ਐਕਟਰ ਬਣਨ ਦੇ ਲਈ ਸਰਦਾਰ ਸੋਹੀ ਬਿਨ੍ਹਾਂ ਦੱਸੇ ਭੱਜ ਗਏ ਸਨ ਘਰੋਂ, ਜਾਣੋ ਦਿਲਚਸਪ ਕਿੱਸਾ
ਸਰਦਾਰ ਸੋਹੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਪਰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਬਿਹਤਰੀਨ ਅਦਾਕਾਰ ਦਾ ਰੁਤਬਾ ਇੰਝ ਹੀ ਨਹੀਂ ਮਿਲਿਆ । ਇਸ ਪਿੱਛੇ ਉਨ੍ਹਾਂ ਦਾ ਕਈ ਸਾਲਾਂ ਦਾ ਸੰਘਰਸ਼ ਅਤੇ ਅਣਥੱਕ ਮਿਹਨਤ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ।
ਹੋਰ ਪੜ੍ਹੋ : ਜ਼ਖਮੀ ਹਾਲਤ ‘ਚ ਨਜ਼ਰ ਆਈ ਪੰਜਾਬੀ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ, ਵੀਡੀਓ ਵੇਖ ਫੈਨਸ ਹੋਏ ਪ੍ਰੇਸ਼ਾਨ
ਅਦਾਕਾਰੀ ਦੇ ਲਈ ਘਰੋਂ ਭੱਜ ਗਏ ਸਨ ਸਰਦਾਰ
ਸਰਦਾਰ ਸੋਹੀ ਦਾ ਅਸਲ ਨਾਂਅ ਪਰਮਜੀਤ ਸਿੰਘ ਸੋਹੀ ਹੈ। ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਸਰਦਾਰ ਸੋਹੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਨਾਮ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਦੇ ਲਈ ਦਿੱਤਾ ਗਿਆ ਸੀ । ਉਨ੍ਹਾਂ ਨੇ 1983 ‘ਚ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੰਜਾਬੀ ਤੋਂ ਇਲਾਵਾ ਹਿੰਦੀ ਸੀਰੀਅਲਸ ‘ਚ ਵੀ ਨਜ਼ਰ ਆਏ ।
ਸਰਦਾਰ ਸੋਹੀ ਨੂੰ ਅਦਾਕਾਰੀ ਦਾ ਏਨਾਂ ਕੁ ਜ਼ਿਆਦਾ ਸ਼ੌਂਕ ਸੀ ਕਿ ਉਨ੍ਹਾਂ ਨੇ ਇੱਕ ਵਾਰ ਆਪਣੇ ਪਿੰਡ ਦੇ ਮੁੰਡੇ ਨਾਲ ਮੁੰਬਈ ਜਾਣ ਦਾ ਪਲਾਨ ਬਣਾਇਆ ।ਇਸ ਲਈ ਦੋਵਾਂ ਨੇ ਕੁਝ ਪੈਸੇ ਇੱਕਠੇ ਕਰ ਲਏ ਅਤੇ ਮੁੰਬਈ ਲਈ ਰਵਾਨਾ ਹੋ ਗਏ ।ਪਰ ਪੈਸੇ ਏਨੇ ਨਹੀਂ ਸਨ ਕਿ ਉਹ ਮੁੰਬਈ ਤੱਕ ਜਾ ਪਾਉਂਦੇ ।
ਇਸ ਲਈ ਜਦੋਂ ਦੋਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਸਰਦਾਰ ਸੋਹੀ ਨੇ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ। ਜਿਸ ‘ਤੇ ਉਨ੍ਹਾਂ ਨੇ ਆਪਣਾ ਪਤਾ ਵੀ ਨਹੀਂ ਸੀ ਲਿਖਿਆ ਪਰ ਜਿਹੜੇ ਮੁੰਡੇ ਦੇ ਨਾਲ ਉਹ ਘਰੋਂ ਭੱਜੇ ਸਨ ਉਸ ਦੇ ਟਰਾਂਸਪੋਰਟਰਾਂ ਦੇ ਨਾਲ ਸਬੰਧ ਸਨ । ਜਿਸ ਕਾਰਨ ਦੋਵਾਂ ਦੇ ਟਿਕਾਣੇ ਦਾ ਪਤਾ ਮਾਪਿਆਂ ਨੇ ਲਗਾ ਲਿਆ ਅਤੇ ਦੋਵਾਂ ਨੂੰ ਘਰ ਲਿਆਂਦਾ ਗਿਆ ।
- PTC PUNJABI