ਸ਼ਹਿਨਾਜ਼ ਗਿੱਲ ਨੇ ਖਰੀਦਿਆ ਨਵਾਂ ਘਰ, ਅਦਾਕਾਰਾ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਰਹੇ ਵਧਾਈ
ਸ਼ਹਿਨਾਜ਼ ਗਿੱਲ (Shehnaaz Gill) ਨੇ ਨਵਾਂ ਘਰ ਖਰੀਦਿਆ (New House) ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ ਨਾਲ ਉਨ੍ਹਾਂ ਨੂੰ ਕਈ ਸੈਲੀਬ੍ਰੇਟੀਜ਼ ਵੀ ਵਧਾਈਆਂ ਦੇ ਰਹੇ ਹਨ । ਸ਼ਹਿਨਾਜ਼ ਗਿੱਲ ਨੇ ਇਸ ਖੁਸ਼ਖਬਰੀ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਸ਼ਹਿਨਾਜ਼ ਗਿੱਲ ਵੀ ਨਵਾਂ ਘਰ ਪਾ ਕੇ ਪੱਬਾਂ ਭਾਰ ਹੈ ਅਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ।ਖੁਸ਼ ਹੋਵੇ ਵੀ ਕਿਉਂ ਨਾ ਆਖਿਰਕਾਰ ਉਸ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਸੁਫ਼ਨੇ ਨੂੰ ਪੂਰਾ ਕੀਤਾ ਹੈ।
ਹੋਰ ਪੜ੍ਹੋ : ਬੰਟੀ ਬੈਂਸ ਦੇ ਵਿਆਹ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਬੰਟੀ ਬੈਂਸ ਨੇ ਤਸਵੀਰਾਂ ਸ਼ੇਅਰ ਕਰ ਦਿੱਤੀ ਪਤਨੀ ਅਮਨਪ੍ਰੀਤ ਨੂੰ ਵਧਾਈ
ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ਤੋਂ ਕੀਤੀ ਸ਼ੁਰੂਆਤ
ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਕਈ ਗੀਤਾਂ ‘ਚ ਨਜ਼ਰ ਆਈ । ਪਰ ਉਸ ਦਾ ਨਾਮ ਉਦੋਂ ਚਰਚਾ ‘ਚ ਆਇਆ ਜਦੋਂ ਅਦਾਕਾਰਾ ਨੇ ਬਿੱਗ ਬੌਸ ‘ਚ ਭਾਗ ਲਿਆ ।
ਜਿਸ ਤੋਂ ਬਾਅਦ ਉਸ ਦੀ ਹਰ ਪਾਸੇ ਚਰਚਾ ਹੋਈ ਅਤੇ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਜੋੜੀ ਦੇ ਹਰ ਪਾਸੇ ਚਰਚੇ ਹੁੰਦੇ ਰਹੇ ਅਤੇ ਇਸ ਤੋਂ ਬਾਅਦ ਹੀ ਸ਼ਹਿਨਾਜ਼ ਦੇ ਕਰੀਅਰ ਨੇ ਰਫਤਾਰ ਫੜੀ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕਈ ਪ੍ਰੋਜੈਕਟਸ ‘ਤੇ ਕੰਮ ਕੀਤਾ ਅਤੇ ਕਈ ਪੰਜਾਬੀ ਦੇ ਨਾਲ –ਨਾਲ ਉਸ ਨੂੰ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ।
ਸ਼ਹਿਨਾਜ਼ ਗਿੱਲ ਚਲਾ ਰਹੀ ਆਪਣਾ ਸ਼ੋਅ
ਸ਼ਹਿਨਾਜ਼ ਗਿੱਲ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ‘ਚ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣਾ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਵੀ ਸ਼ੁਰੂ ਕੀਤਾ ਹੋਇਆ ਹੈ । ਜਿਸ ‘ਚ ਉਹ ਵੱਡੇ-ਵੱਡੇ ਬਾਲੀਵੁੱਡ ਅਤੇ ਪੰਜਾਬੀ ਸਟਾਰਸ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆਉਂਦੀ ਹੈ ।
- PTC PUNJABI