ਸਿੱਧੂ ਮੂਸੇਵਾਲਾ ਲਈ ਫੈਨਜ਼ ਦਾ ਪਿਆਰ ਵੇਖ ਭਰੀਆਂ ਮਾਂ ਚਰਨ ਕੌਰ ਦੀਆਂ ਅੱਖਾਂ, Hummer ਤੇ Mustang ਗੱਡੀਆਂ ਲੈ ਕੇ ਪਿੰਡ ਪਹੁੰਚੇ ਵਿਦੇਸ਼ੀ ਫੈਨ

ਮਰਹੂਮ ਗਾਇਕ ਮੂਸੇਵਾਲਾ ਦੇ ਪ੍ਰਸ਼ੰਸਕ ਸੋਮਵਾਰ ਨੂੰ ਪਿੰਡ ਮੂਸੇਵਾਲਾ ਪਹੁੰਚੇ ਅਤੇ ਗਾਇਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੋ ਕਿ ਪੂਰੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਹ ਪ੍ਰਸ਼ੰਸਕ ਲਗਜ਼ਰੀ ਗੱਡੀਆਂ ਲੈ ਕੇ ਮੂਸੇਵਾਲਾ ਦੇ ਘਰ ਪਹੁੰਚੇ ਸਨ। ਇਸ ਦੌਰਾਨ ਆਪਣੇ ਪੁੱਤ ਲਈ ਫੈਨਜ਼ ਦਾ ਪਿਆਰ ਵੇਖ ਮਾਂ ਚਰਨ ਕੌਰ ਭਾਵੁਕ ਹੋ ਗਏ।

Reported by: PTC Punjabi Desk | Edited by: Pushp Raj  |  June 08th 2023 11:21 AM |  Updated: June 08th 2023 11:28 AM

ਸਿੱਧੂ ਮੂਸੇਵਾਲਾ ਲਈ ਫੈਨਜ਼ ਦਾ ਪਿਆਰ ਵੇਖ ਭਰੀਆਂ ਮਾਂ ਚਰਨ ਕੌਰ ਦੀਆਂ ਅੱਖਾਂ, Hummer ਤੇ Mustang ਗੱਡੀਆਂ ਲੈ ਕੇ ਪਿੰਡ ਪਹੁੰਚੇ ਵਿਦੇਸ਼ੀ ਫੈਨ

Sidhu Moosewala Fan:  ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala ) ਬੇਸ਼ੱਕ ਅੱਜ ਸਾਡੇ ਵਿਚਾਲੇ ਨਹੀਂ ਹਨ। ਪਰ ਅੱਜ ਵੀ ਉਹ ਆਪਣੇ ਗਾਣੇ ਅਤੇ ਯਾਦਾਂ ਦੇ ਨਾਲ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਸਿੱਧੂ ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ ਜਿਨ੍ਹਾਂ ਪਹਿਲਾਂ ਕਰਦੇ ਸੀ। ਉਨ੍ਹਾਂ ਦੇ ਪ੍ਰਸ਼ੰਸਕ ਵੱਖਰੇ ਵੱਖਰੇ ਢੰਗ ਨਾਲ ਸਿੱਧੂ ਮੂਸੇਵਾਲਾ ਦੇ ਲਈ ਪਿਆਰ ਜਾਹਿਰ ਕਰਦੇ ਰਹਿੰਦੇ ਹਨ। ਇਸੇ ਦੇ ਚੱਲਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਇਹ ਉਤਸ਼ਾਹ ਇਕ ਵਾਰ ਫਿਰ ਦੇਖਣ ਨੂੰ ਮਿਲਿਆ। 

