ਮੌਤ ਤੋਂ ਬਾਅਦ ਵੀ ਦੁਨੀਆ ‘ਤੇ ਛਾਇਆ ਸਿੱਧੂ ਮੂਸੇਵਾਲਾ,ਨਵਾਂ ਗੀਤ ‘ਡਰਿੱਪੀ’ ਰਿਲੀਜ਼

Reported by: PTC Punjabi Desk | Edited by: Shaminder  |  February 02nd 2024 10:44 AM |  Updated: February 02nd 2024 10:44 AM

ਮੌਤ ਤੋਂ ਬਾਅਦ ਵੀ ਦੁਨੀਆ ‘ਤੇ ਛਾਇਆ ਸਿੱਧੂ ਮੂਸੇਵਾਲਾ,ਨਵਾਂ ਗੀਤ ‘ਡਰਿੱਪੀ’ ਰਿਲੀਜ਼

ਸਿੱਧੂ ਮੂਸੇਵਾਲਾ (Sidhu Moose wala)ਦਾ ਨਵਾਂ ਗੀਤ ‘ਡਰਿੱਪੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਦੀ ਕਲਮ ਚੋਂ ਹੀ ਨਿਕਲੇ ਹਨ । ਗਾਇਕ ਦਾ ਇਹ ਗੀਤ ਹਰ ਵਾਰ ਵਾਂਗ ਧਾਕੜ ਹੈ ਅਤੇ ਕੁਝ ਕੁ ਮਿੰਟ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਸਿੱਧੂ ਮੂਸੇਵਾਲਾ ਨੇ ਹਮੇਸ਼ਾ ਵਾਂਗ ਜ਼ਿੰਦਗੀ ਦੀ ਗੱਲ ਕੀਤੀ ਹੈ ਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਇਸ ਦੇ ਨਾਲ ਹੀ ਉਹ ਗੀਤ ‘ਚ ਆਪਣੇ ਵੈਰੀਆਂ ਨੂੰ ਵੀ ਲਲਕਾਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਫੈਨਸ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। 

Sidhu Moose Wala movie: Sidhu Moosewala's Life and Legacy to Feature in Upcoming Film

ਹੋਰ ਪੜ੍ਹੋ  : ਭਾਨੇ ਸਿੱਧੂ ਦੇ ਹੱਕ ‘ਚ ਨਿੱਤਰੀ ਸਿੱਧੂ ਮੂਸੇਵਾਲਾ ਦੀ ਮਾਂ, ਪੋਸਟ ਪਾ ਕੇ ਕਿਹਾ ‘ਭਾਨੇ ਹਿੰਮਤ ਨਾ ਹਾਰੀਂ’ 

ਇਸ ਤੋਂ ਪਹਿਲਾਂ ਵੀ ਗੀਤ ਹੋਏ ਰਿਲੀਜ਼ 

ਸਿੱਧੂ ਮੂਸੇਵਾਲਾ ਹਾਲਾਂਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕਿਆ ਹੈ। ਪਰ ਆਪਣੇ ਗੀਤਾਂ ਦੇ ਜ਼ਰੀਏ ਉਹ ਦੁਨੀਆ ‘ਤੇ ਛਾਇਆ ਹੋਇਆ ਹੈ। ਮੌਤ ਤੋਂ ਬਾਅਦ ਵੀ ਉਸ ਦੇ ਗੀਤ ਧੱਕ ਪਾ ਰਹੇ ਹਨ । ਕੁਝ ਸਮਾਂ ਪਹਿਲਾਂ ਆਏ ਉਸ ਦੇ ਗੀਤ ਐੱਸਵਾਈਐੱਲ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਉਸ ਦੇ ਹੋਰ ਕਈ ਗੀਤ ਵੀ ਰਿਲੀਜ਼ ਹੋਏ । ਜਿਸ ‘ਚ ‘ਵਾਰ’, ‘ਚੋਰਨੀ’ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੇ ਵੀ ਮਿਲੀਅਨ ਵਿਊਜ਼ ਖੱਟੇ ।

Sidhu Moose Wala movie: Sidhu Moosewala's Life and Legacy to Feature in Upcoming Film 

ਗੋਲੀਆਂ ਮਾਰ ਕੇ ਕੀਤਾ ਸੀ ਕਤਲ 

ਸਿੱਧੂ ਮੂਸੇਵਾਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਆਪਣੀ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ, ਪਰ ਪਿੰਡ ਜਵਾਹਰਕੇ ਕੋਲ ਪਹੁੰਚਿਆ ਸੀ ਤਾਂ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਸਪਤਾਲ ‘ਚ ਲਿਜਾਇਆ ਗਿਆ ਸੀ । ਪਰ ਸਿੱਧੂ ਮੂਸੇਵਾਲਾ ਦੀ ਮੌਤ ਕਤਲ ਵਾਲੀ ਜਗ੍ਹਾ ‘ਤੇ ਹੀ ਹੋ ਚੁੱਕੀ ਸੀ। ਸਿੱਧੂ ਮੂਸੇਵਾਲਾ ਦੇ ਦੇ ਮਾਪੇ ਹਾਲੇ ਵੀ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ ਅਤੇ ਇਸ ਮਾਮਲੇ ‘ਚ ਦੋਸ਼ੀ ਲੋਕਾਂ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ । 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network