Sidhu Moose Wala: ਪੁੱਤਰ ਨੂੰ ਯਾਦ ਕਰ ਨਮ ਹੋਈਆਂ ਮਾਂ ਚਰਨ ਕੌਰ ਦੀਆਂ ਅੱਖਾਂ, ਪੋਸਟ ਸਾਂਝੀ ਕਰ ਕਿਹਾ- ਮੈਂ ਤੈਨੂੰ ਲੱਭ ਰਹੀ ਹਾਂ ਸ਼ੁਭ ਪੁੱਤ
Sidhu Moose Wala's Mother Charan Kaur Emotional Post: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਜਦੋਂ ਵੀ ਉਸ ਦੇ ਚਾਹੁਣ ਵਾਲਿਆ ਨੂੰ ਮੂਸੇਵਾਲਾ ਦੀ ਯਾਦ ਆਉਂਦੀ ਹੈ ਤਾਂ ਉਹ ਉਸ ਦੇ ਗਾਣੇ ਸੁਣ ਲੈਂਦੇ ਹਨ।
ਸਿੱਧੂ ਮੂਸੇਵਾਲਾ ਦੀ ਮਾਂ ਆਪਣੀ ਪੁੱਤਰ ਦੀ ਮੌਤ ਤੋਂ ਬਾਅਦ ਇੱਕ ਇੱਕ ਦਿਨ ਗਿਣ ਰਹੀ ਹੈ। ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇਹ ਪੋਸਟ ਦੇਖ ਕੇ ਤਾਂ ਇੰਜ ਹੀ ਲੱਗ ਰਿਹਾ ਹੈ ਜਿਵੇਂ ਕਿ ਇੱਕ ਮਾਂ ਹਰ ਦਿਨ, ਹਰ ਪਲ, ਹਰ ਸਕਿੰਟ ਬੱਸ ਆਪਣੇ ਪੁੱਤਰ ਬਾਰੇ ਹੀ ਸੋਚਦੀ ਰਹਿੰਦੀ ਹੈ।
ਹਾਲ ਹੀ 'ਚ ਮਾਂ ਚਰਨ ਕੌਰ ਮੁੜ ਇੱਕ ਵਾਰ ਫਿਰ ਤੋਂ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੁੱਤ ਦੇ ਨਾਂਅ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਮਾਂ ਚਰਨ ਕੌਰ ਨੇ ਆਪਣੇ ਦਿਲ ਦੇ ਜਜ਼ਬਾਤ ਬਿਆਨ ਕੀਤੇ ਹਨ।
ਮਾਂ ਚਰਨ ਕੌਰ ਨੇ ਆਪਣੀ ਪੋਸਟ 'ਚ ਲਿਖਿਆ,' ਤੁਹਾਡੀ ਉਡੀਕ 'ਚ ਤੁਹਾਡੀ ਮਾਂ ਜਿਸ ਨੂੰ ਤੁਸੀ ਰੱਬ ਕਹਿੰਦੇ ਸੀ... ਅੱਗੇ ਉਨ੍ਹਾਂ ਲਿਖਦੇ ਹੋਏ ਕਿਹਾ, ਅੱਜ ਇੱਕ ਸਾਲ ਦੋ ਮਹੀਨੇ ਹੋ ਗਏ ਆ ਪੁੱਤ, ਤੁਹਾਡੇ ਬਿਨਾਂ ਤੁਹਾਡਾ ਚੰਗਾ ਮਾੜਾ ਪੱਖ ਤੁਹਾਡੇ ਵਿਰੋਧੀਆਂ ਤੋਂ, ਤੇ ਤੁਹਾਡੇ ਚਾਉਣ ਵਾਲਿਆਂ ਤੋਂ ਸੁਣਦਿਆਂ ਨੂੰ, ਸ਼ੁੱਭ ਤੁਸੀਂ ਅਕਸਰ ਮੇਰੀ ਬੁੱਕਲ ਵਿੱਚ ਆ ਆਪਣੇ ਸਾਰੇ ਫ਼ਿਕਰ ਤੇ ਪ੍ਰੇਸ਼ਾਨੀਆਂ ਭੁੱਲ ਜਾਂਦੇ ਸੀ, ਤੇ ਸ਼ੁੱਭ ਅੱਜ ਮੈ ਤੁਹਾਡੇ ਬਿਨਾਂ ਤੁਹਾਡੇ ਬਾਰੇ ਜੋ ਵਿਰੋਧਤਾ ਵਾਲੇ ਬੋਲ ਤੁਹਾਡੇ ਵਿਰੋਧੀਆਂ ਦੁਆਰਾ ਕਹੇ ਜਾਦੇ ਨੇ ਉਨ੍ਹਾ ਬਾਰੇ ਕਿੰਨੀਆਂ ਸਲਾਹਾਂ ਤੇ ਗੱਲਾਂ ਕਰਨੀਆਂ ਨੇ, ਤੇ ਮੈਂ ਤੁਹਾਨੂੰ ਲੱਭ ਰਹੀ ਆ ਸ਼ੁੱਭ... ਤੁਹਾਡੇ ਬਿਨਾਂ ਮੇਰੇ ਅੰਦਰ ਜੋ ਬੇਬਸੀ ਤੇ ਬੇਚੈਨੀ ਦਾ ਯੁੱਧ ਛਿੜਿਆ ਐ ਪੁੱਤ ਓਹ ਮੈਨੂੰ ਤੁਹਾਡੇ ਨਾਂ ਹੋਣ ਦਾ ਸੱਚ ਕਬੂਲਣ ਨਹੀਂ ਦਿੰਦਾ ਤੁਹਾਡੇ ਮੁੜਣ ਦੀ ਉਡੀਕ ਦਾ ਦੀਪ ਮੈਂ ਕਦੇ ਨਹੀਂ ਬੁਝਾ ਸਕਦੀ ਸ਼ੁੱਭ ਹੋ ਸਕੇ ਤਾਂ ਘਰ, ਮੁੜ ਆਓ ਤੁਹਾਡੇ ਬਿਨਾਂ ਕਿਤੇ ਵੀ ਜੀ ਨਹੀ ਲਗਦਾ ਬੇਟਾ...।'
ਸਿੱਧੂ ਦੀ ਮਾਤਾ ਚਰਨ ਕੌਰ ਦੀ ਇਸ ਪੋਸਟ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਇਸ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਚਰਨ ਕੌਰ ਦਾ ਹੌਸਲਾਂ ਵਧਾ ਰਹੇ ਨੇ ਅਤੇ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਕਿੰਨਾ ਰਵਾਏਗਾ ਸਿੱਧੂਆ, ਸੁਣ ਲੈ ਤੂੰ ਇਹ ਅਰਜ਼ ਵੇ ਮੇਰੀ, ਮੁੜਿਆ ਵਿੱਚ ਹਵੇਲੀ ਸਿੱਧੂਆ, ਉਡੀਕ ਦੀ ਐ ਮਾਂ ਵੇ ਤੇਰੀ, ਉਡੀਕ ਵਿੱਚ ਮਾਂ ਵੇ ਤੇਰੀ…। '
- PTC PUNJABI