ਮਰਹੂਮ ਗਾਇਕ ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖੇ ਜਾਣ ਤੇ ਫਿਲਮ ਬਨਾਉਣ ਨੂੰ ਲੈ ਕੇ ਨਾਰਾਜ਼ ਹੋਏ ਪਿਤਾ ਬਲਕੌਰ ਸਿੰਘ, ਜਾਣੋ ਵਜ੍ਹਾ
Sidhu MooseWala Father Balkaur Singh: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੇ ਦਿਹਾਂਤ ਨੂੰ ਇੱਕ ਸਾਲ ਤੋਂ ਵੀ ਵੱਝ ਜਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਗੀਤਾਂ ਦੇ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇੱਕ ਫਿਲਮ ਪ੍ਰੋਡਕਸ਼ਨ ਹਾਊਸ ਨੇ ਗਾਇਕ ਉੱਤੇ ਫਿਲਮ ਬਨਾਉਣ ਤੇ ਸਿੱਧੂ 'ਤੇ ਕਿਤਾਬ ਲਿਖਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਆਪਣੇ ਪੁੱਤ 'ਤੇ ਕਿਤਾਬ ਲਿਖਣ ਤੇ ਉਸ ਦੀ ਜ਼ਿੰਦਗੀ 'ਤੇ ਫਿਲਮ ਬਨਾਉਣ 'ਤੇ ਨਾਰਾਜ਼ਗੀ ਪ੍ਰਗਟਾਈ ਹੈ, ਆਓ ਜਾਣਦੇ ਹਾਂ ਕਿਉਂ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਤੇ ਫੈਨਜ਼ ਉਨ੍ਹਾਂ ਲਈ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ, ਪਰ ਅਜੇ ਤੱਕ ਗਾਇਕ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ। ਹਰ ਐਤਵਾਰ ਵੱਡੀ ਗਿਣਤੀ 'ਚ ਮੂਸੇਵਾਲਾ ਦੇ ਫੈਨਜ਼ ਉਨ੍ਹਾਂ ਦੇ ਪਿੰਡ ਸਥਿਤ ਹਵੇਲੀ 'ਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਪਹੁੰਚੇ ਹਨ।
ਹਾਲ ਹੀ ਬੀਤੇ ਐਤਵਾਰ ਜਦੋਂ ਸਿੱਧੂ ਦੇ ਫੈਨਜ਼ ਹਵੇਲੀ ਪਹੁੰਚੇ ਤਾਂ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ। ਜਿਸ ਲਈ ਉਹ ਹਰ ਐਤਵਾਰ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਸਰਕਾਰ ਤੋਂ ਵੀ ਇਨਸਾਫ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖਣ ਅਤੇ ਫਿਲਮ ਬਣਾਉਣ ਵਾਲਿਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ 57 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਦੇਖਿਆ ਹੈ ਜੋ ਕਿਸੇ ਵੀ ਮੁੱਦੇ ਨੂੰ ਸੀਰੀਅਸ ਨਹੀਂ ਲੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ 92 ਸੀਟਾਂ ਦੇ ਕੇ ਪੰਜਾਬ ਦੀ ਸੱਤਾ ਦਿੱਤੀ ਹੈ ਤਾਂ ਜੋ ਉਹ ਲੋਕਾਂ ਦੀ ਮਦਦ ਕਰਨ, ਨਾਂ ਕਿ ਪੰਜਾਬ ਦੇ ਮੁੱਦਿਆਂ 'ਤੇ ਡਿਬੇਟ ਕਰਨ।
ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਨੂੰ ਆੜੇ ਹੱਥ ਲੈਂਦੇ ਹੋਏ ਕਿਹਾ ਕਿ ਸਰਕਾਰ ਇੱਕ ਗੈਂਗਸਟਰ ਦੀ ਸੁਰੱਖਿਆ ਕਰ ਰਹੀ ਹੈ, ਜਦੋਂ ਕਿ ਜਿਉਂਦੇ ਜੀ ਉਨ੍ਹਾਂ ਦਾ ਪੁੱਤ ਸਿੱਧੂ ਮੂਸੇਵਾਲਾ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੰਦਾ ਰਿਹਾ ਪਰ ਉਸ ਦੀ ਕੋਈ ਸੁਰੱਖਿਆ ਨਹੀਂ ਕੀਤੀ ਗਈ। ਜਿਸ ਕਾਰਨ ਅੱਜ ਉਨ੍ਹਾਂ ਦਾ ਪੁੱਤਰ ਇਸ ਦੁਨੀਆਂ 'ਚ ਨਹੀਂ ਰਿਹਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਮੈਂ ਆਪਣੇ ਪੁੱਤ ਦੇ ਇਨਸਾਫ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹਾਂਗਾ ਤੇ ਉਦੋਂ ਤੱਕ ਨਹੀਂ ਰੁਕਾਂਗਾ ਜਦੋਂ ਤੱਕ ਸਾਡੇ ਬੇਟੇ ਨੂੰ ਇਨਸਾਫ ਨਹੀਂ ਮਿਲ ਜਾਂਦਾ। ਉਨ੍ਹਾਂ ਅੱਗੇ ਕਿਹਾ ਕਿ ਉਹ ਹਰ ਤਰੀਕ 'ਤੇ ਜਾ ਕੇ ਜੱਜ ਸਾਹਿਬਾਨਾਂ ਅੱਗੇ ਇਨਸਾਫ ਦੀ ਅਪੀਲ ਕਰਦੇ ਹਨ, ਹਲਾਂਕਿ ਕਿ ਵਾਰ-ਵਾਰ ਇਨਸਾਫ ਦੇਣ ਦਾ ਭਰੋਸਾ ਦਿੱਤਾ ਜਾਂਦਾ ਹੈ, ਪਰ ਅਜੇ ਤੱਕ ਇਨਸਾਫ ਨਹੀਂ ਹੋ ਸਕਿਆ।
ਕਿਤਾਬ ਲਿਖਣ 'ਤੇ ਫਿਲਮ ਬਨਾਉਣ 'ਤੇ ਨਾਰਾਜ਼ਗੀ
ਇਸ ਮੌਕੇ ਜਦੋਂ ਫੈਨਜ਼ ਨੇ ਸਿੱਧੂ ਪਿਤਾ ਕੋਲੋਂ ਇੱਕ ਸੀਨੀਅਰ ਜਰਨਲਿਸਟ ਵੱਲੋਂ ਸਿੱਧੂ ਮੂਸੇਵਾਲਾ 'ਤੇ ਲਿਖੀ ਗਈ ਕਿਤਾਬ ਅਤੇ ਫਿਲਮ ਬਨਾਉਣ ਨੂੰ ਲੈ ਕੇ ਵੀ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ, ' ਉਹ ਕੌਣ ਹੁੰਦੇ ਨੇ ਮੇਰੇ ਪੁੱਤਰ 'ਤੇ ਕਿਤਾਬਾਂ ਲਿਖ ਕੇ ਫਿਲਮਾਂ ਬਨਾਉਣ ਵਾਲੇ। ਕਿਉਂਕਿ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਇਨਸਾਫ ਤੋਂ ਪਹਿਲਾਂ ਹੀ ਕਿਵੇਂ ਫਿਲਮ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਦੇ ਫਿਲਮ ਬਨਾਉਣ ਦੀ ਲੋੜ ਪਈ ਤਾਂ ਅਸੀਂ ਤੁਹਾਨੂੰ ਹਰ ਚੀਜ਼ ਮੁਹੱਈਆ ਕਰਵਾਵਾਂਗੇ।
- PTC PUNJABI