Times of square 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਨਿੱਕਾ ਸ਼ੁਭਦੀਪ, ਵੇਖੋ ਵੀਡੀਓ
Sidhu Moosewala brothre feature on Times of square: ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਹਵੇਲੀ ਵਿੱਚ ਨਿੱਕੇ ਸ਼ੁਭ ਦੇ ਆਉਣ ਨਾਲ ਖੁਸ਼ੀਆਂ ਪਰਤ ਆਈਆਂ ਹਨ। ਪਿੰਡ ਮੂਸਾ ਦੇ ਲੋਕਾਂ ਸਣੇ ਫੈਨਜ਼ ਵੀ ਕਾਫੀ ਖੁਸ਼ ਹਨ। ਹਾਲ ਹੀ ਵਿੱਚ ਨਿੱਕੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨਿੱਕੇ ਮੂਸੇਵਾਲਾ ਤੇ ਬਾਪੂ ਦੀ ਤਸਵੀਰ ਟਾਈਮਜ਼ ਆਫ ਸਕੁਆਈਰ 'ਤੇ ਫੀਚਰ ਕੀਤੀ ਗਈ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ਅਤੇ ਕਈ ਕਲਾਕਾਰ ਹਸਪਤਾਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਉਥੇ ਹੀ ਮੂਸਾ ਪਿੰਡ 'ਚ ਸਿੱਧੂ ਦੇ ਘਰ ਦੀਵਾਲੀ ਵਰਗਾ ਮਹੌਲ ਬਣਿਆ ਹੋਇਆ ਹੈ। ਛੋਟੇ ਸਿੱਧੂ ਵਾਲਾ ਦੇ ਜਨਮ ਤੋਂ ਬਾਅਦ ਹਵੇਲੀ ਦੇ ਨਾਲ-ਨਾਲ ਮੂਸਾ ਪਿੰਡ 'ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਮਠਿਆਈਆਂ ਵੰਡ ਕੇ ਅਤੇ ਨੱਚ ਗਾ ਕੇ ਛੋਟੇ ਸਿੱਧੂ ਦਾ ਸਵਾਗਤ ਕਰ ਰਹੇ ਹਨ ਅਤੇ ਉਸ ਦੇ ਹਵੇਲੀ 'ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਬਾਪੂ ਬਲਕੌਰ ਸਿੰਘ ਦੇ ਨਾਲ ਨਿੱਕੇ ਸ਼ੁਭ ਦੀਆਂ ਤਸਵੀਰ ਨੂੰ ਟਾਈਮਜ਼ ਆਫ ਸਕੁਆਈਰ 'ਤੇ ਫੀਚਰ ਕੀਤਾ ਗਿਆ ਹੈ। ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਕਾਫੀ ਖੁਸ਼ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਕਿ ਇਸ ਤੋਂਂ ਪਹਿਲਾਂ ਵੀ ਕਈ ਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਟਾਈਮਜ਼ ਆਫ ਸਕੁਆਈਰ 'ਤੇ ਫੀਚਰ ਕੀਤਾ ਗਿਆ ਹੈ।
ਸਿੱਧੂ ਦੇ ਫੈਨਜ਼ ਕਾਫੀ ਖੁਸ਼ ਹਨ ਤੇ ਸਿੱਧੂ ਮੂਸੇ ਵਾਲਾ ਦੇ ਟਰੈਕਟਰਾਂ ਨੂੰ ਵੀ ਸ਼ਿੰਗਾਰ ਦਿੱਤਾ ਗਿਆ ਹੈ। 5911 'ਤੇ ਹਰ ਕੋਈ ਨਿੱਕੇ ਸਿੱਧੂ ਦੀ ਐਂਟਰੀ ਦੇਖਣ ਲਈ ਉਤਸ਼ਾਹਿਤ ਹੈ। ਸਿੱਧੂ ਖੇਤੀ ਨੂੰ ਬੇਹੱਦ ਪਿਆਰ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਵੱਡੇ-ਵੱਡੇ ਸ਼ਹਿਰਾਂ ਤੇ ਦੇਸ਼ਾਂ 'ਚ ਰਹਿਣ ਦੀ ਬਜਾਏ ਆਪਣੇ ਪਿੰਡ 'ਚ ਰਹਿਣਾ ਬਿਹਤਰ ਸਮਝਿਆ। ਟਰੈਕਟਰਾਂ ਨੂੰ ਲੈ ਕੇ ਵੀ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਨਿੱਕੇ ਸਿੱਧੂ ਨੂੰ ਵੀ ਸੱਭਿਆਚਾਰ ਨਾਲ ਜੋੜਨਗੇ ਤੇ ਕਿਰਤ ਵੱਲ ਲਗਾਉਣਗੇ। ਉਹ ਦੱਸਣਗੇ ਕਿ ਉਸ ਦਾ ਵੱਡਾ ਭਰਾ ਕੀ ਸੀ, ਨਾਲ ਹੀ ਨਿੱਕੇ ਸਿੱਧੂ ਨੂੰ ਗਾਇਕੀ ਫੀਲਡ ਲਈ ਵੀ ਤਿਆਰ ਕਰਨਗੇ।
-