ਨਗਰ ਕੀਰਤਨ ਦੌਰਾਨ ਸਿੱਧੂ ਮੂਸੇਵਾਲਾ ਵੱਲੋਂ ਗਾਈ 'ਵਾਰ' ਸੁਣ ਭਾਵੁਕ ਹੋਏ ਗਾਇਕ ਦੇ ਮਾਪੇ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  January 05th 2024 07:11 PM |  Updated: January 05th 2024 07:11 PM

ਨਗਰ ਕੀਰਤਨ ਦੌਰਾਨ ਸਿੱਧੂ ਮੂਸੇਵਾਲਾ ਵੱਲੋਂ ਗਾਈ 'ਵਾਰ' ਸੁਣ ਭਾਵੁਕ ਹੋਏ ਗਾਇਕ ਦੇ ਮਾਪੇ, ਵੇਖੋ ਵੀਡੀਓ

Sidhu MooseWala's parents video: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਬੇਸ਼ਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੇ ਫੈਨਜ਼ ਤੇ ਚਾਹੁਣ ਵਾਲੇ ਅੱਜ ਵੀ ਗਾਇਕ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਮੂਸਾ ਪਿੰਡ ਵਿਖੇ ਹੋਏ ਨਗਰ ਕੀਰਤਨ ਦੀ ਹੈ ਇਸ ਦੌਰਾਨ ਗਾਇਕ ਦੇ ਮਾਤਾ-ਪਿਤਾ ਪੁੱਤ ਨੂੰ ਯਾਦ ਕਰਕੇ ਭਾਵੁਕ ਹੋ ਗਏ।

ਦੱਸ ਦਈਏ ਕਿ ਬੀਤੇ ਦਿਨੀਂ ਮੂਸਾ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ। ਇਸ ਦੌਰਾਨ ਜਦੋਂ ਵਿਸ਼ਾਲ ਨਗਰ ਕੀਰਤਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਕੋਲ ਰੁੱਕਿਆ ਤਾਂ ਹਰ ਕੋਈ ਗਾਇਕ ਨੂੰ ਯਾਦ ਕਰਦਾ ਨਜ਼ਰ ਆਇਆ। ਇਸ ਦੌਰਾਨ ਮਰਹੂਮ ਗਾਇਕ ਦਾ ਪਸੰਦੀਦਾ ਟਰੈਕਟਰ 5911 ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ।

ਇਸ ਦੌਰਾਨ ਜਦੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗਾਈ 'ਵਾਰ' ਚਲਾਈ ਗਈ ਤਾਂ ਗਾਇਕ ਦੇ ਮਾਤਾ-ਪਿਤਾ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਮੌਕੇ ਉੱਥੇ ਮੌਜੂਦ ਲੋਕ ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਵਿੱਚ ਗਾਈ 'ਵਾਰ' ਸੁਣ ਕੇ ਭਾਵੁਕ ਹੋ ਗਏ।

ਇਸ ਦੌਰਾਨ ਕਈ ਧਾਰਮਿਕ ਆਗੂ ਗਾਇਕ ਦੇ ਮਾਪਿਆਂ ਨੂੰ ਹੌਸਲਾ ਦਿੰਦੇ ਨਜ਼ਰ ਆਏ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਲੰਗਰ ਦੀ ਸੇਵਾ ਵੀ ਨਿਭਾਈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਜਨਮਦਿਨ ਅੱਜ 

ਅੱਜ ਗਾਇਕ ਦੇ ਪਿਤਾ ਬਲਕੌਰ ਸਿੰਘ (Balkaur Singh) ਦਾ ਜਨਮਦਿਨ ਹੈ, ਗਾਇਕ ਦੀ ਮਾਤਾ ਚਰਨ ਕੌਰ (Maa Charan Kaur) ਨੇ ਸਿੱਧੂ ਮੂਸੇਵਾਲਾ ਦੀ ਪੁਰਾਣੀ ਪੋਸਟ ਸਾਂਝੀ ਕਰਦਿਆਂ ਇੱਕ ਭਾਵੁਕ ਕਰ ਦੇਣ ਵਾਲਾ ਨੋਟ ਲਿਖਿਆ ਹੈ। ਇਸ ਪੋਸਟ ਤੇ ਵੀਡੀਓਜ਼ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਸਿੱਧੂ ਦੀ ਪੋਸਟ ਸਾਂਝੀ ਕਰਦਿਆਂ ਮਾਤਾ ਚਰਨ ਕੌਰ ਨੇ ਲਿਖਿਆ " ਪੁੱਤ ਅੱਜ ਤੇਰੇ ਬਾਪੂ ਦਾ ਜਨਮਦਿਨ ਹੈ , ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਰੱਬ ਤੇਰੇ ਬਾਪੂ ਜੀ ਦੀ ਲੰਬੀ ਉਮਰ ਕਰੇ, ਤਾਂ ਜੋ ਤੇਰੇ ਦੁਸ਼ਮਣਾਂ ਦੀ ਬਰਬਾਦੀ ਆਪਣੇ ਅੱਖੀਂ ਦੇਖ ਸਕਣ "

ਹੋਰ ਪੜ੍ਹੋ: ਬੇਟੇ ਬੌਬੀ ਦੇ ਗੀਤ 'ਜਮਾਲ ਕੁਡੂ' 'ਤੇ ਡਾਂਸ ਕਰਦੇ ਨਜ਼ਰ ਆਏ ਧਰਮਿੰਦਰ, ਵੀਡੀਓ ਹੋਈ ਵਾਇਰਲ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕੋਰਟ ਵੱਲੋਂ ਸੁਣਵਾਈ ਜਾਰੀ ਹੈ। ਮਰਹੂਮ ਗਾਇਕ ਦੇ ਮਾਤਾ-ਪਿਤਾ ਤੇ ਉਨ੍ਹਾਂ ਫੈਨਜ਼ ਗਾਇਕ ਲਈ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਤੇ ਇਸ ਦੇ ਲਈ ਸੰਘਰਸ਼ ਵੀ ਕਰ ਰਹੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network