ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤ ਲਈ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਪੁੱਤਰ ਘਰ ਆਉਣ ਵਾਲਾ ਤੇਰਾ ਹਰ ਫੈਨਸ, ਤੇਰੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੈ’
ਸਿੱਧੂ ਮੂਸੇਵਾਲਾ (Sidhu Moose Wala) ਨੂੰ ਯਾਦ ਕਰਕੇ ਉਨ੍ਹਾਂ ਦੀ ਮਾਤਾ (Mother) ਜੀ ਅਕਸਰ ਭਾਵੁਕ ਹੋ ਜਾਂਦੇ ਹਨ । ਉਹ ਸੋਸ਼ਲ ਮੀਡੀਆ ‘ਤੇ ਆਪਣੇ ਪੁੱਤਰ ਦੇ ਬਾਰੇ ਗੱਲਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਵੀ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਇੱਕ ਪੋਸਟ ਸ਼ੇਅਰ ਕੀਤੀ ਸੀ । ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜ਼ਜਬਾਤ ਵੀ ਸਾਂਝੇ ਕੀਤੇ ਸਨ । ਪਰ ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਪੁੱਤਰ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸ਼ੇਅਰ ਕੀਤਾ ਹੈ ।
ਤੇਰੇ ਪ੍ਰਸ਼ੰਸਕਾਂ ਦਾ ਆਉਣਾ ਤੇਰੀ ਮੌਜੂਦਗੀ ਦਰਸਾਉਂਦੈ
ਚਰਨ ਕੌਰ ਨੇ ਲਿਖਿਆ ‘ਅੱਜ ਵੀ ਵਿਹੜੇ ਵਿੱਚ ਬੈਠੇ, ਘਰ ਦੇ ਅੰਦਰ ਤੁਰਦੇ, ਬਾਪੂ ਨਾਲ ਸਲਾਹਾਂ ਕਰਦੇ ਮੇਰੀ ਗੋਦੀ ‘ਚ ਸਿਰ ਰੱਖ ਕੇ ਸੌਂਦੇ । ਨਵੀਂਆਂ ਬਣਾਈਆਂ ਤਰਜ਼ਾਂ ਤੇ ਲਿਖਤਾਂ ਸਾਨੂੰ ਸੁਣਾਉਂਦੇ । ਦੇਰੀ ਨਾਲ ਘਰ ਆਉਣ ‘ਤੇ ਮੇਰੇ ਤੋਂ ਗਾਲ੍ਹਾਂ ਖਾਂਦੇ। ਨਿੱਕੀ ਛੋਟੀ ਗੱਲ ‘ਤੇ ਆਪਣੇ ਬਾਪੂ ਨਾਲ ਰੁੱਸਦੇ ਆਪਣੇ ਸੰਦਾਂ ‘ਤੇ ਕੱਪੜੇ ਮਾਰਦੇ ।
ਹੋਰ ਪੜ੍ਹੋ : ਕੰਗਨਾ ਰਣੌਤ ਦਾ ਖਾਲਿਸਤਾਨੀਆਂ ‘ਤੇ ਸਾਧਿਆ ਨਿਸ਼ਾਨਾ’ ਕਿਹਾ ‘ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨੇ ਸਰਕਾਰ’
ਮੈਨੂੰ ਸਭ ਕਰਦੇ ਦਿਖਦੇ ਰਹਿੰਦੇ ਹੋ ਤੁਸੀਂ ਸ਼ੁਭ । ਇਹੀ ਗੱਲ ਨੂੰ ਅਪਣਾਉਂਦਿਆਂ ਕਿ ਹੁਣ ਤੁਸੀਂ ਸਾਨੂੰ ਕਦੇ ਨਹੀਂ ਮਿਲਣਾ । ਸਾਲ ਹੋਣ ਨੂੰ ਆਇਆ ਪੁੱਤ, ਇਉਂ ਲੱਗਿਆ ਹੀ ਨਹੀਂ ਕਿ ਤੁਸੀਂ ਮੈਥੋਂ ਦੂਰ ਹੋ ਗਏ ਹੋ। ਘਰ ਆਉਂਦੇ ਹਰੇਕ ਸਮਰਥਕ ਤੁਹਾਡਾ ਕਿਸੇ ਹੋਰ ਰੂਪ ‘ਚ ਆ ਕੇ ਮੈਨੂੰ ਮਿਲਣ ਵਰਗਾ ਲੱਗਦਾ ਹੁੰਦਾ ਏ।
ਜਦੋਂ ਉਹ ਸਾਨੂੰ ਆ ਕੇ ਮਿਲਦੇ ਹਨ, ਇਉਂ ਲੱਗਦਾ ਜਿਵੇਂ ਤੁਸੀਂ ਮੈਨੂੰ ਮਿਲਣ ਆਉਂਦੇ ਹੋ ਅਤੇ ਮੈਨੂੰ ਹਿੰਮਤ ਨਾ ਹਾਰਨ ਲਈ ਕਹਿੰਦੇ ਹੋ । ਤੁਸੀਂ ਸਹੀ ਕਹਿੰਦੇ ਸੀ ਪੁੱਤ, ਤੁਹਾਡੇ ਸਮਰਥਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ । ਸ਼ੁਭ ਅਸੀਂ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਾਂ, ਸਾਰੇ ਸਮਰਥਕਾਂ ਦਾ ਸਾਡਾ ਸਾਥ ਦਿੰਦੇ ਰਹਿਣ ਲਈ ਧੰਨਵਾਦ ਕਰਦੇ ਹਾਂ’।
- PTC PUNJABI