ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦਾ ਵੀਡੀਓ ਕੀਤਾ ਸਾਂਝਾ, ਕਿਹਾ ‘ਅਫਸੋਸ ਅਸੀਂ ਤੈਨੂੰ ਬੁਰੀਆਂ ਨਜ਼ਰਾਂ ਤੋਂ ਨਾ ਬਚਾ ਸਕੇ’
ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ ।ਜੀ ਹਾਂ ਮਾਂਵਾਂ ਆਪਣੇ ਪੁੱਤਰਾਂ ਦੇ ਬਹੁਤ ਜ਼ਿਆਦਾ ਕਰੀਬ ਹੁੰਦੀਆਂ ਹਨ । ਸਿੱਧੂ ਮੂਸੇਵਾਲਾ ਵੀ ਮਾਤਾ ਚਰਨ ਕੌਰ ਦੇ ਇਕਲੌਤੇ ਪੁੱਤਰ ਸਨ । ਪਰ ਜਿਸ ਉਮਰ ‘ਚ ਪੁੱਤਰ ਨੂੰ ਘੋੜੀ ਚੜ੍ਹਦੇ ਮਾਂ ਨੇ ਵੇਖਣਾ ਸੀ, ਉਸ ਉਮਰ ‘ਚ ਪੁੱਤਰ ਦੀ ਅਰਥੀ ਚੁੱਕਣ ਦੇ ਲਈ ਇਨ੍ਹਾਂ ਮਾਪਿਆਂ ਨੂੰ ਮਜਬੂਰ ਹੋਣਾ ਪਿਆ ਹੈ । ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਅਕਸਰ ਆਪਣੇ ਪੁੱਤਰ ਦੇ ਲਈ ਭਾਵੁਕ ਪੋਸਟਾਂ ਸਾਂਝੀਆ ਕਰਦੇ ਰਹਿੰਦੇ ਹਨ ।
ਹੋਰ ਪੜ੍ਹੋ : ਗਾਇਕ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਮਾਂ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾ ਨੇ ਖੂਬ ਲੁਟਾਇਆ ਪਿਆਰ
ਹੁਣ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸ਼ੁਭ ਪੁੱਤ ਕਿੰਨਾ ਮਿਸ ਕਰਦੇ ਨੇ ਤੈਨੂੰ ਚਾਹੁਣ ਵਾਲੇ, ਇਨ੍ਹਾਂ ਦੇ ਅਜਿਹੇ ਬੋਲ ਸੁਣ ਕੇ ਕਾਲਜਾ ਪਾਟਦੈ ਪੁੱਤ। ਅਫਸੋਸ ਤੈਨੂੰ ਬੁਰੀਆਂ ਨਜ਼ਰਾਂ ਤੋਂ ਨਾ ਬਚਾ ਸਕੇ’। ਮਾਤਾ ਚਰਨ ਕੌਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ।
ਪਰਿਵਾਰ ਨੂੰ ਮਿਲਿਆ ਮਰਹੂਮ ਪੁੱਤਰ ਦਾ ਪਿਸਤੌਲ ਅਤੇ ਮੋਬਾਈਲ
ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਪਰਿਵਾਰ ਨੂੰ ਉਸ ਦਾ ਪਿਸਤੌਲ ਅਤੇ ਮੋਬਾਈਲ ਫੋਨ ਵਾਪਸ ਦੇ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਇਸ ਲਈ ਅਪੀਲ ਕੀਤੀ ਗਈ ਸੀ ।
ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਪਰਿਵਾਰ ਨੂੰ ਇਹ ਦੋਵੇਂ ਚੀਜ਼ਾਂ ਸੌਂਪੀਆਂ ਗਈਆਂ ਅਤੇ ਹਰ ਪੇਸ਼ੀ ‘ਤੇ ਇਹ ਚੀਜ਼ਾਂ ਆਪਣੇ ਨਾਲ ਲਿਆਉਣ ਲਈ ਕਿਹਾ ਗਿਆ ਹੈ ।
- PTC PUNJABI