ਸ਼ਰਧਾ ਕਪੂਰ ਨੇ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ 'ਜੀ ਨਹੀਂ ਲੱਗਦਾ' 'ਤੇ ਬਣਾਈ ਰੀਲ, ਵੇਖੋ ਵੀਡੀਓ
Shardha Kapoor creates reel on Karan Aujla song : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਆਪਣੇ ਨਿਮਰ ਸੁਭਾਅ ਤੇ ਚੰਗੀ ਅਦਾਕਾਰੀ ਤੇ ਡਾਂਸ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ ਉੱਤੇ ਰੀਲ ਬਣਾਈ ਹੈ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਸ਼ਰਧਾ ਕਪੂਰ ਨੇ ਕਰਨ ਔਜਲਾ ਦੇ ਗੀਤ 'ਤੇ ਬਣਾਈ ਰੀਲ
ਦੱਸ ਦਈਏ ਕਿ ਸ਼ਰਧਾ ਕਪੂਰ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਬਣਾਉਂਦੇ ਹੋਏ ਉਹ ਕਾਰ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦੀ ਇਸ ਵੀਡੀਓ ਦੇ ਬੈਕਗ੍ਰਾਊਂਡ ਦੇ ਵਿੱਚ ਕਰਨ ਔਜਲਾ ਦਾ ਗੀਤ 'ਜੀ ਨਹੀਂ ਲੱਗਦਾ' ਵਜ ਰਿਹਾ ਹੈ।
ਹੋਰ ਪੜ੍ਹੋ : Pushpa 2 Teaser: ਅੱਲੂ ਅਰਜੂਨ ਦੀ ਫਿਲਮ 'ਪੁਸ਼ਪਾ-2' ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਰਿਲੀਜ਼
ਸ਼ਰਧਾ ਅਤੇ ਕਰਨ ਔਜਲਾ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਦਿਲਜੀਤ ਦੋਸਾਂਝ ਤੋਂ ਬਾਅਦ ਕਰਨ ਔਜਲਾ ਆਖਿਰਕਾਰ ਹੁਣ ਬਾਲੀਵੁੱਡ, ਪਾਲੀਵੁੱਡ ਗੀਤਾਂ ਦਾ ਦੀਵਾਨਾ ਬਣ ਗਿਆ ਹੈ।
- PTC PUNJABI