ਬਾਪੂ ਬਲਕੌਰ ਸਿੰਘ ਨੇ ਲੋਕਸਭਾ 'ਚ ਰਾਜਾ ਵੜਿੰਗ ਵੱਲੋਂ ਸਿੱਧੂ ਲਈ ਇਨਸਾਫ ਦੀ ਮੰਗ ਵਾਲੀ ਵੀਡੀਓ 'ਤੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 2 ਸਾਲ ਹੋ ਗਏ ਹਨ। ਅਜੇ ਵੀ ਗਾਇਕ ਦੇ ਫੈਨਜ਼ ਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਪੂਰਾ ਪਰਿਵਾਰ ਇਨਸਾਫ ਲਈ ਉਡੀਕ ਕਰ ਰਿਹਾ ਹੈ। ਇਸੇ ਵਿਚਾਲੇ ਬਾਪੂ ਬਲਕੌਰ ਸਿੰਘ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਉਹ ਲੋਕਸਭਾ 'ਚ ਰਾਜਾ ਵੜਿੰਗ ਵੱਲੋਂ ਸਿੱਧੂ ਲਈ ਇਨਸਾਫ ਦੀ ਮੰਗ ਵਾਲੀ ਵੀਡੀਓ 'ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  July 03rd 2024 02:33 PM |  Updated: July 03rd 2024 02:33 PM

ਬਾਪੂ ਬਲਕੌਰ ਸਿੰਘ ਨੇ ਲੋਕਸਭਾ 'ਚ ਰਾਜਾ ਵੜਿੰਗ ਵੱਲੋਂ ਸਿੱਧੂ ਲਈ ਇਨਸਾਫ ਦੀ ਮੰਗ ਵਾਲੀ ਵੀਡੀਓ 'ਤੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ

Sidhu Moosewala father reacts on Raja waringh speech: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 2 ਸਾਲ ਹੋ ਗਏ ਹਨ। ਅਜੇ ਵੀ ਗਾਇਕ ਦੇ ਫੈਨਜ਼ ਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਪੂਰਾ ਪਰਿਵਾਰ ਇਨਸਾਫ ਲਈ ਉਡੀਕ ਕਰ ਰਿਹਾ ਹੈ। ਇਸੇ ਵਿਚਾਲੇ ਬਾਪੂ ਬਲਕੌਰ ਸਿੰਘ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਉਹ ਲੋਕਸਭਾ 'ਚ ਰਾਜਾ ਵੜਿੰਗ ਵੱਲੋਂ ਸਿੱਧੂ ਲਈ ਇਨਸਾਫ ਦੀ ਮੰਗ ਵਾਲੀ ਵੀਡੀਓ 'ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਦੱਸਣਯੋਗ ਹੈ ਕਿ ਬੀਤੇ ਦਿਨੀਂ ਲੋਕਸਭਾ ਦੌਰਾਨ ਮਸ਼ਹੂਰ ਸਿਆਸੀ ਆਗੂ ਰਾਜਾ ਵੜਿੰਗ ਨੇ ਗ੍ਰਹਿ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਇੱਕ ਜੇਲ੍ਹ ਦੇ ਅੰਦਰ ਬੈਠਾ ਮੁਲਜ਼ਮ ਇੱਕ ਮਸ਼ਹੂਰ ਗਾਇਕ ਦਾ ਕਤਲ ਕਰਵਾ ਦਿੰਦਾ ਹੈ। ਆਏ ਦਿਨ ਪੰਜਾਬੀ ਵਿੱਚ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਦੇਸ਼ ਵਿੱਚ ਕਾਨੂੰਨੀ ਵਿਵਸਥਾ ਤੇ ਲੋਕਾਂ ਦੀ ਸੁਰੱਖਿਆ ਲਈ ਕੀ ਕੀਤਾ ਜਾ ਰਿਹਾ ਹੈ ? ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕੀ ਆਖੀਰ ਕਦੋਂ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ, ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੈ। 

ਇਸ ਵੀਡੀਓ ਉੱਤੇ ਰਿਐਕਸ਼ਨ ਦਿੰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਲਾਰੈਂਸ ਬਿਸ਼ਨੋਈ ਦੇ ਜਿੱਥੇ -ਜਿੱਥੇ ਕੇਸ ਚੱਲਦੇ ਹਨ ਕਿ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਉਨ੍ਹਾਂ ਸੂਬੀਆਂ ਦੀ ਪੁਲਿਸ ਨੂੰ ਸੌਂਪ ਦੇਣਗੇ। ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਪੁਲਿਸ ਨੇ ਸਿੱਧੂ ਦੇ ਕਤਲ ਦਾ ਕੇਸ ਦਰਜ ਕੀਤਾ ਹੈ ਕਿ ਉਨ੍ਹਾਂ ਦਾ ਨਾਮ ਦੱਸਣਗੇ। ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਨੌਜਵਾਨਾਂ ਦੀ ਮੌਤ, ਲੋਕਾਂ ਨੂੰ ਜਾਨੋਂ ਮਾਰਨ ਦੀਆਂ ਮਿਲਣ ਵਾਲੀਆਂ ਧਮਕੀਆਂ ਉੱਤੇ ਫਿਕਰ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਆਪਣੀ ਥਾਂ ਠੀਕ ਹੈ ਪਰ ਇਸ ਨੂੰ ਲਾਗੂ ਕਰਨਾ ਸਰਕਾਰਾਂ ਦਾ ਕੰਮ ਹੈ। ਜੇਕਰ ਕੀਤੇ ਵੀ ਕੋਈ ਘਟਨਾ ਹੁੰਦੀ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਦੇਸ਼ ਦਾ ਕਾਨੂੰਨ ਸਹੀ ਹੈ ਪਰ ਇਸ ਦੀ ਸਹੀ ਪਾਲਣਾ ਕਰਵਾਉਣਾ ਸਰਕਾਰਾਂ ਦਾ ਕੰਮ ਹੈ। ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਨਜ਼ਰ ਆਏ। 

ਹੋਰ ਪੜ੍ਹੋ : ਕਰਨ ਜੌਹਰ, ਵਿੱਕੀ ਕੌਸ਼ਲ ਤੇ ਪੰਜਾਬੀ ਗਾਇਕ ਕਰਨ ਔਜਲਾ ਗੀਤ 'ਤੌਬਾ ਤੌਬਾ' ਰਿਲੀਜ਼ ਹੋਣ ਮਗਰੋਂ ਪਾਰਟੀ ਕਰਦੇ ਆਏ ਨਜ਼ਰ , ਵੇਖੋ ਵੀਡੀਓ

ਸਿੱਧੂ ਮੂਸੇਵਾਲਾ ਦੇ ਫੈਨਜ਼ ਰਾਜਾ ਵੜਿੰਗ ਤੇ ਬਾਪੂ ਬਲਕੌਰ ਸਿੰਘ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਗਾਇਕ ਦੇ ਫੈਨਜ਼ ਵੀ ਮਰਹੂਮ ਗਾਇਕ ਲਈ ਇਨਸਾਫ ਮੰਗਦੇ ਹੋਏ ਨਜ਼ਰ ਆਏ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network