ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਮਾਤਾ ਚਰਨ ਕੌਰ ਨੇ ਸਾਂਝੇ ਕੀਤੇ ਦਿਲ ਦੇ ਜਜ਼ਬਾਤ, ਕਿਹਾ-'ਘਰ ਪਰਤਣ ਲਈ ਧੰਨਵਾਦ ਪੁੱਤ'
Sidhu Moosewala mother Charan Kaur Post : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਮੁੜ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਦੂਜੀ ਵਾਰ ਮਾਪੇ ਬਨਣ ਦਾ ਸੁਖ ਮਿਲਿਆ ਹੈ। ਮਾਤਾ ਚਰਨ ਕੌਰ ਨੇ ਬੀਤੇ ਦਿਨੀਂ ਬੇਟੇ ਨੂੰ ਜਨਮ ਦਿੱਤਾ ਹੈ। ਹਾਲ ਹੀ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਛੋਟੇ ਬੇਟੇ ਦੇ ਜਨਮ ਮਗਰੋਂ ਪਹਿਲੀ ਵਾਰ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।
ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਦਿਲ ਦੇ ਭਾਵ ਤੇ ਜਜ਼ਬਾਤ ਸ਼ੇਅਰ ਕੀਤੇ ਹਨ ਅਤੇ ਆਪਣੇ ਛੋਟੇ ਪੁੱਤ ਦਾ ਤਹਿ ਦਿਲੋਂ ਸਵਾਗਤ ਕੀਤਾ।
ਮਾਤਾ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਛੋਟੇ ਬੇਟੇ ਦੇ ਜਨਮ ਮਗਰੋਂ ਆਪਣਾ ਪਹਿਲਾ ਪੋਸਟ ਸਾਂਝਾ ਕੀਤਾ ਹੈ। ਇਸ ਪੋਸਟ ਦੇ ਵਿੱਚ ਮੁੜ ਇੱਕ ਵਾਰ ਫਿਰ ਤੋਂ ਆਪਣੇ ਵੱਡੇ ਬੇਟੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆਏ।
ਮਾਂ ਚਰਨ ਕੌਰ ਨੇ ਆਪਣੀ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਸੁਭਾਗ ਸੁਲੱਖਣਾਂ ਹੋ ਨਿਬੜਿਆਂ ਪੁੱਤ ਮੈਂ ਇੱਕ ਸਾਲ ਦਸ ਮਹੀਨੇ ਬਾਅਦ ਫੇਰ ਤੋਂ ਤੁਹਾਡਾ ਦੀਦਾਰ ਕੀਤਾ ਪੁੱਤ, ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸੁਆਗਤ ਕਰਦੀ ਆਂ, ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਹਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਨਣ ਦਾ ਹੁਕਮ ਲਾਇਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀ ਨੂੰ ਤੁਹਾਡੇ ਜਿੱਹੀ ਨਿਡਰਤਾ, ਸਿਦਕ, ਸਫਲਤਾ, ਨੇਕੀ ਤੇ ਹਲੀਮੀ ਬਖਸ਼ਣ ???????? ❤️ ਘਰ ਪਰਤਣ ਲਈ ਧੰਨਵਾਦ ਪੁੱਤ ????।
ਫੈਨਜ਼ ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਪੜ੍ਹ ਕੇ ਭਾਵੁਕ ਵੀ ਹੋ ਰਹੇ ਹਨ ਤੇ ਬੇਹੱਦ ਖੁਸ਼ ਹਨ। ਵੱਡੀ ਗਿਣਤੀ ਦੇ ਵਿੱਚ ਫੈਨਜ਼ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਨੂੰ ਵਧਾਈਆਂ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਦੀ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੈਂਨੂੰ ਪਤਾ ਜਿੰਨੇ ਵੀ ਸਿੱਧੂ ਨੂੰ ਚਾਹੁਣ ਵਾਲੇ ਆ, ਉਨ੍ਹਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ, ਕੀ ਛੋਟਾ ਸ਼ੁੱਭ ਛੇਤੀ ਵੱਡਾ ਹੋਜੇ ਤੇ ਆਵਾਜ਼ ਸਿੱਧੂ ਵਰਗੀ ਹੋਵੇ ਤੇ ਉਹਦੇ ਗਾਣੇ ਮੁੜ ਤੋਂ ਗਾਏ, ਏਹੀ ਮੇਰੀ ਤਮੰਨਾ, ਬੱਸ ਏਸ ਲਈ ਆਪਾਂ ਨੂੰ ਸੇਹਤਮੰਦ ਰਹਿਣਾ ਪੈਣਾ ਸਮਾਂ ਲਗੁ।'
ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਨੀਰੂ ਬਾਜਵਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
ਇੱਕ ਹੋਰ ਯੂਜ਼ਰ ਨੇ ਲਿਖਿਆ, ' ਨਿੱਕੇ ਪੈਰੀ ਆਪਣੇ ਘਰ ਆਇਆ ਸਿੱਧੂ ਬਾਈ ਆਪਣੀ ਹਵੇਲੀ ❤️????'। ਹੋਰ ਯੂਜ਼ਰਸ ਨੇ ਲਿਖਿਆ, 'MAA ne apne putt di Rooh pehchaanli ❤' ਰੱਬ ਵੀ ਨੇੜੇ ਹੋਕੇ ਸੁਣਦਾ ਜਦ ਮਾਂਵਾਂ ਕਰਨ ਦੁਆਵਾ❤️????????। '
-