ਸ਼੍ਰੀ ਬਰਾੜ ਦੀ ਸਾਬਕਾ ਪਤਨੀ ਨੇ ਲਾਈਵ ਹੋ ਕੇ ਇੱਕ ਸ਼ਖਸ ਨੂੰ ਕੱਢੀਆਂ ਗਾਲ੍ਹਾਂ

Reported by: PTC Punjabi Desk | Edited by: Shaminder  |  April 03rd 2024 11:30 AM |  Updated: April 03rd 2024 11:30 AM

ਸ਼੍ਰੀ ਬਰਾੜ ਦੀ ਸਾਬਕਾ ਪਤਨੀ ਨੇ ਲਾਈਵ ਹੋ ਕੇ ਇੱਕ ਸ਼ਖਸ ਨੂੰ ਕੱਢੀਆਂ ਗਾਲ੍ਹਾਂ

ਸ਼੍ਰੀ ਬਰਾੜ (Shree Brar) ਪਿਛਲੇ ਲੰਮੇ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹੇ ਹਨ । ਹੁਣ ਉਨ੍ਹਾਂ ਦੀ ਸਾਬਕਾ ਪਤਨੀ (EX-wife)ਚਰਚਾ ‘ਚ ਹੈ । ਦਰਅਸਲ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਸੁਖਮਨ ਸੰਧੂ (Sukhman Sandhu) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਸ਼ਖਸ ਨੂੰ ਗਾਲ੍ਹਾਂ ਕੱਢਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਸੁਖਮਨ ਸੰਧੂ ਇੱਕ ਸ਼ਖਸ ਜੋ ਕਿ ਉਸ ਨੂੰ ਕਮੈਂਟ ਕਰਕੇ ਕਹਿੰਦਾ ਸੀ ਕਿ ਉਹ ਡਿਪ੍ਰੈਸ਼ਨ ਦੀ ਸ਼ਿਕਾਰ ਹੈ। ਜਿਸ ਦਾ ਜਵਾਬ ਉਸ ਨੇ ਲਾਈਵ ਹੋ ਕੇ ਦਿੱਤਾ ਹੈ। ਉਹ ਇਸ ਵੀਡੀਓ ‘ਚ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਆਪਣੇ ਸਮੇਂ ਨੂੰ ਕਿਤੇ ਹੋਰ ਲਗਾਓ ਤਾਂ ਕਿ ਤੁਸੀਂ ਕੁਝ ਬਣ ਜਾਓ । ਤੁਸੀਂ ਹੋਰਨਾਂ ‘ਚ ਕਮੀਆਂ ਲੱਭਦੇ ਰਹਿੰਦੇ ਹਨ । ਸੁਖਮਨ ਸੰਧੂ ਉਸ ਸ਼ਖਸ ਨੂੰ ਆਪਣੇ ਸ਼ੂਜ਼ ਵੀ ਵਿਖਾਉਂਦੀ ਨਜ਼ਰ ਆਈ । ਉਸਨੇ ਕਿਹਾ ਕਿ ਇਹ ਬ੍ਰਾਂਡੇਡ ਜੁੱਤੇ ਹਨ ਪਰ ਤੇਰੀ ਔਕਾਤ ਬ੍ਰਾਂਡੇਡ ਜੁੱਤੀਆਂ ਖਾਣ ਦੀ ਵੀ ਨਹੀਂ ਹੈ।

Shree brar ex wife.jpg

 ਹੋਰ ਪੜ੍ਹੋ  : ਬੱਬੂ ਮਾਨ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣਨ, ਵਿਰੋਧ ਦੇ ਬਾਵਜੂਦ ਇੰਡਸਟਰੀ ‘ਚ ਬਣਾਈ ਜਗ੍ਹਾ

ਸੁਖਮਨ ਸੰਧੂ ਦੇ ਵੀਡੀਓ ‘ਤੇ ਰਿਐਕਸ਼ਨ 

ਸੁਖਮਨ ਸੰਧੂ ਦੇ ਇਸ ਵੀਡੀਓ ‘ਤੇ ਫੈਨਸ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ ।ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਤੁਹਾਡੇ ਕਲਾਕਾਰਾਂ ‘ਚ ਇਹੀ ਕਮੀ ਹੁੰਦੀ ਆ ਕਿ ਹਰ ਇੱਕ ਨੂੰ ਜਵਾਬ ਦੇਣ ਲੱਗ ਜਾਂਦੇ ਨੇ, ਜੇ ਅੱਗੇ ਵਧਣਾ ਤਾਂ ਹਾਥੀ ਵਾਲੀ ਚਾਲ ਚੱਲੋ, ਕੁੱਤਿਆਂ ਦਾ ਕੰਮ ਭੌਂਕਣਾ ਉਹਨਾਂ ਤਾਂ ਭੌਂਕਦੇ ਰਹਿਣਾ ਤੇ ਆਪਣੀ ਜਿੰਦਗੀ ਨੂੰ ਖੁੱਲ੍ਹ ਕੇ ਜੀਓ’। 

Sukhman sandhu.jpg

 ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ਕਿ ‘ਵਾਹਿਗੁਰੂ ਜੀ ਖੁਸ਼ ਰੱਖਣ ਤੈਨੂੰ ਭੈਣ, ਪਰਵਾਹ ਨਾ ਕਰ। ਆਪਣੀ ਜ਼ਿੰਦਗੀ ‘ਚ ਮਸਤ ਰਹੋ’। ਇੱਕ ਹੋਰ ਫੈਨ ਨੇ ਲਿਖਿਆ ‘ਤੁਸੀਂ ਕਿਉਂ ਜਵਾਬ ਦੇ ਰਹੋ ਹੋ। ਇਗਨੋਰ ਕਰਿਆ ਕਰੋ ਵਿਹਲੇ ਲੋਕਾਂ ਦਾ ਕੰਮ ਹੀ ਟੰਗ ਖਿੱਚਣਾ ਹੁੰਦਾ ਆਪ ਤੇ ਉਨ੍ਹਾਂ ਨੇ ਸਾਰੀ ਜ਼ਿੰਦਗੀ ਕੁੱਤੇ ਦੇ ਸੋਟੀ ਨਹੀਂ ਮਾਰੀ ਹੁੰਦੀ ਅਤੇ ਫੀਲਿੰਗ ਮਹਾਰਾਜੇ ਪਟਿਆਲੇ ਦੇ ਪੋਤਰੇ ਦੀਆਂ । ਜਿੰਨਾ ਜੁਆਬ ਦਿਓਗੇ ਓਨਾਂ ਹੀ ਲੋਕ ਤੰਗ ਕਰਦੇ ਰਹਿਣਗੇ। ਇਸ ਲਈ ਚੁੱਪ ‘ਚ ਹੀ ਸੁੱਖ ਰਿਹਾ ਕਰੋ’। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਪ੍ਰਤੀਕਰਮ ਦਿੱਤੇ ਹਨ ।

  

 

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network