ਆਪਣੀ ਰਿਟਾਇਰਮੈਂਟ ‘ਤੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਭਾਵੁਕ ਪੋਸਟ ਕੀਤੀ ਸਾਂਝੀ
ਸਿੱਧੂ ਮੂਸੇਵਾਲਾ (Sidhu Moose wala) ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Sidhu) ਦੀ ਬੀਤੇ ਦਿਨ ਰਿਟਾਇਰਮੈਂਟ ਸੀ । ਇਸ ਮੌਕੇ ‘ਤੇ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਪੁੱਤ ਅੱਜ ਮੇਰੀ ਰਿਟਾਇਰਮੈਂਟ ਸੀ ਤੇਰੀ ਗੈਰ ਹਾਜ਼ਰੀ ਬਹੁਤ ਜ਼ਿਆਦਾ ਖਟਕੀ । ਤੁਸੀਂ ਤਾਂ ਅੱਜ ਦੇ ਦਿਨ ਵੱਡਾ ਫੰਕਸ਼ਨ ਕਰਨਾ ਸੀ । ਚੱਲੋ ਤੇਰੀ ਮਰਜ਼ੀ ਮੈਂ ਤੇਰੇ ਨਾਲ ਨਾਰਾਜ਼ ਨਹੀਂ ਪਰ ਉਦਾਸ ਜ਼ਰੂਰ ਹਾਂ’।
ਹੋਰ ਪੜ੍ਹੋ : ਫ਼ਿਲਮ ‘ਜੋੜੀ’ ਦੇ ਸੈੱਟ ਤੋਂ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਹੋਈ ਵਾਇਰਲ
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਵੀ ਦਿੱਤਾ ਪ੍ਰਤੀਕਰਮ
ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਰਮ ਦਿੱਤਾ ਹੈ । ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ‘ਦਸ ਮਹੀਨੇ ਹੋ ਗਏ, ਪਰ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲੀ ਅਤੇ ਨਾਂ ਹੀ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਹੀ ਮਿਲਿਆ’।
ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ‘ਅੰਕਲ ਜੀ ਮੇਰੇ ਪਾਸ ਏਕ ਹੀ ਬਾਤ ਹੈ ਕਿ ਜਬ ਤੱਕ ਜ਼ਿੰਦਾ ਹੂੰ ਆਪਕੇ ਸਾਥ ਹੂੰ। ਆਪ ਜੋ ਬੋਲੋ ਕਰ ਦੂੰਗਾ’।
ਜਦੋਂਕਿ ਇੱਕ ਹੋਰ ਨੇ ਲਿਖਿਆ ਕਿ ‘ਅੱਜ ਬਾਈ ਆਪਣੇ ਵਿਚਕਾਰ ਹੁੰਦਾ ਤਾਂ ਇਸ ਟਾਈਮ ਘਰ ‘ਚ ਰੌਣਕ ਹੋਣੀ ਸੀ। ਸਿੱਧੂ ਬਾਈ ਆਪਣੇ ਬੇਬੇ ਬਾਪੂ ਦੀ ਨਿੱਕੀ ਨਿੱਕੀ ਖੁਸ਼ੀ ਨੂੰ ਬਹੁਤ ਵੱਡਾ ਸੈਲੀਬ੍ਰੇਟ ਕਰਦਾ ਸੀ । ਕਿਉਂਕਿ ਇਸ ਹੱਕ ਦੀ ਕਮਾਈ ਚੋਂ ਬਾਪੂ ਜੀ ਤੁਸੀਂ ਸ਼ੁਭ ਨੂੰ ਸਿੱਧੂ ਮੂਸੇਵਾਲਾ ਬਣਾਇਆ ਸੀ’।
- PTC PUNJABI