ਸਤਵਿੰਦਰ ਬਿੱਟੀ ਨੇ ਮਨਾਇਆ ਪਤੀ ਦਾ ਜਨਮਦਿਨ, ਪਰਿਵਾਰ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ
ਗਾਇਕਾ ਸਤਵਿੰਦਰ ਬਿੱਟੀ (Satwinder Bitti) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ । ਜਿਨ੍ਹਾਂ ਨੇ ਆਪਣੇ ਸਰੋਤਿਆਂ ਦੇ ਦਿਲਾਂ ‘ਤੇ ਆਪਣੀ ਗਾਇਕੀ ਦੇ ਨਾਲ ਅਮਿੱਟ ਛਾਪ ਛੱਡੀ ਹੈ । ਉਹ ਲਗਾਤਾਰ ਪੰਜਾਬੀ ਗੀਤਾਂ ਦੇ ਜ਼ਰੀਏ ਸਰੋਤਿਆਂ ਦੇ ਦਰਮਿਆਨ ਹਾਜ਼ਰੀ ਲਵਾਉਂਦੇ ਰਹਿੰਦੇ ਹਨ । ਉਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕਾ ਨੇ ਆਪਣੇ ਪਰਿਵਾਰ ਦੇ ਨਾਲ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਆਪਣੇ ਪਤੀ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਗਾਇਕਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਹਰ ਪ੍ਰੇਮ ਕਹਾਣੀ ਸੋਹਣੀ ਹੁੰਦੀ ਹੈ, ਪਰ ਸਾਡੀ ਪਸੰਦੀਦਾ ਹੈ, ਮੇਰੇ ਪਿਆਰੇ ਪਤੀ ਕੁਲਰਾਜ’।
ਸਤਵਿੰਦਰ ਬਿੱਟੀ ਦਾ ਵਰਕ ਫਰੰਟ
ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ‘ਚੱਲਿਆ ਡਾਂਗ ‘ਤੇ ਸੋਟਾ’, ‘ਗਿੱਧਾ ਪਾਓ ਕੁੜੀਓ’, ‘ਲੈ ਜਾਓ ਮੈਨੂੰ ਪਿੰਡ ਵਾਲਿਆ’, ‘ਦੱਸੀਂ ਕਲਗੀ ਵਾਲਿਆ ਵੇ’, ‘ਧੰਨ ਤੇਰੀ ਸਿੱਖੀ’ ਸਣੇ ਕਈ ਗੀਤ ਇਸ ਹਿੱਟ ਲਿਸਟ ਸ਼ਾਮਿਲ ਹਨ ।
ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਸਤਵਿੰਦਰ ਬਿੱਟੀ ਹਾਕੀ ਦੇ ਵਧੀਆ ਖਿਡਾਰਨ ਰਹਿ ਚੁੱਕੇ ਹਨ । ਉਹ ਇੱਕ ਖਿਡਾਰੀ ਦੇ ਤੌਰ ‘ਤੇ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਸਨ, ਪਰ ਕਿਸੇ ਕਾਰਨ ਇਹ ਸੰਭਵ ਨਹੀਂ ਹੋ ਪਾਇਆ ਅਤੇ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਕਾਮਯਾਬੀ ਦੇ ਝੰਡੇ ਗੱਡੇ ।
ਹੋਰ ਪੜ੍ਹੋ
- PTC PUNJABI