ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਚੋਣ ਲੜਨ ਵਾਲੀ ਖਬਰਾਂ 'ਤੇ ਤੋੜੀ ਚੁਪੀ, ਦੱਸਿਆ ਕਿ ਚੋਣ ਲੜਨਗੇ ਜਾਂ ਨਹੀਂ ?

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਿੱਥੇ ਇੱਕ ਪਾਸੇ ਨਿੱਕੇ ਸਿੱਧੂ ਦੇ ਆਉਣ ਨਾਲ ਮੁੜ ਖੁਸ਼ੀਆਂ ਪਰਤ ਆਈਆਂ ਹਨ, ਉੱਥੇ ਹੀ ਦੂਜੇ ਪਾਸੇ ਲੋਕਸਭਾ ਚੋਣਾਂ ਦੇ ਸਮੇਂ ਇਹ ਖਬਰਾਂ ਆ ਰਹੀਆਂ ਸਨ ਕਿ ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਲੜ ਸਕਦੇ ਹਨ,ਪਰ ਹੁਣ ਇਸ 'ਤੇ ਚੁੱਪੀ ਤੋੜਦੇ ਹੋਏ ਉਨ੍ਹਾਂ ਨੇ ਫੈਨਜ਼ ਨੂੰ ਦੱਸਿਆ ਹੈ ਕਿ ਉਹ ਚੋਣਾਂ ਲੜਨਗੇ ਜਾਂ ਨਹੀਂ।

Reported by: PTC Punjabi Desk | Edited by: Pushp Raj  |  May 01st 2024 09:00 AM |  Updated: April 30th 2024 07:33 PM

ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਚੋਣ ਲੜਨ ਵਾਲੀ ਖਬਰਾਂ 'ਤੇ ਤੋੜੀ ਚੁਪੀ, ਦੱਸਿਆ ਕਿ ਚੋਣ ਲੜਨਗੇ ਜਾਂ ਨਹੀਂ ?

Sidhu Moosewala's father Balkaur Singh on the election : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਿੱਥੇ ਇੱਕ ਪਾਸੇ ਨਿੱਕੇ ਸਿੱਧੂ ਦੇ ਆਉਣ ਨਾਲ ਮੁੜ ਖੁਸ਼ੀਆਂ ਪਰਤ ਆਈਆਂ ਹਨ, ਉੱਥੇ ਹੀ ਦੂਜੇ ਪਾਸੇ ਲੋਕਸਭਾ ਚੋਣਾਂ ਦੇ ਸਮੇਂ ਇਹ ਖਬਰਾਂ ਆ ਰਹੀਆਂ ਸਨ ਕਿ ਸਿੱਧੂ ਦੇ ਪਿਤਾ ਬਾਪੂ ਬਲਕੌਰ ਸਿੰਘ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਲੜ ਸਕਦੇ ਹਨ,ਪਰ ਹੁਣ ਇਸ 'ਤੇ ਚੁੱਪੀ ਤੋੜਦੇ ਹੋਏ ਉਨ੍ਹਾਂ ਨੇ ਫੈਨਜ਼ ਨੂੰ ਦੱਸਿਆ ਹੈ ਕਿ ਉਹ ਚੋਣਾਂ ਲੜਨਗੇ ਜਾਂ ਨਹੀਂ।  

ਕੀ ਸਿੱਧੂ ਮੂਸੇਵਾਲਾ ਦੇ ਪਿਤਾ ਲੜਨਗੇ ਚੋਣ ? 

ਦੱਸ ਦਈਏ ਕਿ ਬੀਤੇ ਦਿਨੀਂ  ਜਿਵੇਂ ਹੀ ਲੋਕਸਭਾ ਚੋਣਾਂ ਦਾ ਐਲਾਨ ਹੋਇਆ ਉਦੋਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੋਣ ਲੜ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਬਾਪੂ ਬਲਕੌਰ ਸਿੰਘ ਬਠਿੰਡਾ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਸਕਦੇ ਹਨ। 

ਹੁਣ ਇਨ੍ਹਾਂ ਖਬਰਾਂ ਦਾ ਖੰਡਨ ਕਰਦਿਆਂ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਉੱਤੇ ਆਪਣੀ ਚੁੱਪੀ ਤੋੜਦਿਆਂ ਲੋਕਾਂ ਨੂੰ ਸੱਚ ਦੱਸਿਆ ਗਿਆ ਹੈ। ਇਸ ਸਬੰਧੀ ਬੀਤੇ ਦਿਨੀਂ ਸਿੱਧੂ ਦੇ ਪਰਿਵਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੱਸਿਆ ਗਿਆ ਤੇ  ਹ ਗੱਲ ਸਪੱਸ਼ਟ ਕੀਤੀ ਗਈ ਕਿ ਮਰਹੂਮ ਗਾਇਕ ਪਿਤਾ ਬਲਕੌਰ ਸਿੰਘ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਤੇ ਨਾਂ ਹੀ ਆਜ਼ਾਦ ਉਮੀਦਵਾਰ ਵਜੋਂ ਕਿਸੇ ਵੀ ਸਥਾਨ ਤੋਂ ਚੋਣ ਲੜਨਗੇ। '

ਹੋਰ ਪੜ੍ਹੋ :  ਗੁਰਚਰਨ ਸਿੰਘ ਦੇ ਡਿਪ੍ਰੈਸ਼ਨ ਤੇ ਲਾਪਤਾ ਹੋਣ ਦੀਆਂ ਖਬਰਾਂ 'ਤੇ ਆਨਸਕ੍ਰੀਨ ਬੇਟੇ ਸਮਯ ਸ਼ਾਹ  ਦਾ ਆਇਆ ਰਿਐਕਸ਼ਨ, ਜਾਣੋ ਕੀ ਕਿਹਾ  

ਦੱਸ ਦਈਏ ਕਿ ਗਾਇਕ ਦੀ ਮੌਤ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਮਾਪੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੇ ਚੱਲਦੇ ਗਾਇਕ ਦੇ ਪਿਤਾ ਕਈ ਵਾਰ ਸੂਬਾ ਸਰਕਾਰ ਦੇ ਖਿਲਾਫ ਕਰੜੇ ਸ਼ਬਦਾਂ ਵਿੱਚ ਬਿਆਨ ਵੀ ਦਿੱਤੇ ਹਨ ਜਿਸ ਦੇ ਚੱਲਦੇ ਹੁਣ ਇਹ ਅਫਵਾਹਾਂ ਸਨ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ ਪਰ ਅਜਿਹਾ ਨਹੀਂ ਹੈ ਜੋ ਕਿ ਹੁਣ ਸਾਫ ਹੋ ਚੁੱਕਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network