Steel Banglez: ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ, ਪੁੱਤਰ ਨੂੰ ਯਾਦ ਕਰ ਹੋਏ ਭਾਵੁਕ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹਾਲ ਹੀ 'ਚ ਮਸ਼ਹੂਰ ਸੰਗੀਤਕਾਰ ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਬਲਕੌਰ ਸਿੰਘ ਆਪਣੇ ਮਰਹੂਮ ਪੁੱਤਰ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਏ। ਇੱਕ ਪਿਤਾ ਦਾ ਦਰਦ ਵੇਖ ਕੇ ਖ਼ੁਦ ਸਟੀਲ ਬੈਂਗਲਜ਼ 'ਤੇ ਈਵੈਂਟ 'ਤੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।

Reported by: PTC Punjabi Desk | Edited by: Pushp Raj  |  May 23rd 2023 12:45 PM |  Updated: May 23rd 2023 12:45 PM

Steel Banglez: ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ, ਪੁੱਤਰ ਨੂੰ ਯਾਦ ਕਰ ਹੋਏ ਭਾਵੁਕ

Sidhu Moose wala's Father at Singer Steel Banglez album launch: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆ ਨੂੰ ਨਿੱਕੀ ਉਮਰੇ ਹੀ ਅਲਵਿਦਾ ਆਖ ਗਏ, ਪਰ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਗੀਤਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਸੰਗੀਤਕਾਰ ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੇ। ਇੱਥੇ ਮੌਜੂਦ ਹਰ ਸਖ਼ਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ।

ਦੱਸ ਦਈਏ ਕਿ ਇਸ ਸਾਲ 29 ਮਈ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੈ। ਅਜੇ ਵੀ ਸਿੱਧੂ ਮੂਸੇਵਾਲਾ ਦੇ ਫੈਨਜ਼ ਆਪਣੇ ਚਹੇਤੇ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ, ਜਿਸ ਦਾ ਸਬੂਤ ਬੀਤੇ ਦਿਨੀਂ ਗਾਇਕ ਦੇ ਰਿਲੀਜ਼ ਹੋਏ ਨਵੇਂ ਗੀਤ ਮੇਰਾ ਨਾਂਅ ਤੋਂ ਮਿਲਦਾ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਸ ਨੂੰ ਲੱਖਾਂ ਵਿਊਜ਼ ਮਿਲੇ ਤੇ ਇਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।  

ਦੱਸ ਦੇਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਭਾਰਤੀ ਪੰਜਾਬੀ ਮੂਲ ਦੇ ਬ੍ਰਿਟਿਸ਼ ਰਿਕਾਰਡ ਨਿਰਮਾਤਾ ਅਤੇ ਸੰਗੀਤਕਾਰ ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।

ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਿੱਧੂ  ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਨਜ਼ਰ ਆਏ। ਦੱਸਣਯੋਗ ਹੈ ਕਿ ਇਸ ਐਲਬਮ ਲਾਂਚ ਵਿੱਚ ਹੋਰ ਵੀ ਕਈ ਮਸ਼ਹੂਰ ਸਿਤਾਰੇ ਦਿਖਾਈ ਦਿੱਤੇ। ਜਿੰਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਪਿਤਾ ਬਲਕੌਰ ਸਿੰਘ ਦਾ ਦਰਦ ਵੇਖ ਖ਼ੁਦ ਸਟੀਲ ਬੈਂਗਲਜ਼ ਵੀ ਬੇਹੱਦ ਭਾਵੁਕ ਹੋ ਗਏ। 

ਹੋਰ ਪੜ੍ਹੋ: ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਤੇ ਨਵਾਜ਼ੂਦੀਨ ਸਿੱਦੀਕੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਤਮਸਤਕ ਹੋਣ ਪਹੁੰਚੇ, ਵੇਖੋ ਤਸਵੀਰਾਂ 

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਆਵਾਜ਼ ਦਾ ਜਾਦੂ ਹਾਲੇ ਤੱਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਇਹ ਚੱਲਦਾ ਰਹੇਗਾ। ਦੇਸ਼ ਤੇ ਵਿਦੇਸ਼ 'ਚ ਹਰ ਕੋਈ ਮੇਰੇ ਪੁੱਤ ਨੂੰ ਖੂਬ ਪਿਆਰ ਦੇ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਟੀਲ ਬੈਂਗਲਜ਼ ਦੀ ਐਲਬਮ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਮੇਰਾ ਨਾ’ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਸਿੱਧੂ ਦੇ ਹੋਲੋਗ੍ਰਾਮ ਪ੍ਰੋਗਰਾਮ ਜਲਦ ਹੀ ਸ਼ੂਰੂ ਹੋਣਗੇ । ਉਨ੍ਹਾਂ ਨੇ ਸਰੋਤਿਆ ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਧੰਨਵਾਦ ਕੀਤਾ ਤੇ ਪੁੱਤ ਲਈ ਇਨਸਾਫ ਦੀ ਲੜਾਈ  'ਚ ਸਾਥ ਦੇਣ ਦੀ ਅਪੀਲ ਕੀਤੀ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network