Satinder Satti :ਸਤਿੰਦਰ ਸੱਤੀ ਨੇ ਨਿਰਾਸ਼ ਹੋਣ ਵਾਲਿਆਂ ਨੂੰ ਦਿੱਤੀ ਸਲਾਹ, ਕਿਹਾ ਸੁਫਨੇ ਪੂਰੇ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਮਹਿਜ਼ ਜਜ਼ਬਾ ਚਾਹੀਦਾ
Satinder Satti Motivational Video: ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ (Satinder Satti) ਅਕਸਰ ਹੀ ਆਪਣੇ ਵਿਚਾਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸਤਿੰਦਰ ਸੱਤੀ ਨੇ ਇੱਕ ਵੀਡੀਓ ਸਾਂਝੀ ਕਰ ਕਿਸੇ ਵੀ ਗੱਲੋਂ ਹਾਰ ਮੰਨ ਲੈਣ ਵਾਲੇ ਲੋਕਾਂ ਲਈ ਮੋਟੀਵੇਸ਼ਨਲ ਮੈਸੇਜ਼ ਦਿੱਤਾ ਹੈ।
ਦੱਸ ਦਈਏ ਕਿ ਸਤਿੰਦਰ ਸੱਤ ਬੇਸ਼ਕ ਇਨ੍ਹੀਂ ਦਿਨੀਂ ਸਕ੍ਰੀਨ 'ਤੇ ਜਾਂ ਫਿਲਮਾਂ 'ਚ ਨਜ਼ਰ ਨਹੀਂ ਆ ਰਹੀ ਪਰ, ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਅਦਾਕਾਰਾ ਸਤਿੰਦਰ ਸੱਤੀ ਦੀ ਇੱਕ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਹ ਵੀਡੀਓ ਖਾਸ ਕਰਕੇ ਉਨ੍ਹਾਂ ਲੋਕਾਂ ਦੇ ਲਈ ਹੈ, ਜੋ ਆਪਣੀ ਜ਼ਿੰਦਗੀ 'ਚ ਸੁਫਨੇ ਨਾ ਪੂਰੇ ਹੋਣ ਕਰਕੇ ਹਾਰ ਮੰਨ ਲੈਂਦੇ ਹਨ ਅਤੇ ਮੁੜ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
ਹਾਲ ਹੀ 'ਚ ਸਤਿੰਦਰ ਸੱਤੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਸ ਆਪਣੇ ਸੁਫਨੇ ਨਾਂ ਪੂਰੇ ਕਰਨ ਪਾਉਣ ਵਾਲੇ ਨਿਰਾਸ਼ ਬੈਠੇ ਲੋਕਾਂ ਲਈ ਖ਼ਾਸ ਸੰਦੇਸ਼ ਦਿੱਤਾ ਹੈ। ਸੱਤੀ ਨੇ ਕਿਹਾ ਕਿ ਸੁਫਨੇ ਦੇਖਣ ਦੀ ਕੋਈ ਉਮਰ ਨਹੀਂ ਹੁੰਦੀ। ਸੁਫਨੇ ਕਿਸੇ ਵੀ ਉਮਰ 'ਚ ਦੇਖੇ ਜਾ ਸਕਦੇ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਇਹ ਪੂਰੇ ਵੀ ਕੀਤੇ ਜਾ ਸਕਦੇ ਹਨ । ਸੱਤੀ ਕਹਿੰਦੀ ਹੈ ਕਿ ਕਿਸੇ ਵੀ ਹਾਲਾਤ 'ਚ ਇਨਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਜਿਹੜੇ ਲੋਕ ਹਾਰ ਨਹੀਂ ਮੰਨਦੇ ਉਹ ਆਖਿਰ 'ਚ ਆਪਣੀ ਮੰਜ਼ਲ ਤੱਕ ਪਹੁੰਚ ਹੀ ਜਾਂਦੇ ਹਨ ਤੇ ਉਨ੍ਹਾਂ ਨੂੰ ਕਾਮਯਾਬੀ ਮਿਲਦੀ ਹੈ।
ਹੋਰ ਪੜ੍ਹੋ: ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ‘ਚ ਵਧ ਰਹੀਆਂ ਨੇ ਸਾਹ ਦੀਆਂ ਬੀਮਾਰੀਆਂ, ਬਚਾਅ ਲਈ ਅਪਣਾਓ ਇਹ ਟਿੱਪਸ
ਸੱਤਿੰਦਰ ਸੱਤੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਸਤਿੰਦਰ ਸੱਤੀ ਦੀ ਇਸ ਵੀਡੀਓ 'ਤੇ ਹਾਰਟ ਈਮੋਜੀ ਭੇਜ ਕੇ ਉਸ ਦੀ ਸ਼ਲਾਘਾ ਕੀਤੀ ਹੈ।
- PTC PUNJABI