Sidhu Moose Wala: ਪਿਤਾ ਬਲਕੌਰ ਸਿੰਘ ਨੇ ਪੁੱਤ ਲਈ ਮੰਗਿਆ ਇਨਸਾਫ, ਕਿਹਾ- 'ਇਨਸਾਫ ਨਾਂ ਮਿਲਿਆ ਤਾਂ ਸਿੱਧੂ ਦੇ ਖੂਨ ਨਾਲ ਸਨੇ ਕੱਪੜੇ ਪਾ ਅਦਾਲਤ 'ਚ ਜਾਵਾਂਗਾ'

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ ਰਹੇ ਪਰ ਅਜੇ ਵੀ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਸਿੱਧੂ ਦੇ ਮਾਤਾ-ਪਿਤਾ ਅਜੇ ਵੀ ਆਪਣੇ ਪੁੱਤਰ ਲਈ ਇਨਸਾਫ ਦੀ ਉਡੀਕ ਕਰ ਰਹੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਹ ਪੁੱਤ ਨੂੰ ਇਨਸਾਫ ਨਾ ਮਿਲਣ ਦੇ ਚੱਲਦੇ ਸਰਕਾਰ ਤੋਂ ਕਾਫੀ ਨਰਾਜ਼ ਨਜ਼ਰ ਆਏ।

Reported by: PTC Punjabi Desk | Edited by: Pushp Raj  |  August 28th 2023 12:58 PM |  Updated: August 28th 2023 01:00 PM

Sidhu Moose Wala: ਪਿਤਾ ਬਲਕੌਰ ਸਿੰਘ ਨੇ ਪੁੱਤ ਲਈ ਮੰਗਿਆ ਇਨਸਾਫ, ਕਿਹਾ- 'ਇਨਸਾਫ ਨਾਂ ਮਿਲਿਆ ਤਾਂ ਸਿੱਧੂ ਦੇ ਖੂਨ ਨਾਲ ਸਨੇ ਕੱਪੜੇ ਪਾ ਅਦਾਲਤ 'ਚ ਜਾਵਾਂਗਾ'

Justice For Sidhu Moose Wala: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਬੇਸ਼ਕ ਅੱਜ ਸਾਡੇ ਵਿਚਾਲੇ ਨਹੀਂ ਰਹੇ ਪਰ ਅਜੇ ਵੀ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਸਿੱਧੂ ਦੇ ਮਾਤਾ-ਪਿਤਾ ਅਜੇ ਵੀ ਆਪਣੇ ਪੁੱਤਰ ਲਈ ਇਨਸਾਫ ਦੀ ਉਡੀਕ ਕਰ ਰਹੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਹ ਪੁੱਤ ਨੂੰ ਇਨਸਾਫ ਨਾ ਮਿਲਣ ਦੇ ਚੱਲਦੇ ਸਰਕਾਰ ਤੋਂ ਕਾਫੀ ਨਰਾਜ਼ ਨਜ਼ਰ ਆਏ। 

ਐਤਵਾਰ ਨੂੰ ਦੇਸ਼-ਵਿਦੇਸ਼ ਤੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਪਿੰਡ ਮੂਸੇ ਵਿਖੇ ਪਹੁੰਚ ਕੇ ਸਿੱਧੂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਸਿੱਧੂ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਦੌਰਾਨ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਪੰਜਾਬ ਦੇ 92 ਵਿਧਾਇਕਾਂ ਚੋਂ ਸਿਰਫ਼ ਇੱਕ ਹੀ ਸਹੀ ਗੱਲ ਕਰ ਰਿਹਾ ਹੈ ਤਾਂ ਉਹ ਸਾਬਕਾ ਪੁਲਿਸ ਅਧਿਕਾਰੀ ਹੈ। ਜਿਸ ਨੇ ਗੈਂਗਸਟਰਾਂ ਦੀ ਪਾਰਟੀ 'ਚ ਜਾਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਆਵਾਜ਼ ਚੁੱਕੀ ਹੈ।

ਦੱਸ ਦੇਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਅਜਿਹਾ ਕੁੜਤਾ ਪਜਾਮਾ ਸਿਲਵਾਇਆ ਹੋਇਆ ਹੈ। ਜਿਸ 'ਤੇ ਸਿੱਧੂ ਨੂੰ ਮਾਰਨ ਵਾਲੀ ਥਾਂ ਅਤੇ ਉਸ ਦੀ ਮਹਿਲ ਦੀਆਂ ਤਸਵੀਰਾਂ ਛਪੀਆਂ ਹਨ ਅਤੇ ਇਸ ਦੇ ਨਾਲ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈ। ਇਸ ਕੁਰਤੇ 'ਤੇ ਸਿੱਧੂ ਮੂਸੇਵਾਲਾ ਦਾ ਜਨਮ ਸਾਲ 1993 ਅਤੇ 29/5/ 2022 ਵੀ ਲਿਖਿਆ ਹੋਇਆ ਹੈ, ਜਿਸ ਦਿਨ ਸਿੱਧੂ ਦਾ ਪਿੰਡ ਜਵਾਹਰਕੇ 'ਚ ਕਤਲ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ ਹੈ, ਅੱਜ ਵੀ ਗੈਂਗਸਟਰ ਖੁੱਲ੍ਹੇਆਮ ਕਾਲੇ ਰੰਗ ਦੀਆਂ ਐਨਕਾਂ ਪਾ ਕੇ ਅਦਾਲਤ 'ਚ ਪੇਸ਼ ਹੁੰਦੇ ਹਨ। ਪਿਤਾ ਬਲੌਕਰ ਸਿੰਘ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਤੁਸੀਂ ਵੀਡੀਓ ਵਿੱਚ ਲਾਰੈਂਸ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਪੇਸ਼ੀ 'ਤੇ ਲੈ ਕੇ ਗਏ ਸੀ। ਲੋਕਾਂ ਨੇ ਵੀਡੀਓ 'ਚ ਵੇਖਿਆ ਕਿ ਉਹ ਕਿਵੇਂ ਕਾਲੀਆਂ ਐਨਕਾਂ ਪਹਿਨ ਕੇ ਤੇ ਬ੍ਰਾਂਡੇਡ ਕੱਪੜੇ  ਪਾ ਕੇ ਪਹੁੰਚਿਆ ਸੀ।   

ਹੋਰ ਪੜ੍ਹੋ: Viral News: ਕੁੰਵਰ ਅੰਮ੍ਰਿਤਬੀਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ਬਣਾਇਆ ਗਿਨੀਜ਼ ਵਰਲਡ ਰਿਕਾਰਡ 

ਪਿਤਾ ਬਲੌਕਰ ਸਿੰਘ ਨੇ ਕਿਹਾ ਕੀ ਅਜਿਹਾ ਕਿਉਂ? ਇਹ ਸਭ ਕੁਝ ਸਰਕਾਰ, ਵੱਡੇ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਗੈਂਗਸਟਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਵਸਾਇਆ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਮੇਰਾ ਪੁੱਤ ਹਥਿਆਰਾਂ 'ਤੇ ਗੀਤ ਗਾਉਂਦਾ ਸੀ ਤਾਂ ਉਸ 'ਤੇ ਕੇਸ ਦਰਜ ਕੀਤਾ ਗਿਆ ਸੀ ਪਰ ਅੱਜ ਕੁਝ ਗਾਇਕ ਗੈਂਗਸਟਰਾਂ ਨੂੰ ਸ਼ਹਿ ਦੇਣ ਲਈ ਹਥਿਆਰਾਂ ਨਾਲ ਗੀਤ ਗਾ ਰਹੇ ਹਨ, ਫਿਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network