ (Sidhu Moose wala )ਦੀ ਮੌਤ ਨੂੰ ਇੱਕ ਸਾਲ ਤੋਂ ਵੱਧ ਸਮਾਂ ਬਤੀਤ ਹੋ ਚੁੱਕਿਆ ਹੈ । ਪਰ ਗਾਇਕ ਦਾ ਕਤਲ ਕਰਨ ਵਾਲਿਆਂ ਨੂੰ ਹਾਲੇ ਤੱਕ ਬਣਦੀ ਸਜ਼ਾ ਨਹੀਂ ਮਿਲੀ ਹੈ । ਜਿਸ ਨੂੰ ਲੈ ਕੇ ਜਿੱਥੇ ਸਿੱਧੂ ਦੇ ਪ੍ਰਸ਼ੰਸਕਾਂ ‘ਚ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਧੂ ਮੂਸੇਵਾਲਾ ਦੇ ਮਾਪਿਆਂ ‘ਚ ਵੀ ਰੋਸ ਪਾਇਆ ਜਾ ਰਿਹਾ ਹੈ । ਸਿੱਧੂ ਮੂਸੇਵਾਲਾ ਦੀ ਮਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਆਖਰੀ ਪਲਾਂ ਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਜਿਸ ਪੁੱਤਰ ਦੇ ਸਿਰ ਸਿਹਰਾ ਸਜਾਉਣਾ ਸੀ, ਉਸ ਪੁੱਤਰ ਦੀ ਅਰਥੀ ਬਜ਼ੁਰਗ ਮਾਪਿਆਂ ਨੂੰ ਸਜਾਉਣੀ ਪਈ। 

ਹੋਰ ਪੜ੍ਹੋ :ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਹਾਲੀਵੁੱਡ ਰੈਪਰ Stefflon Don, ਪੰਜਾਬੀ ਪਹਿਰਾਵੇ ‘ਚ ਆਈ ਨਜ਼ਰ

ਮਾਂ ਦੇ ਗਮ ਨੂੰ ਵੇਖ ਹਰ ਕੋਈ ਹੋਇਆ ਭਾਵੁਕ 

ਸਿੱਧੂ ਮੂਸੇਵਾਲਾ ਦੀ ਮਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕੋਈ ਭਾਵੁਕ ਹੋਇਆ ਨਜ਼ਰ ਆ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਜਿਸ ਦਿਨ ਅੰਤਿਮ ਸਸਕਾਰ ਹੋਇਆ ਸੀ । ਉਸ ਦਿਨ ਵੀ ਇਹ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਸਨ ਅਤੇ ਮਾਪਿਆਂ ਦੀ ਇਸ ਹਾਲਤ ਨੂੰ ਵੇਖ ਕੇ ਪੱਥਰ ਦਿਲ ਇਨਸਾਨ ਦੀਆਂ ਅੱਖਾਂ ਚੋਂ ਵੀ ਅੱਥਰੂ ਵਹਿ ਤੁਰੇ ਸਨ । ਅੱਜ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ । 

ਸਿੱਧੂ ਮੂਸੇਵਾਲਾ ਨੇ ਦਿੱਤੇ ਹਿੱਟ ਗੀਤ 

ਸਿੱਧੂ ਮੂਸੇਵਾਲਾ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਬਹੁਤ ਛੋਟਾ ਰਿਹਾ, ਪਰ ਉਸ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਏਨੇਂ ਕੁ ਹਿੱਟ ਗੀਤ ਦਿੱਤੇ ਕਿ ਸਰੋਤਿਆਂ ਦੇ ਦਿਲਾਂ ‘ਤੇ ਉਹ ਕੁਝ ਕੁ ਸਮੇਂ ‘ਚ ਹੀ ਰਾਜ ਕਰਨ ਲੱਗ ਪਿਆ ਸੀ ।

ਜਿਸ ਜਗ੍ਹਾ ਨੂੰ ਬਨਾਉਣ ਦੇ ਲਈ ਮੁੱਦਤਾਂ ਲੱਗ ਜਾਂਦੀਆਂ ਨੇ, ਪਰ ਉਹ ਜਗ੍ਹਾ ਉਸ ਨੇ ਕੁਝ ਕੁ ਸਾਲਾਂ ‘ਚ ਹੀ ਬਣਾ ਲਈ ਸੀ । ਅੱਜ ਉਸ ਦੇ ਗੀਤ ਹਰ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network