ਪ੍ਰਸ਼ੰਸਕ ਆਪਣੇ ਲੈ ਕੇ ਆਏ ਮਹਿੰਗੀਆਂ ਗੱਡੀਆਂ 

ਦੱਸ ਦਈਏ ਕਿ ਮਰਹੂਮ ਗਾਇਕ ਮੂਸੇਵਾਲਾ ਦੇ ਪ੍ਰਸ਼ੰਸਕ ਸੋਮਵਾਰ ਨੂੰ ਪਿੰਡ ਮੂਸੇਵਾਲਾ ਪਹੁੰਚੇ ਅਤੇ ਗਾਇਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੋ ਕਿ ਪੂਰੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਹ ਪ੍ਰਸ਼ੰਸਕ ਲਗਜ਼ਰੀ ਗੱਡੀਆਂ ਲੈ ਕੇ ਮੂਸੇਵਾਲਾ ਦੇ ਘਰ ਪਹੁੰਚੇ ਸਨ, ਜਿਨ੍ਹਾਂ ਦਾ ਜ਼ਿਕਰ ਮੂਸੇਵਾਲਾ ਆਪਣੇ ਗੀਤਾਂ ਵਿੱਚ ਕਰਦਾ ਰਹਿੰਦਾ ਸੀ। ਇਨ੍ਹਾਂ ਗੱਡੀਆਂ ਵਿੱਚ ਸਿੱਧੂ ਮੂਸੇਵਾਲਾ ਦੀਆਂ ਮਨਪਸੰਦ ਹਮਰ ਅਤੇ ਮਸਟੈਂਗ ਗੱਡੀਆਂ ਸ਼ਾਮਿਲ ਸਨ।

ਮਾਂ ਚਰਨ ਕੌਰ ਹੋਈ ਭਾਵੁਕ 

ਮਿਲੀ ਜਾਣਕਾਰੀ ਮੁਤਾਬਿਕ ਪ੍ਰਸ਼ੰਸਕ ਕੈਲੀਫੋਰਨੀਆ ਤੋਂ ਆਏ ਸੀ ਅਤੇ ਆਪਣੇ ਨਾਲ ਹਮਰ ਅਤੇ ਮਸਟੈਂਗ ਵਰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਏ ਸੀ। ਇੱਥੇ ਉਹ ਸਿੰਗਰ ਦੀ ਮਾਂ ਨੂੰ ਮਿਲੇ ਅਤੇ ਗਾਇਕ ਦੀ ਮਾਂ ਨੂੰ ਉਨ੍ਹਾਂ ਨੇ ਇਨ੍ਹਾਂ ਗੱਡੀਆਂ ਵਿੱਚ ਬਿਠਾ ਕੇ ਪਿੰਡ ਦਾ ਦੌਰਾ ਕੀਤਾ। ਇਸ ਪਿਆਰ-ਮੁਹੱਬਤ ਨੂੰ ਦੇਖ ਕੇ ਮੂਸੇਵਾਲਾ ਦੀ ਮਾਤਾ ਚਰਨ ਕੌਰ  (Charan Kaurਭਾਵੁਕ ਹੋ ਗਈ।

ਹੋਰ ਪੜ੍ਹੋ: Watch: ਵੇਖੋ, ਅਸਲ ਘਟਨਾਵਾਂ 'ਤੇ ਆਧਾਰਿਤ ਇਹ 10 ਕ੍ਰਾਈਮ ਥ੍ਰਿਲਰ ਸੀਰੀਜ਼ ਜੋ ਉਡਾ ਦੇਣਗੀਆਂ ਤੁਹਾਡੇ ਹੋਸ਼

ਪ੍ਰਸ਼ੰਸਕਾਂ ਨੇ ਕੀਤੀ ਇਨਸਾਫ ਦੀ ਮੰਗ 

ਪ੍ਰਸ਼ੰਸਕਾਂ ਨੇ ਦੱਸਿਆ ਕਿ ਉਹ ਪਹਿਲਾਂ ਆਉਣਾ ਚਾਹੁੰਦੇ ਸੀ। ਪਰ ਘਟਨਾ ਦੇ ਵਾਪਰਨ ਦੇ ਕਾਰਨ ਉਹ ਟੁੱਟ ਗਏ ਅਤੇ ਨਹੀਂ ਆ ਸਕੇ। ਕਿਉਂਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣਾ ਚਾਹੁੰਦੇ ਸੀ ਪਰ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੇ। ਅਜਿਹੇ 'ਚ ਉਹ ਹੁਣ ਗੱਡੀਆਂ ਲੈ ਕੇ ਪਰਿਵਾਰ ਕੋਲ ਪਹੁੰਚੇ ਹਨ ਅਤੇ ਉਨ੍ਹਾਂ ਦੀ ਮਾਂ ਨੂੰ ਮਿਲੇ ਹਨ। ਉਸ ਨੇ ਦੱਸਿਆ ਕਿ ਉਹ ਇਹ ਗੱਡੀਆਂ ਅਮਰੀਕਾ ਤੋਂ ਜਹਾਜ਼ ਰਾਹੀਂ ਲੈ ਕੇ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕੀਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network