SGPC ਨੇ ਅਦਾਕਾਰਾਂ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਫਿਲਮ ਪ੍ਰਮੋਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕੀ ਹਨ ਇਹ ਨਿਯਮ
SGPC issue new guidelines for actors : ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਮਹਿਲਾ ਇੰਨਫਿਊਲੈਂਸਰ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਦੇ ਹੋਏ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ। ਇਸ ਵਿਚਾਲੇ SGPC ਨੇ ਅਦਾਕਾਰਾਂ ਲਈ ਫਿਲਮ ਪ੍ਰਮੋਸ਼ਨ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਆਓ ਜਾਣਦੇ ਹਾਂ ਇਸ ਬਾਰੇ ਖਾਸ ਗੱਲਾਂ।
ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਸਾਰੇ ਹੀ ਕਲਾਕਾਰਾਂ ਲਈ ਸ੍ਰੀ ਦਰਬਾਰ ਸਾਹਿਬ 'ਚ ਫਿਲਮ ਪ੍ਰਮੋਸ਼ਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਹ ਨਿਰਦੇਸ਼ ਐਸਜੀਪੀਸੀ ਮੁਖੀ ਨੇ ਇੱਕ ਵੀਡੀਓ ਰਾਹੀਂ ਇਹ ਸੰਦੇਸ਼ ਦਿੱਤਾ ਹੈ।
ਸ੍ਰੀ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ#SriAkalTakhtSahib #MirirPiri #Jathedar #GianiRaghbirSingh #SGPCAmritsar #TakhtSahib #SirjanaDiwas pic.twitter.com/sNgATXlywU
— Shiromani Gurdwara Parbandhak Committee (@SGPCAmritsar) June 26, 2024
ਇਸ ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਐਸਜੀਪੀਸੀ ਮੁਖੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੀ ਸ਼ਰਧਾ ਦਾ ਕੇਂਦਰ ਹੈ, ਇਥੇ ਫਿਲਮਾਂ ਦੀ ਪ੍ਰਮੋਸ਼ਨ ਨਹੀਂ ਹੋਣੀ ਚਾਹੀਦੀ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਦੇ ਇਸ ਪਵਿਤਰ ਸਥਾਨ ਦਾ ਸਦਕਾ ਸਾਡੇ ਮਨੁੱਖੀ ਮੂਲਯਾਂ ਅਤੇ ਧਾਰਮਿਕ ਸਿਧਾਂਤਾਂ ਨਾਲ ਹੈ, ਇਸ ਲਈ ਇਥੇ ਕਿਸੇ ਵੀ ਕਿਸਮ ਦੀ ਵਿਆਪਕ ਜਾਂ ਮਨੋਰੰਜਕ ਪ੍ਰਮੋਸ਼ਨ ਨਹੀਂ ਹੋਣਾ ਚਾਹੀਦਾ।
ਹੋਰ ਪੜ੍ਹੋ : ਇਸ ਗੰਭੀਰ ਬਿਮਾਰੀ ਨਾਲ ਜੁਝ ਰਹੀ ਹੈ ਦੇਬੀਨਾ ਬੋਨਰਜੀ, ਅਦਾਕਾਰਾ ਨੇ ਪੋਸਟ ਸਾਂਝੀ ਕਰ ਬਿਆਨ ਕੀਤਾ ਆਪਣਾ ਦਰਦਸੰਗਤ ਨੂੰ ਅਪੀਲ#SriAkalTakhtSahib #MirirPiri #Jathedar #GianiRaghbirSingh #SGPCAmritsar #TakhtSahib #SirjanaDiwas pic.twitter.com/KQwZxypshc
— Shiromani Gurdwara Parbandhak Committee (@SGPCAmritsar) June 26, 2024
ਇਸ ਦੇ ਨਾਲ, ਗਿਆਨੀ ਰਘਵੀਰ ਸਿੰਘ ਨੇ ਸਿੱਖ ਸਮਾਜ ਅਤੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਗੱਲ ਦਾ ਧਿਆਨ ਰੱਖਣ ਅਤੇ ਪਵਿਤਰ ਸਥਾਨ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਪਵਿਤਰਤਾ ਨੂੰ ਕਾਇਮ ਰੱਖੀਏ ਅਤੇ ਇਥੇ ਕਿਸੇ ਵੀ ਕਿਸਮ ਦੀ ਵਪਾਰਿਕ ਜਾਂ ਫਿਲਮੀ ਗਤੀਵਿਧੀ ਨੂੰ ਪ੍ਰੋਤਸਾਹਨ ਨਾਂ ਦਈਏ।
- PTC PUNJABI