Sidhu Moosewala: ਸਿੱਧੂ ਮੂਸੇਵਾਲਾ ਦੇ ਬੁੱਤ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਵੇਖ ਕੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਵੀਡੀਓ ਵੇਖ ਕੇ ਹੋ ਜਾਵੋਗੇ ਭਾਵੁਕ
Sidhu Moosewala’s father viral video: ਗਾਇਕ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਨੂੰ ਇਸ ਜਹਾਨ ਛੱਡੇ ਨੂੰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੁੱਤ ਦੇ ਜਾਣ ਦਾ ਦੁੱਖ ਮਾਪਿਆਂ ਨੂੰ ਅਜਿਹੀ ਡੂੰਘੀ ਸੱਟ ਦੇਕੇ ਗਿਆ ਜਿਸਦੀ ਪੀੜ ਉਨ੍ਹਾਂ ਨੂੰ ਰਹਿੰਦੀ ਜਿੰਦਗੀ ਤੱਕ ਮਹਿਸੂਰ ਹੁੰਦੀ ਰਹੇਗੀ। ਰੋਜ ਮੂਸੇਵਾਲਾ ਨੂੰ ਯਾਦ ਕਰ ਮਾਪਿਆਂ ਦੀ ਰੂਹ ਵਿਲਕਦੀ ਹੈ ਅਤੇ ਜਦੋ ਕੋਈ ਖਾਸ ਮੌਕਾ ਹੋਵੇ ਓਦੋਂ ਤਾਂ ਦੁੱਖ ਦਾ ਕੋਈ ਅੰਤ ਹੀ ਨਹੀਂ ਹੰਦਾ।
ਰੱਖੜੀ ਮੌਕੇ ਸਿੱਧੂ ਮੂਸੇਵਾਲਾ ਨੂੰ ਹਜ਼ਾਰਾਂ ਰੱਖੜੀਆਂ ਆਉਂਦੀਆਂ ਸਨ ਇਹ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ। ਹਾਲ ਹੀ ਵਿੱਚ ਰੱਖੜੀ ਦੀ ਇੱਕ ਖ਼ਾਸ ਵੀਡੀਓ ਸਾਹਮਣੇ ਆਈ ਹੈ, ਸਿੱਧੂ ਦੀ ਯਾਦਗਾਰ ਉੱਤੇ ਪਹੁੰਚੇ ਪਰਿਵਾਰ ਦੀ ਇੱਕ ਭੈਣ ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨਦੀ ਨਜ਼ਰ ਆ ਰਹੀ ਹੈ, ਜਿਸ ਨੂੰ ਵੇਖ ਕੇ ਪਿਤਾ ਬਲਕੌਰ ਸਿੰਘ ਨੇ ਆਪਣੇ ਹੰਝੂ ਨਾਂ ਰੋਕ ਸਕੇ।
ਇਸ ਦੌਰਾਨ ਗਾਇਕ ਦੇ ਪਿਤਾ ਬਲਕੌਰ ਸਿੰਘ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਭੁੱਬਾਂ ਮਾਰ ਰੋਂਦੇ ਨਜ਼ਰ ਆਏ। ਮਾਹੌਲ ਗ਼ਮਗੀਨ ਹੋ ਗਿਆ ਅਤੇ ਬਲਕੌਰ ਸਿੰਘ ਨੂੰ ਉਨ੍ਹਾਂ ਦੇ ਭਰਾ, ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਹੋਂਸਲਾ ਦਿੰਦੇ ਨਜ਼ਰ ਆਏ। ਦੱਸ ਦਈਏ ਕਿ ਰੱਖੜੀਆਂ ਆਉਣ ਦਾ ਸਿਲਸਿਲਾ ਅਜੇ ਵੀ ਥੱਮਿਆ ਨਹੀਂ ਹੈ।
ਮੂਸੇਵਾਲਾ ਲਈ ਸਾਰਾ ਦਿਨ ਦੇਸ਼-ਵਿਦੇਸ਼ ਤੋਂ ਰੱਖੜੀਆਂ ਆਉਂਦੀਆਂ ਰਹੀਆਂ। ਮੂਸੇਵਾਲਾ ਸ਼ਾਇਦ ਪੰਜਾਬ ਦਾ ਪਹਿਲਾ ਕਲਾਕਾਰ ਹੋਵੇਗਾ ਜਿਸ ਦੇ ਹਿੱਸੇ ਲੋਕਾਂ ਦਾ ਇੰਨਾ ਪਿਆਰ ਆਇਆ। ਮੂਸੇਵਾਲਾ ਦੇ ਜਾਣ ਮਗਰੋਂ ਇਸ ਪਿਆਰ ਚ ਵਾਧਾ ਹੀ ਹੋਇਆ ਹੈ।
- PTC PUNJABI