ਸਿੱਧੂ ਮੂਸੇਵਾਲਾ ਦੇ ਹਮਸ਼ਕਲ ਨੂੰ ਵੇਖ ਕੇ ਹੈਰਾਨ ਹੋਏ ਫੈਨਜ਼, ਵੀਡੀਓ ਹੋਈ ਵਾਇਰਲ
Sidhu Moosewala doppelganger: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਲੰਮਾਂ ਸਮਾਂ ਬੀਤ ਗਿਆ ਹੈ, ਪਰ ਅਜੇ ਵੀ ਗਾਇਕ ਦੇ ਫੈਨਜ਼ ਮਰਹੂਮ ਗਾਇਕ ਨੂੰ ਯਾਦ ਕਰਦੇ ਭਾਵੁਕ ਹੋ ਜਾਂਦੇ ਹਨ। ਹਾਲ ਹੀ ਵਿੱਚ ਗਾਇਕ ਦੇ ਹਮਸ਼ਕਲ (Sidhu Moosewala doppelganger) ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਰਹਿ ਗਏ।
ਅਕਸਰ ਹੀ ਤੁਸਾਂ ਬੁਜਰਗਾਂ ਕੋਲੋਂ ਸੁਣਿਆ ਹੋਵੇਗਾ ਕਿ ਹਰ ਵਿਅਕਤੀ ਦਾ ਕੋਈ ਨਾਂ ਕੋਈ ਹਮਸ਼ਕਲ ਕਿਤੇ ਨਾਂ ਕਿਤੇ ਜ਼ਰੂਰ ਹੁੰਦਾ ਹੈ। ਹਾਲ ਹੀ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਹਮਸ਼ਕਲ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇਹ ਮੁੰਡਾ ਹੁਬਹੂ ਸਿੱਧੂ ਵਾਂਗ ਵਿਖਾਈ ਦੇ ਰਿਹਾ ਹੈ। ਇਸ ਮੁੰਡੇ ਦਾ ਨਾਮ ਗੌਰਵ ਚੰਦੀ ਹੈ। ਗੌਰਵ ਦੀ ਕੱਦ-ਕਾਠੀ ਤੋਂ ਲੈ ਕੇ ਉਸ ਦਾ ਡਰੈਸਿੰਗ ਸੈਂਸ ਹੁਬਹੂ ਸਿੱਧੂ ਮੂਸੇਵਾਲਾ ਵਾਂਗ ਹੈ। ਇੱਥੋਂ ਤੱਕ ਉਸ ਦੇ ਪੱਗ ਬੰਨਣ ਦਾ ਤਰੀਕਾ ਵੀ ਸਿੱਧੂ ਵਰਗਾ ਹੀ ਹੈ।
ਗੌਰਵ ਚੰਦੀ ਦੀ ਵੀਡੀਓ ਵੇਖਣ ਵਾਲੇ ਲੋਕ ਇੱਕ ਵਾਰ ਤਾਂ ਹੈਰਾਨ ਜਾਂਦੇ ਹਨ ਕਿਉਂਕਿ ਗੋਰਵ ਨੂੰ ਵੇਖ ਕੇ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਭੁਲੇਖਾ ਪੈਂਦਾ ਹੈ ਤੇ ਉਹ ਮਰਹੂਮ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਗੌਰਵ ਚੰਦੀ ਦੇ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲੋਇੰਗ ਹੈ। ਲੋਕ ਉਸ ਨੂੰ ਦੂਜਾ ਸਿੱਧੂ ਮੰਨ ਰਹੇ ਹਨ।
ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਗੌਰਵ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਉਸ ਨੇ ਸਿੱਧੂ ਮੂਸੇਵਾਲਾ ਦੇ ਗੀਤ 'The Last Ride' ਉੱਤੇ ਰੀਲ ਬਣਾਈ। ਗੌਰਵ ਦੇ ਸਾਰੇ ਹੀ ਸਟੈਪ ਮਰਹੂਮ ਗਾਇਕ ਦੇ ਨਾਲ ਹੁਬਹੂ ਮਿਲਦੇ ਹਨ। ਫੈਨਜ਼ ਉਸ ਦੀ ਇਸ ਵੀਡੀਓ ਉੱਤੇ ਖੂਬ ਪਿਆਰ ਬਰਸਾ ਰਹੇ ਹਨ।
ਹੋਰ ਪੜ੍ਹੋ: ਸ਼ਾਹਿਦ ਕਪੂਰ ਨੇ ਸਾਂਝੀ ਕੀਤੀ ਨਵੀਂ ਵੀਡੀਓ, ਨਜ਼ਰ ਆਇਆ ਅਦਾਕਾਰ ਦਾ ਮਸਤੀ ਭਰਾ ਅੰਦਾਜ਼ਦੱਸ ਦਈਏ ਕਿ 29 ਮਈ 2022 'ਚ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਕੁਝ ਅਣਪਛਾਲੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਤਾ-ਪਿਤਾ (Balkaur Singh) ਅਜੇ ਵੀ ਆਪਣੇ ਪੁੱਤਰ ਲਈ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਿੱਧੂ ਦੇ ਫੈਨਜ਼ ਗਾਇਕ ਲਈ ਇਨਸਾਫ (Justice For Sidhu Moosewala) ਦੀ ਲਗਾਤਾਰ ਮੰਗ ਕਰ ਰਹੇ ਹਨ ਤੇ ਉਨ੍ਹਾਂ ਦੇ ਮਾਪਿਆਂ ਦਾ ਸਮਰਥਨ ਕਰ ਰਹੇ ਹਨ।
-