Trending:
ਸਰਗੁਨ ਮਹਿਤਾ ਤੇ ਰਵੀ ਦੂਬੇ ਨੇ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' 'ਤੇ ਕੀਤਾ ਖੂਬਸੂਰਤ ਡਾਂਸ, ਵੀਡੀਓ ਵੇਖੋ ਕੇ ਫੈਨਜ਼ ਨੇ ਕਿਹਾ Wow
Sargun Mehta and Ravi Dubey dance on song Tuba Tuba: ਸਰਗੁਨ ਮਹਿਤਾ ਤੇ ਰਵੀ ਦੂਬੇ ਫੈਨਜ਼ ਦੀ ਪਸੰਦੀਦਾ ਜੋੜੀਆਂ ਚੋਂ ਇੱਕ ਹਨ। ਹਾਲ ਹੀ ਵਿੱਚ ਇਹ ਜੋੜਾ ਕਰਨ ਔਜਲਾ ਦੇ ਨਵੇਂ ਗੀਤ 'ਤੌਬਾ-ਤੌਬਾ' 'ਤੇ ਡਾਂਸ ਕਰਦੇ ਨਜ਼ਰ ਆਏ। ਇਹ ਵੀਡੀਓ ਫੈਨਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਸਰਗੁਨ ਮਹਿਤਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸਰਗੁਨ ਮਹਿਤਾ ਅਕਸਰ ਆਪਣੀਆਂ ਤਸਵੀਰਾਂ ਵੀਡੀਓਜ਼ ਤੇ ਆਪਣੇ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਰਵੀ ਦੂਬੇ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਦੇ ਵਿੱਚ ਉਸ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, 'Husan tera …❤️'
ਇਸ ਵੀਡੀਓ ਦੇ ਵਿੱਚ ਜਿੱਥੇ ਇੱਕ ਪਾਸੇ ਸਰਗੁਨ ਸ਼ਿਮਰੀ ਡਰੈਸ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ ਉੱਥੇ ਹੀ ਰਵੀ ਨੇ ਵੀ ਕਾਲੇ ਰੰਗ ਦਾ ਸੂਟ ਪਹਿਨੀਆ ਹੋਇਆ ਹੈ ਜਿਸ ਵਿੱਚ ਉਹ ਕਾਫੀ ਹੈਂਡਸਮ ਲੱਗ ਰਹੇ ਹਨ। ਇਸ ਵੀਡੀਓ ਦੇ ਵਿੱਚ ਤੁਸੀਂ ਇਸ ਜੋੜੇ ਨੂੰ ਫਿਲਮ ਬੈਡ ਨਿਊਜ਼ ਚੋਂ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਉੱਤੇ ਡਾਂਸ ਕਰਦੇ ਹੋਏ ਵੇਖ ਸਕਦੇ ਹੋ।
ਫੈਨਜ਼ ਇਸ ਜੋੜੀ ਦੀ ਡਾਂਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਹਨ। ਇੱਕ ਯੂਜ਼ਰ ਨੇ ਲਿਖਿਆ, ' Wow awesome and beautiful couple🔥🔥🔥🔥😍😍। ' ਇੱਕ ਹੋਰ ਨੇ ਲਿਖਿਆ ਪਰਫੈਕਟ ਕਪਲ ਦੋਹਾਂ ਦੀ ਕੈਮਿਸਟਰੀ ਬਹੁਤ ਚੰਗੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਨਵੀਂ ਫਿਲਮ 'ਵਾਹ ਨੀਂ ਪੰਜਾਬਣੇ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
ਦੱਸ ਦਈਏ ਕਿ ਇਸ ਡਾਂਸ ਵੀਡੀਓ ਤੋਂ ਪਹਿਲਾਂ ਇਸ ਜੋੜੇ ਨੇ ਆਪਣਾ ਇੱਕ ਗੀਤ 'ਵੇ ਹਾਣੀਆਂ' ਰਿਲੀਜ਼ ਕੀਤਾ ਸੀ। ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਤੇ ਇਸ ਗੀਤ ਨੇ ਯੂਟਿਊਬ ਉੱਤੇ 100 ਮਿਲਿਅਨ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ-ਨਾਲ ਇਸ ਗੀਤ ਉੱਤੇ ਸਭ ਤੋਂ ਵੱਧ ਰੀਲਾਂ ਬਣਾਈਆਂ ਗਈਆਂ ਹਨ। ਇਸ ਗੀਤ ਉੱਤੇ ਹੁਣ ਤੱਕ 4.6 ਮਿਲਿਅਨ ਰੀਲਸ ਬਣੀਆਂ ਹਨ।
- PTC PUNJABI