ਸਰਗੁਨ ਮਹਿਤਾ ਨੇ ਰਵੀ ਦੁਬੇ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ
ਸਰਗੁਨ ਮਹਿਤਾ (Sargun Mehta) ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ ।ਹਾਲ ਹੀ ‘ਚ ਪਤੀ ਦੇ ਨਾਲ ਆਏ ਇੱਕ ਰੋਮਾਂਟਿਕ ਗੀਤ ਨੂੰ ਲੈ ਕੇ ਚਰਚਾ ‘ਚ ਹੈ । ਜਿਸ ਦੇ ਵੀਡੀਓ ‘ਤੇ ਖੂਬ ਰੀਲਸ ਬਣ ਰਹੀਆਂ ਹਨ । ਹੁਣ ਅਦਾਕਾਰਾ ਨੇ ਪਤੀ ਰਵੀ ਦੁਬੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਦਾ ਪਤੀ ਰਵੀ ਦੁਬੇ ਉਸ ਦੇ ਬੂਟਾਂ ਦੇ ਲੇਸ ਬੰਨਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ : 21 ਸਾਲਾਂ ਦੀ ਅਦਾਕਾਰਾ ਅਨੁਸ਼ਕਾ ਸੇਨ ਨੇ ਮੁੰਬਈ ‘ਚ ਖਰੀਦਿਆ ਕਰੋੜਾਂ ਦਾ ਘਰ, ਵੇਖੋ ਤਸਵੀਰਾਂ
ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।ਜਿਸ ‘ਚ ਅੰਗਰੇਜ਼, ਸੌਂਕਣ ਸੌਂਕਣੇ, ਕਿਸਮਤ, ਕਾਲਾ ਸ਼ਾਹ ਕਾਲਾ, ਸੁਰਖੀ ਬਿੰਦੀ ਸਣੇ ਕਈ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਦੇ ਨਾਲ ਕੀਤੀ ਸੀ ਅਤੇ ਰਵੀ ਦੂਬੇ ਦੇ ਨਾਲ ਵੀ ਟੀਵੀ ਸੀਰੀਅਲ ਦੇ ਆਡੀਸ਼ਨ ਦੇ ਦੌਰਾਨ ਹੀ ਉਸ ਦੀ ਮੁਲਾਕਾਤ ਹੋਈ ਸੀ । ਆਪਣੀ ਅਦਾਕਾਰੀ ਦੀ ਬਦੌਲਤ ਅਦਾਕਾਰਾ ਕਈ ਅਵਾਰਡ ਵੀ ਜਿੱਤ ਚੁੱਕੀ ਹੈ।ਅਦਾਕਾਰਾ ਬਤੌਰ ਮਾਡਲ ਕਈ ਗੀਤਾਂ ‘ਚ ਕੰਮ ਕਰ ਚੁੱਕੀ ਹੈ। ਜਿਸ ‘ਚ ‘ਲਾਰੇ’, ‘ਯਾਰ ਮੇਰਾ ਤਿੱਤਲੀਆਂ ਵਰਗਾ’ ਸਣੇ ਕਈ ਗੀਤ ਸ਼ਾਮਿਲ ਹਨ ।
ਸਰਗੁਨ ਮਹਿਤਾ ਦਾ ਪਤੀ ਰਵੀ ਦੁਬੇ ਵੀ ਇੱਕ ਵਧੀਆ ਅਦਾਕਾਰ ਹੈ ।ਉਹ ਕਈ ਟੀਵੀ ਸ਼ੋਅ ‘ਚ ਨਜ਼ਰ ਆ ਚੁੱਕਿਆ ਹੈ । ਰਵੀ ਦੁਬੇ ਅਤੇ ਸਰਗੁਨ ਮਹਿਤਾ ਅਕਸਰ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ । ਜਲਦ ਹੀ ਸਰਗੁਨ ਮਹਿਤਾ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਨੂੰ ਲੈ ਕੇ ਚਰਚਾ ‘ਚ ਹਨ ।ਇਹ ਫ਼ਿਲਮ ੧੫ ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਅਦਾਕਾਰਾ ਦੇ ਫੈਨਸ ਵੀ ਬਹੁਤ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ ।ਇਹ ਫ਼ਿਲਮ ਹਸਾਉਣ ਦੇ ਨਾਲ-ਨਾਲ ਡਰਾਏਗੀ ਵੀ । ਫ਼ਿਲਮ ‘ਚ ਉਨ੍ਹਾਂ ਦੇ ਨਾਲ ਰੂਪੀ ਗਿੱਲ, ਨਿਰਮਲ ਰਿਸ਼ੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
-