ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਨ ਭਾਵੁਕ ਹੋਏ ਮਾਤਾ ਚਰਨ ਕੌਰ, ਕੀਤੀ ਪੁੱਤ ਵੱਲੋਂ 'ਸੱਚ ਦੇ ਹੱਕ 'ਚ ਡੱਟੇ ਰਹਿਣ ਦੀ ਗੱਲ'

ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਮੁੜ ਯਾਦ ਕਰਕੇ ਭਾਵੁਕ ਹੋ ਗਏ। ਮਦਰਸ ਡੇਅ ਤੋਂ ਬਾਅਦ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਵੱਲੋਂ ਸੱਚ ਤੇ ਹੱਕ ਦੇ ਰਾਹ ਉੱਤੇ ਚੱਲਣ ਦੀ ਗੱਲ ਆਖੀ ਹੈ।

Reported by: PTC Punjabi Desk | Edited by: Pushp Raj  |  May 14th 2024 08:00 AM |  Updated: May 14th 2024 08:00 AM

ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਨ ਭਾਵੁਕ ਹੋਏ ਮਾਤਾ ਚਰਨ ਕੌਰ, ਕੀਤੀ ਪੁੱਤ ਵੱਲੋਂ 'ਸੱਚ ਦੇ ਹੱਕ 'ਚ ਡੱਟੇ ਰਹਿਣ ਦੀ ਗੱਲ'

Sidhu Moosewala mother Charan Kaur Post : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਦੂਜੀ ਵਾਰ ਮਾਪੇ ਬਨਣ ਦਾ ਸੁਖ ਮਿਲਿਆ ਹੈ। ਹਾਲ ਹੀ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਮੁੜ ਯਾਦ ਕਰਕੇ ਭਾਵੁਕ ਹੋ ਗਏ।  ਮਦਰਸ ਡੇਅ ਤੋਂ ਬਾਅਦ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਵੱਲੋਂ ਸੱਚ ਤੇ ਹੱਕ ਦੇ ਰਾਹ ਉੱਤੇ ਚੱਲਣ ਦੀ ਗੱਲ ਆਖੀ ਹੈ।

ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਦਿਲ ਦੇ ਭਾਵ ਤੇ ਜਜ਼ਬਾਤ ਸ਼ੇਅਰ ਕੀਤੇ ਹਨ। ਮੁੜ ਮਾਤਾ ਚਰਨ ਕੌਰ ਇੱਕ ਵਾਰ ਫਿਰ ਤੋਂ ਆਪਣੇ ਪੁੱਤਰ ਸਿੱਧੂ ਨੂੰ ਯਾਦ ਕਰਦੀ ਹੋਈ ਨਜ਼ਰ ਆਏ। 

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਮਾਤਾ ਚਰਨ ਕੌਰ ਅਕਸਰ ਆਪਣੇ ਪੁੱਤ ਨੂੰ ਯਾਦ ਕਰਕੇ ਪੋਸਟਾਂ ਸ਼ੇਅਰ ਕਰਦੇ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਮਾਤ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਲਗਾਤਾਰ ਪੁੱਤ ਲਈ ਇਨਸਾਫ ਦੀ ਲੜਾਈ ਲੜ ਰਹੇ ਹਨ। 

ਹਾਲ ਹੀ ਵਿੱਚ ਮਦਰਸ ਡੇਅ ਤੋਂ ਬਾਅਦ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਵੱਲੋਂ ਸੱਚ ਤੇ ਹੱਕ ਦੇ ਰਾਹ ਉੱਤੇ ਚੱਲਣ ਦੀ ਗੱਲ ਆਖੀ ਹੈ।

