ਸ਼ਿੰਦਾ ਗਰੇਵਾਲ ਨੇ ਦੱਸਿਆ ਵਿਦੇਸ਼ 'ਚ ਰਹਿੰਦੇ ਹੋਏ ਕਿੰਝ ਸਿੱਖੀ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਤੇ ਦਸਤਾਰ ਦਾ ਮਹੱਤਵ
Shinda Garewal talk about punjbai culture: ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਬੇਟੇ ਸ਼ਿੰਦਾ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ। ਹਾਲ ਹੀ 'ਚ ਸ਼ਿੰਦਾ ਨੇ ਆਪਣੇ ਇੰਟਰਵਿਊ 'ਚ ਦੱਸਿਆ ਕਿ ਕਿਵੇਂ ਉਹ ਵਿਦੇਸ਼ 'ਚ ਰਹਿੰਦੇ ਹੋਏ ਵੀ ਪੰਜਾਬੀ ਸੱਭਿਆਚਾਰ ਨਾਲ ਜੁੜੇ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਦੋਵੇਂ ਪਿਉ-ਪੁੱਤਰ ਆਪਣੀ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ।
ਇਸ ਵਿਚਾਲੇ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਨੇ ਪੀਟੀਸੀ ਪੰਜਾਬੀ ਦੀ ਟੀਮ ਨਾਲ ਖਾਸ ਗੱਲਬਾਤ ਦੌਰਾਨ ਫਿਲਮ ਸਣੇ ਕਈ ਹੋਰਨਾਂ ਮੁੱਦਿਆਂ ਉੱਤੇ ਵੀ ਖੁੱਲ੍ਹ ਕੇ ਗੱਲਬਾਤ ਕਰਦੇ ਹੋ ਨਜ਼ਰ ਆਏ। ਇਸ ਦੌਰਾਨ ਸ਼ਿੰਦਾ ਗਰੇਵਾਲ ਨੇ ਦੱਸਿਆ ਕਿ ਕਿੰਝ ਵਿਦੇਸ਼ ਰਹਿੰਦੇ ਹੋਏ ਉਹ ਪੰਜਾਬੀ ਸੱਭਿਆਚਾਰ ਨਾਲ ਕਿਵੇਂ ਜੁੜੇ।
ਪੀਟੀਸੀ ਪੰਜਾਬੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਸ਼ਿੰਦਾ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਤਿੰਨਾਂ ਭਰਾਵਾਂ ਨੂੰ ਮਾਂ ਰਵਨੀਤ ਗਰੇਵਾਲ ਨੇ ਸ੍ਰੀ ਗੁਰੂ ਗ੍ਰੰਧ ਸਾਹਿਬ ਜੀ ਤੇ ਸਮੂਚੇ ਗੁਰੂ ਸਹਿਬਾਨਾਂ ਬਾਰੇ ਜਾਣਕਾਰੀ ਦਿੱਤੀ ਹੈ। ਮਾਂ ਸਾਨੂੰ ਸਭ ਨੂੰ ਪਾਠ ਕਰਨ ਤੇ ਦਸਤਾਰ ਤੇ ਪਟਕਾ ਬਨਣਾ ਸਿਖਾਉਂਦੀ ਹੈ। ਇਥੋਂ ਤੱਕ ਕਿ ਗੁਰਬਾਜ਼ ਵੀ ਸੁਖਮਨੀ ਸਾਹਿਬ ਦਾ ਪੂਰਾ ਪਾਠ ਕਰ ਲੈਂਦਾ ਹੈ ਤੇ ਉਹ ਤਿੰਨੋਂ ਹੀ ਭਰਾ ਦਸਤਾਰ ਸਜਾਉਣਾ ਪਸੰਦ ਕਰਦੇ ਹਨ।
ਇਸ ਤੋਂ ਇਲਾਵਾ ਸ਼ਿੰਦਾ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਂ ਤੇ ਪਿਤਾ ਗਿੱਪੀ ਗਰੇਵਾਲ ਉਨ੍ਹਾਂ ਨੂੰ ਕਿਸੇ ਵੀ ਚੀਜ਼ ਲਈ ਫੋਰਸ ਨਹੀਂ ਕਰਦੇ । ਇੱਥੋਂ ਤੱਕ ਕਿ ਉਹ ਸਾਰੇ ਹੀ ਘਰ ਵਿੱਚ ਪੰਜਾਬੀ ਬੋਲਦੇ ਹਨ ਤੇ ਉਨ੍ਹਾਂ ਨੂੰ ਪੰਜਾਬੀ ਦੀ ਸਪੈਸ਼ਲ ਕਲਾਸਾਂ ਵੀ ਲੈਂਦੇ ਹਨ।
ਇਸ ਮੌਕੇ ਗਿੱਪੀ ਗਰੇਵਾਲ ਨੇ ਵੀ ਦੱਸਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਗੱਲੋਂ ਫੋਰਸ ਨਹੀਂ ਕਰਦੇ। ਇਸ ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਕਿ 1984 ਦੇ ਦੰਗਿਆਂ ਸਮੇਂ ਉਨ੍ਹਾਂ ਦੇ ਵੱਡੇ ਭਰਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚੱਲਦੇ ਉਨ੍ਹਾਂ ਦੋਹਾਂ ਨੂੰ ਕੇਸ ਕਟਵਾਉਣੇ ਪਏ ਸੀ ਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਤਿੰਨ ਪੁੱਤਾਂ ਦੇ ਕੇਸ ਰਖਵਾਏ ਹਨ। ਇਸ ਤੋਂ ਇਲਾਵਾ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।
- PTC PUNJABI