ਮਰਹੂਮ ਸਰਦੂਲ ਸਿਕੰਦਰ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਵੀਡੀਓ ‘ਚ ਕਹਿ ਰਹੇ ‘ਬੰਦਾ ਭਾਵੇਂ ਮਰ ਜਾਏ, ਪਰ ਉਸ ਦਾ ਜ਼ਮੀਰ ਨਹੀਂ ਮਰਨਾ ਚਾਹੀਦਾ’

ਸਰਦੂਲ ਸਿਕੰਦਰ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਗੱਲਬਾਤ ਕਰ ਰਹੇ ਹਨ । ਵੀਡੀਓ ‘ਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਛੇ ਭੈਣ ਭਰਾ ਸਨ ਅਤੇ ਦੋ ਉਨ੍ਹਾਂ ਦੇ ਮਾਤਾ ਪਿਤਾ । ਅਸੀਂ ਤਿੰਨ ਰੁਪਏ ‘ਚ ਤਿੰਨ ਦਿਨ ਗੁਜ਼ਾਰੇ ਹੋਏ ਹਨ ।

Reported by: PTC Punjabi Desk | Edited by: Shaminder  |  August 14th 2023 06:07 PM |  Updated: August 14th 2023 06:07 PM

ਮਰਹੂਮ ਸਰਦੂਲ ਸਿਕੰਦਰ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਵੀਡੀਓ ‘ਚ ਕਹਿ ਰਹੇ ‘ਬੰਦਾ ਭਾਵੇਂ ਮਰ ਜਾਏ, ਪਰ ਉਸ ਦਾ ਜ਼ਮੀਰ ਨਹੀਂ ਮਰਨਾ ਚਾਹੀਦਾ’

ਸਰਦੂਲ ਸਿਕੰਦਰ (Sardool Sikander )ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਗੱਲਬਾਤ ਕਰ ਰਹੇ ਹਨ । ਵੀਡੀਓ ‘ਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਛੇ ਭੈਣ ਭਰਾ ਸਨ ਅਤੇ ਦੋ ਉਨ੍ਹਾਂ ਦੇ ਮਾਤਾ ਪਿਤਾ । ਅਸੀਂ ਤਿੰਨ ਰੁਪਏ ‘ਚ ਤਿੰਨ ਦਿਨ ਗੁਜ਼ਾਰੇ ਹੋਏ ਹਨ । ਉਨ੍ਹਾਂ ਨੇ ਕਦੇ ਤਿੰਨ ਰੁਪਏ ‘ਚ ਤਿੰਨ ਦਿਨ ਕੱਢੇ ਸੀ ਅਤੇ ਹੁਣ ਤੀਹ ਹਜ਼ਾਰ ਦਾ ਬ੍ਰੇਕਫਾਸਟ ਵੀ ਕੀਤਾ ਹੈ ।

ਹੋਰ ਪੜ੍ਹੋ :  ਸੁੱਖ ਜੌਹਲ ਨੇ ਧੂਮਧਾਮ ਦੇ ਨਾਲ ਮਨਾਇਆ ਪਤਨੀ ਦਾ ਜਨਮਦਿਨ, ਕਿਹਾ ‘ਮਾਣ ਹੈ ਕਿ ਇਸ ਤਰ੍ਹਾਂ ਦੀ ਪਤਨੀ ਮਿਲੀ’, ਵੀਡੀਓ ਕੀਤਾ ਸਾਂਝਾ

ਉਨ੍ਹਾਂ ਨੇ ਕਿਹਾ ਕਿ ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ ।ਬੰਦਾ ਆਪ ਭਾਵੇਂ ਮਰ ਜਾਵੇ ਪਰ ਉਸ  ਦਾ ਜ਼ਮੀਰ ਨਹੀਂ ਮਰਨਾ ਚਾਹੀਦਾ।  ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਫੈਨਸ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ । 

ਸਰਦੂਲ ਸਿਕੰਦਰ ਨੇ ਦਿੱਤੇ ਕਈ ਹਿੱਟ ਗੀਤ

ਸਰਦੂਲ ਸਿਕੰਦਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਆਖਰੀ ਵਾਰ ਉਹ ਆਪਣੀ ਪਤਨੀ ਅਮਰ ਨੂਰੀ ਦੇ ਨਾਲ ਫ਼ਿਲਮ ‘ਪੀ.ਆਰ’ ‘ਚ ਦਿਖਾਈ ਦਿੱਤੇ ਸਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network