Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂਅ ਹੋਇਆ ਇੱਕ ਹੋਰ ਖਿਤਾਬ, 2021 'ਚ ਰਿਲੀਜ਼ ਹੋਈ ਐਲਬਮ ‘ਮੂਸਟੇਪ’ ਨੇ ਬਣਾਇਆ ਇਹ ਰਿਕਾਰਡ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗਾਣਿਆ ਦਾ ਸੰਗੀਤ ਜਗਤ ਵਿੱਚ ਦਬਾਅ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਗਾਣੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਅੱਜ ਹੀ ਬੜੇ ਉਤਸ਼ਾਹ ਨਾਲ ਸੁਣ ਰਹੇ ਹਨ। ਇਸ ਵਿਚਾਲੇ ਸਿੱਧੂ ਮੂਸੇਵਾਲਾ (Sidhu MooseWala) ਦੀ ਐਲਬਮ ‘ਮੂਸਟੇਪ’ ਨੇ ਇੱਕ ਹੋਰ ਖਿਤਾਬ ਆਪਣੇ ਨਾਂਅ ਕਰ ਲਿਆ ਹੈ।

Reported by: PTC Punjabi Desk | Edited by: Pushp Raj  |  October 13th 2023 01:09 PM |  Updated: October 13th 2023 01:09 PM

Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂਅ ਹੋਇਆ ਇੱਕ ਹੋਰ ਖਿਤਾਬ, 2021 'ਚ ਰਿਲੀਜ਼ ਹੋਈ ਐਲਬਮ ‘ਮੂਸਟੇਪ’ ਨੇ ਬਣਾਇਆ ਇਹ ਰਿਕਾਰਡ

Sidhu MooseWala Album Moosetape creates new record: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗਾਣਿਆ ਦਾ ਸੰਗੀਤ ਜਗਤ ਵਿੱਚ ਦਬਾਅ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਗਾਣੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਅੱਜ ਹੀ ਬੜੇ ਉਤਸ਼ਾਹ ਨਾਲ ਸੁਣ ਰਹੇ ਹਨ। ਇਸ ਵਿਚਾਲੇ ਸਿੱਧੂ ਮੂਸੇਵਾਲਾ (Sidhu MooseWala) ਦੀ ਐਲਬਮ ‘ਮੂਸਟੇਪ’ ਨੇ ਇੱਕ ਹੋਰ ਖਿਤਾਬ ਆਪਣੇ ਨਾਂਅ ਕਰ ਲਿਆ ਹੈ। 

ਦੱਸ ਦੇਈਏ ਕਿ 15 ਮਈ, 2021 ਨੂੰ ਐਲਬਮ ‘ਮੂਸਟੇਪ’ ਦਾ ਪਹਿਲਾ ਗੀਤ ‘Bitch I'm Back’ ਰਿਲੀਜ਼ ਹੋਇਆ ਸੀ। ਇਸ ਐਲਬਮ ਨੇ ਰਿਲੀਜ਼ ਹੁੰਦੇ ਹੀ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟੀ। ਐਲਬਮ ਨੇ ਵੱਡੇ-ਵੱਡੇ ਅੰਤਰਰਾਸ਼ਟਰੀ ਪਲੇਟਫਾਰਮਜ਼ ’ਚ ਆਪਣਾ ਨਾਂ ਦਰਜ ਕਰਵਾਇਆ, ਜਿਨ੍ਹਾਂ ’ਚੋਂ ਇਕ ਬਿਲਬੋਰਡ ਵੀ ਹੈ। ਹੁਣ ਯੂਟਿਊਬ ’ਤੇ ਵੀ ਇਸ ਐਲਬਮ ਦਾ ਦਬਾਅ ਬਰਕਰਾਰ ਹੈ।

ਦਰਅਸਲ, ਸਿੱਧੂ ਮੂਸੇਵਾਲਾ ਦੀ ਐਲਬਮ 2 ਸਾਲ ਬਾਅਦ ਵੀ ਯੂਟਿਊਬ ’ਤੇ ਆਪਣਾ ਜਲਵਾ ਵਿਖਾ ਰਹੀ ਹੈ। ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿਚਾਲੇ ਨਹੀਂ ਹਨ ਪਰ ਉਸ ਦੀ ‘ਮੂਸਟੇਪ’ ਐਲਬਮ ਨੇ ਯੂਟਿਊਬ ’ਤੇ 2 ਬਿਲੀਅਨ ਤੋਂ ਵੱਧ ਵਿਊਜ਼ ਪਾਰ ਕਰ ਚੁੱਕੀ ਹੈ। ਦੱਸ ਦੇਈਏ ਕਿ ਯੂਟਿਊਬ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਇਹ ਐਲਬਮ ਸਪੌਟੀਫਾਈ ’ਤੇ ਵੀ 2 ਬਿਲੀਅਨ ਵਿਊਜ਼ ਪਾਰ ਹਾਸਿਲ ਕਰ ਚੁੱਕਿਆ ਹੈ। ਅਜਿਹਾ ਕਰਨ ਵਾਲੇ ਸਿੱਧੂ ਮੂਸੇਵਾਲਾ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।

ਹੋਰ ਪੜ੍ਹੋ: Ammy Virk: ਐਮੀ ਵਿਰਕ ਦੇ ਇੰਗਲੈਂਡ ਸ਼ੋਅ 'ਚ ਫੀਮੇਲ ਫੈਨ ਨੇ ਕੀਤਾ ਕੁਝ ਅਜਿਹਾ ਜਿਸ ਨੂੰ ਵੇਖ ਲੋਕ ਹੋਏ ਹੈਰਾਨ, ਵੇਖੋ ਵੀਡੀਓ 

 ‘ਮੂਸਟੇਪ’ ਐਲਬਮ ਦੀ ਗੱਲ ਕਰੀਏ ਤਾਂ ਇਸ ’ਚ ਇੰਟਰੋ ਤੇ ਸਕਿੱਟਸ ਨੂੰ ਮਿਲਾ ਕੇ ਕੁਲ 30 ਟਰੈਕ ਸਨ। ਇਸ ਐਲਬਮ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ‘295’ ਹੈ, ਜਿਸ ਨੂੰ ਯੂਟਿਊਬ ’ਤੇ 512 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕਲਾਕਾਰ ਦੀ ਇਹ ਉਪਲੱਬਧੀ ਤੋਂ ਇੱਕ ਵਾਰ ਫਿਰ ਮੂਸੇਵਾਲਾ ਦਾ ਨਾਂਅ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੋਸ਼ਲ ਮੀਡੀਆ ਉੱਪਰ ਸਿੱਧੂ ਦੇ ਕਈ ਤਰ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network