ਸ਼ੈਰੀ ਮਾਨ ਨੇ ਵੀ ਅਨਮੋਲ ਬਿਸ਼ਨੋਈ ਦੇ ਨਾਲ ਵਾਇਰਲ ਵੀਡੀਓ ਤੋਂ ਬਾਅਦ ਦਿੱਤਾ ਪ੍ਰਤੀਕਰਮ, ਕਿਹਾ ‘ਸਿਰਫ਼ ਪਰਫਾਰਮੈਂਸ ਬਾਰੇ ਹੁੰਦਾ…’
ਕਰਣ ਔਜਲਾ (Karan Aujla) ਅਤੇ ਸ਼ੈਰੀ ਮਾਨ (Sharry Maan) ਦਾ ਅਨਮੋਲ ਬਿਸ਼ਨੋਈ (Anmol Bishnol) ਦੇ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਕਰਣ ਔਜਲਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਵਾਬ ਦਿੱਤਾ ਸੀ, ਉਸ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ ।
ਹੋਰ ਪੜ੍ਹੋ : ਦੁੱਖਦਾਇਕ ਖ਼ਬਰ : ਹਜ਼ੂਰੀ ਰਾਗੀ ਭਾਈ ਹਰਕ੍ਰਿਸ਼ਨ ਸਿੰਘ ਜੀ ਦਾ ਦਿਹਾਂਤ
ਸ਼ੈਰੀ ਮਾਨ ਦੀ ਸਫ਼ਾਈ
ਕਰਣ ਔਜਲਾ ਤੋਂ ਬਾਅਦ ਸ਼ੈਰੀ ਮਾਨ ਨੇ ਇਸ ਵੀਡੀਓ ‘ਤੇ ਆਪਣੀ ਸਫ਼ਾਈ ਦਿੰਦੇ ਹੋਏ ਲਿਖਿਆ ਕਿ ‘ਹਾਲ ਹੀ ‘ਚ ਮੈਂ ਕੈਲੀਫੋਰਨੀਆ 'ਚ ਕਰਨ ਔਜਲਾ ਨਾਲ ਪਰਫਾਰਮ ਕੀਤਾ ਸੀ। ਮੇਰੀ ਟੀਮ, ਜੋ ਮੇਰੇ ਸ਼ੋਅਜ਼ ਬੁੱਕ ਕਰਦੀ ਹੈ, ਜ਼ਿਆਦਾਤਰ ਮੌਕਿਆਂ 'ਤੇ ਚੈੱਕ ਨਹੀਂ ਕਰਦੀ ਕਿ ਕਿਸ ਨੇ ਬੁਕਿੰਗ ਕੀਤੀ ਹੈ। ਅਸੀਂ ਆਪਣੇ ਸ਼ੋਅ ਦੀ ਬੁਕਿੰਗ ਦੌਰਾਨ ਫਾਲਤੂ ਗੱਲਾਂ ‘ਤੇ ਧਿਆਨ ਨਹੀਂ ਦਿੰਦੇ ।
ਸਾਡਾ ਧਿਆਨ ਸਿਰਫ਼ ਇਸ ਗੱਲ ‘ਤੇ ਹੁੰਦਾ ਹੈ ਕਿ ਆਪਣੀ ਪਰਫਾਰਮੈਂਸ ਨੂੰ ਕਿਸ ਤਰ੍ਹਾਂ ਬਿਹਤਰੀਨ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ । ਹੋਰਨਾਂ ਕਾਰੋਬਾਰਾਂ ਵਾਂਗ ਸਾਡਾ ਵੀ ਆਪਣੇ ਕਲਾਇੰਟ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਣਾ ਹੀ ਜ਼ਰੂਰੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਭ ਸਮਝੋਗੇ। ਪਹਿਲਾਂ ਹੀ ਮੇਰੇ ਵਰਗੇ ਕਲਾਕਾਰਾਂ 'ਤੇ ਤਾਂ ਬਹੁਤ ਲੋਕ ਉਂਗਲਾਂ ਚੁੱਕਦੇ ਹਨ’।
ਬੀਤੇ ਦਿਨ ਕਰਣ ਅਤੇ ਸ਼ੈਰੀ ਦਾ ਵੀਡੀਓ ਹੋਇਆ ਸੀ ਵਾਇਰਲ
ਦੱਸ ਦਈਏ ਕਿ ਬੀਤੇ ਦਿਨ ਕਰਣ ਔਜਲਾ ਅਤੇ ਸ਼ੈਰੀ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਗਾਇਕ ਕਰਣ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਭਰਾ ਦਾ ਵੀਡੀਓ ਵਾਇਰਲ ਹੋਇਆ ਸੀ ।ਜਿਸ ਤੋਂ ਬਾਅਦ ਲੋਕਾਂ ਨੇ ਕਰਣ ਔਜਲਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ।
- PTC PUNJABI