ਮਾਤਾ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਲਿਖਿਆ, 'ਸ਼ੁੱਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਿਹਾ ਕਰਦੀ ਸੀ ਕਿ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਤੇ ਜ਼ੁਲਮ ਦੇ ਖ਼ਿਲਾਫ ਵੀ ਬਿਨਾ ਡਰੇ ਬੁਲੰਦ ਰੱਖਣਾ ਕਿਉਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦੀ ਨਿਰਪੱਖ ਵਿਚਾਰਧਾਰਾ ਹੁੰਦੀ ਐ, ਜੋ ਉਸਨੂੰ ਭੇੜ ਚਾਲ ਦਾ ਹਿੱਸਾ ਨਹੀਂ ਬਣਨ ਦਿੰਦੀ ਪਰ ਬੇਟਾ ਅੱਜ ਮੈਂ ਇਹਨਾਂ ਗੱਲਾਂ ਦੇ ਉਲਟ। ਦੁਨੀਆ ਦੀ ਅਸਲੀਅਤ ਨੂੰ ਵਾਪਰਦੀ ਦੇਖ ਰਹੀ ਆ, ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀ ਆ, ਇੱਕਠ ਵਿੱਚ ਤੁਰਦੇ ਦੇਖਦੀ ਹਾਂ ਪਰ ਗਲਤ ਦੇ ਖਿਲਾਫ ਬੋਲਦੇ ਨਹੀ ਸਗੋਂ ਸਿਆਸਤ ਵਿੱਚ ਪੈਰ ਰੱਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ ਮੈਂ ਤੁਹਾਡੇ ਜਾਣ ਬਾਅਦ ਕਦੇ ਇਹਨਾਂ ਚਿਹਰਿਆਂ ਨੂੰ ਬੋਲਦੇ ਤਾਂ ਕਿ ਬੇਟਾ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀ ਦੇਖਿਆ 💔❌ ਕਦੇ ਕਦੇ ਤੁਹਾਡੇ ਚੁਣੇ ਰਾਹ ਵਿੱਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆ ਦੀ ਹਰ ਗੱਲ ਕਰਦੇ ਆ ਤਾਂ ਮਨ ਦੇਖ ਥੋੜਾ ਉਦਾਸ ਹੁੰਦਾ ।'

ਹੋਰ ਪੜ੍ਹੋ : Sunny Leone Birthday : ਕਿਰਨਜੀਤ ਕੌਰ ਤੋਂ ਕਿਵੇਂ ਬਣੀ ਸੰਨੀ ਲਿਓਨ, ਅਦਾਕਾਰਾ ਦੇ ਜਨਮਦਿਨ 'ਤੇ ਜਾਣੋ ਉਸ ਦੀ ਜ਼ਿੰਦਗੀ ਦੀ ਕਹਾਣੀ 

ਫੈਨਜ਼ ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਪੜ੍ਹ ਕੇ ਭਾਵੁਕ ਵੀ ਹੋ ਰਹੇ ਹਨ । ਵੱਡੀ ਗਿਣਤੀ ਦੇ ਵਿੱਚ ਫੈਨਜ਼ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਨੂੰ ਹੌਸਲਾ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਦੀ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਬੇਬੇ ਜੀ ਸਾਰੇ ਲੀਡਰ ਰੱਲੇ ਮਿਲੇ ਹੋਂਦੇ ਨੇ ਕਿਸ ਲੀਡਰ ਨੇ ਧਰਨਾ ਲਾਇਆ ਸਿੱਧੂ ਦੇ ਇਨਸਾਫ ਲਈ ਲੀਡਰ ਕਿਸੇ ਦੇ ਵੀ ਮਿੱਤਰ ਨਹੀਂ ਹੁੰਦੇ ਰਾਂਜੇ ਵੜਿੰਗ ਵਰਗੇ ਕਿਸੇ ਦੇ ਮਿੱਤਰ ਨੀ ਭਾਈ ਅ੍ਰਮਿਤਪਾਲ ਜੀ ਦਾ ਕਿਨਾਂ ਕਾ ਸਾਥ ਦੇ ਰਹੇ ਨੇ ਸਿੰਗਰ ਮਾਤਾ ਜੀ i miss you sidhu moosawala Bai ji। ਮੈਂਨੂੰ ਪਤਾ ਜਿੰਨੇ ਵੀ ਸਿੱਧੂ ਨੂੰ ਚਾਹੁਣ ਵਾਲੇ ਆ, ਉਹ ਹਮੇਸ਼ਾ ਬਾਈ ਨੂੰ ਇਨਸਾਫ ਦਵਾਉਣ ਲਈ ਤੁਹਾਡੇ ਨਾਲ ਰਹਿਣਗੇ। ਇੱਕ ਹੋਰ ਯੂਜ਼ਰ ਨੇ ਲਿਖਿਆ,' ਪੁੱਤਾਂ ਬਿਨਾਂ ਮਾਵਾਂ ਦਾ ਬਹੁਤ ਔਖਾ ਹੁੰਦਾ,, ਸਾਰੇ ਪੰਜਾਬ ਲਈ ਹੀਂ 29 ਮਈ ਦਾ ਕਾਲਾ ਦਿਨ ਸੀ। 🥺'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network