Sidhu Moosewala murder case: ਮਾਨਸਾ ਅਦਾਲਤ 'ਚ ਪੇਸ਼ ਹੋਏ 25 ਮੁਲਜ਼ਮ, 30 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ
Sidhu Moosewala murder case : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਤੇ ਫੈਨਜ਼ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਬੀਤੇ ਦਿਨ ਮਾਨਸਾ ਦੀ ਅਦਾਲਤ ਵਿਚ 25 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ।
ਮੀਡੀਆ ਰਿਪੋਰਟਸ ਦੀ ਜਾਣਕਾਰੀ ਦੇ ਮੁਤਾਬਕ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਬੀਤੇ ਦਿਨ ਮਾਨਸਾ ਅਦਾਲਤ 'ਚ 25 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ, ਜਿਨ੍ਹਾਂ ਚੋਂ 5 ਮੁਲਜ਼ਮਾਂ ਨੂੰ ਫਿਜ਼ੀਕਲ ਤੌਰ 'ਤੇ ਮਾਨਸਾ ਲਿਆਂਦਾ ਗਿਆ। ਮੁਲਜ਼ਮਾਂ ਵੱਲੋਂ ਬਠਿੰਡਾ ਦੇ ਵਕੀਲ ਨੇ ਲੋਰੈਂਸ ਬਿਸ਼ਨੋਈ ਸਣੇ 10 ਮੁਲਜ਼ਮਾਂ ਦਾ ਵਕਾਲਤਨਾਮਾ ਪੇਸ਼ ਕੀਤਾ।
ਉਥੇ ਹੀ ਜਗਤਾਰ ਸਿੰਘ ਦੋਸ਼ੀ ਦਾ ਮਾਨਸਾ ਦੇ ਵਕੀਲ ਨੇ ਵਕਾਲਤਨਾਮਾ ਪੇਸ਼ ਕੀਤਾ। ਹੁਣ ਇਸ ਮਾਮਲੇ 'ਚ ਅਗਲੀ ਪੇਸ਼ੀ 30 ਨਵੰਬਰ ਨੂੰ ਹੋਵੇਗੀ। ਅਦਾਲਤ ਨੇ ਇਸ ਮਾਮਲੇ 'ਚ ਬਚਾਅ ਪੱਖ ਦੇ ਵਕੀਲਾਂ ਨੂੰ ਦੋਸ਼ਾਂ 'ਤੇ ਬਹਿਸ ਕਰਨ ਦਾ ਹੁਕਮ ਦਿੱਤਾ ਹੈ। ਮਾਣਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਜੇਕਰ ਉਹ 30 ਨਵੰਬਰ ਨੂੰ ਬਹਿਸ ਨਹੀਂ ਕਰ ਸਕੇ ਤਾਂ ਉਹ ਚਾਰਜ ਫ੍ਰੇਮ ਕਰਨ ਲਈ ਮਜ਼ਬੂਰ ਹੋਣਗੇ।
ਹੋਰ ਪੜ੍ਹੋ: ਜਲਦ ਵਾਪਸੀ ਕਰ ਰਿਹਾ ਹੈ 'ਦਿ ਕਪਿਲ ਸ਼ਰਮਾ ਸ਼ੋਅ',ਟੀਵੀ ਦੀ ਬਜਾਏ ਇਸ OTT ਪਲੇਟਫਾਰਮ 'ਤੇ ਹੋਵੇਗਾ ਸਟ੍ਰੀਮ
ਪੁੱਤ ਨੂੰ ਇਨਸਾਫ ਦਵਾਉਣ ਲਈ ਜੁੱਟੇ ਮਾਪੇ
ਦੱਸ ਦਈਏ ਆਪਣੇ ਪੁੱਤਰ ਸਿੱਧੂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਹੇ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਉਮੀਦ ਸੀ ਕਿ ਚਾਰਜ ਲੱਗੇਗਾ ਪਰ ਬਚਾਅ ਪੱਖ ਦੇ ਵਕੀਲ ਪੇਨ ਡਰਾਈਵ ਦਾ ਬਹਾਨਾ ਲਗਾਕੇ ਅਗਲੀ ਤਰੀਕ ਲੈ ਗਏ। ਉਨ੍ਹਾਂ ਸਰਕਾਰ ਅਤੇ ਮਾਣਯੋਗ ਅਦਾਲਤ ਤੋਂ ਗੁਹਾਰ ਲਗਾਈ ਹੈ ਕਿ ਇਸ ਕੇਸ ਨੂੰ ਫਾਸਟ੍ਰੈਕ ਅਦਾਲਾਤ 'ਚ ਲਿਆ ਕੇ ਕਾਰਵਾਈ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ।
- PTC PUNJABI