ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਨਵੇਂ ਗੀਤ '410' ਦਾ ਟੀਜ਼ਰ ਹੋਇਆ ਰਿਲੀਜ਼, ਇਸ ਦਿਨ ਰਿਲੀਜ਼ ਹੋਵੇਗਾ ਗੀਤ
Sidhu Moosewala New Song '410' teaser Out : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਸਾਡੇ ਵਿਚਾਲੇ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਗਾਏ ਗੀਤ ਅੱਜ ਵੀ ਮਿਊਜ਼ਿਕ ਦੀ ਦੁਨੀਆ 'ਚ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਨ। ਜਲਦ ਹੀ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੇ ਜਿਗਰੀ ਦੋਸਤ ਸੰਨੀ ਮਾਲਟਨ ਦਾ ਨਵਾਂ ਗੀਤ '410' ਰਿਲੀਜ਼ ਹੋਣ ਵਾਲਾ ਹੈ, ਜਿਸ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ।
ਸਿੱਧੂ ਮੂਸੇਵਾਲੇ ਦੇ ਜਿਗਰੀ ਯਾਰ ਸੰਨੀ ਮਾਲਟਨ ਨੇ ਇਸ ਸਬੰਧੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ।ਨਿੱਕੇ ਸ਼ੁਭ ਦੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਸੰਨੀ ਮਾਲਟਨ ਨੇ ਦਿੱਤੀ ਹੈ।
ਇਸ ਗੀਤ ਦੇ ਪੋਸਟਰ ਤੋਂ ਬਾਅਦ ਹੁਣ ਪੰਜਾਬੀ ਗਾਇਕ ਸੰਨੀ ਮਾਲਟਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਿੱਧੂ ਦੇ ਇਸ ਨਵੇਂ ਗੀਤ ਦਾ ਟੀਜ਼ਰ ਸਾਂਝਾ ਕੀਤਾ ਹੈ। ਇਸ ਵਿੱਚ ਗੀਤ ਦੀ ਇੱਕ ਝਲਕ ਪੇਸ਼ ਕੀਤੀ ਗਈ ਹੈ।
ਇਸ ਪੋਸਟ ਨੂੰ ਸਾਂਝਾ ਕਰਦਿਆਂ ਸੰਨੀ ਮਾਲਟਨ ਨੇ ਲਿਖਿਆ, ' ਤੁਸੀਂ ਕਦੇ ਸਾਡੇ 'ਤੇ ਸ਼ੱਕ ਕਿਵੇਂ ਕਰ ਸਕਦੇ ਹੋ? ਸਾਡੇ ਤੋਂ ਬਿਨਾਂ ਇਹ ਗੇਮ ਕੀ ਹੋਵੇਗੀ???? @sidhu_moosewala ⛳️🐐 OFFICIAL “410” TEASER OUT NOW!!!'
ਹੋਰ ਪੜ੍ਹੋ: Happy Birthday HansRaj Hans: ਲੋਕ ਗਾਇਕ ਹੰਸਰਾਜ ਹੰਸ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੇ ਸੰਗੀਤਕ ਸਫ਼ਰ
ਜਦੋਂ ਤੋਂ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਰਿਲੀਜ਼ ਕਰਨ ਬਾਰੇ ਪੋਸਟ ਸਾਂਝੀ ਕੀਤੀ ਹੈ ਤਾਂ ਸਿੱਧੂ ਮੂਸੇਵਾਲਾ ਦੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਫੈਨਜ਼ ਸੰਨੀ ਮਾਲਟਨ ਵੱਲੋਂ ਸ਼ੇਅਰ ਕੀਤੇ ਗਏ ਆਉਣ ਵਾਲੇ ਨਵੇਂ ਗੀਤ ਦੇ ਟੀਜ਼ਰ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
- PTC PUNJABI