ਮੌਤ ਤੋਂ ਬਾਅਦ ਵੀ ਦੁਨੀਆ ‘ਤੇ ਛਾਇਆ ਸਿੱਧੂ ਮੂਸੇਵਾਲਾ, ਨਵੇਂ ਗੀਤ ‘ਮੇਰਾ ਨਾਂਅ’ ਨੂੰ ਮਿਲਿਆ ਭਰਵਾਂ ਹੁੰਗਾਰਾ,ਸਿੱਧੂ ਦੇ ਪਿਤਾ ਨੇ ਪ੍ਰਸ਼ੰਸ਼ਕਾਂ ਦਾ ਕੀਤਾ ਧੰਨਵਾਦ
ਸਿੱਧੂ ਮੂਸੇਵਾਲਾ (Sidhu Moose wala) ਦਾ ਗੀਤ ‘ਮੇਰਾ ਨਾਂਅ’ (Mera Naa) ਅੱਜ ਰਿਲੀਜ਼ ਹੋ ਗਿਆ ਹੈ । ਗੀਤ ਦੇ ਰਿਲੀਜ਼ ਹੋਣ ਦੇ ਪੰਦਰਾਂ ਮਿੰਟਾਂ ‘ਚ ਹੀ ਇਸ ਦੇ ਵਿਊਜ਼ ਦੀ ਗਿਣਤੀ ਮਿਲੀਅਨ ਤੱਕ ਪਹੁੰਚ ਗਈ । ਪ੍ਰਸ਼ੰਸਕਾਂ ਦੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਵੀ ਮੀਡੀਆ ‘ਤੇ ਨਾਲ ਮੁਖਾਤਬ ਹੋਏ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂਅ’ ਰਿਲੀਜ਼, ਵਾਕਏ ਹੀ ਹਰ ਗਲੀ ਮੋੜ ਛਾਇਆ ਸਿੱਧੂ ਮੂਸੇਵਾਲਾ
ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਸਾਰੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਮਾਣ ਰਿਹਾ ਹੈ ਅਤੇ ਉਸ ਦਾ ਇਹ ਰਿਕਾਰਡ ਰਿਹਾ ਹੈ ਕਿ ਜਿਸ ਵੀ ਗੀਤ ਨੂੰ ਉਸ ਨੇ ਹੱਥ ਪਾਇਆ ਹੈ ਉਹ ਪਹਿਲੇ ਵਾਲੇ ਗੀਤਾਂ ਦੇ ਨਾਲੋਂ ਵੀ ਜ਼ਿਆਦਾ ਹਿੱਟ ਰਿਹਾ ਹੈ ।
ਮੌਤ ਤੋਂ ਬਾਅਦ ਵੀ ਛਾਇਆ ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਦੇ ਲਈ ਜਾ ਚੁੱਕਿਆ ਹੈ ।ਪਰ ਮੌਤ ਤੋਂ ਬਾਅਦ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ ਅਤੇ ਉਸ ਦੇ ਮਾਪੇ ਵੀ ਉਸ ‘ਤੇ ਮਾਣ ਮਹਿਸੂਸ ਕਰ ਰਹੇ ਹਨ । ਮਾਣ ਮਹਿਸੂਸ ਵੀ ਕਿਉਂ ਨਾ ਕਰਨ ਆਖਿਰ ਆਪਣੇ ਮਾਪਿਆਂ ਅਤੇ ਆਪਣੇ ਪਿੰਡ ਦਾ ਨਾਂਅ ਉਸ ਨੇ ਦੁਨੀਆ ਦੇ ਹਰ ਕੋਨੇ ‘ਚ ਪਹੁੰਚਾ ਦਿੱਤਾ ਹੈ ।
ਜਿਸ ਪਿੰਡ ਦਾ ਕਦੇ ਕਿਸੇ ਨੇ ਨਾਂਅ ਵੀ ਨਹੀਂ ਸੁਣਿਆ, ਉਸ ਨੂੰ ਹੁਣ ਸਿੱਧੂ ਮੂਸੇਵਾਲਾ ਦੇ ਕਾਰਨ ਜਾਣਿਆ ਜਾਣ ਲੱਗ ਪਿਆ ਹੈ ।ਜਿਸ ਸ਼ੌਹਰਤ ਨੂੰ ਪਾਉਣ ਦੇ ਲਈ ਲੋਕਾਂ ਨੂੰ ਮੁੱਦਤਾਂ ਲੱਗ ਜਾਂਦੀਆਂ ਹਨ, ਉਸ ਮੁਕਾਮ ਨੂੰ ਸਿੱਧੂ ਮੂਸੇਵਾਲਾ ਨੇ ਕੁਝ ਕੁ ਸਾਲਾਂ ਦੇ ਕਰੀਅਰ ਦੌਰਾਨ ਪਾ ਲਿਆ ਸੀ । ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਉਸ ਦੀਆਂ ਗੱਲਾਂ ਹੁੰਦੀਆਂ ਹਨ ।
- PTC PUNJABI