ਸਾਰਥੀ ਕੇ ਦੀ ਹਾਲਤ ‘ਚ ਹੋਇਆ ਸੁਧਾਰ, ਗਾਇਕ ਦੀ ਸਿਹਤਮੰਦੀ ਲਈ ਫੈਨਸ ਕਰ ਰਹੇ ਦੁਆ
ਪੰਜਾਬੀ ਗਾਇਕ ਸਾਰਥੀ ਕੇ (Sarthi K) ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ ।ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਰਿਕਵਰੀ ਵਾਲੇ ਸਫ਼ਰ ‘ਤੇ ਹਾਂ ਦੋਸਤੋ।
ਹੋਰ ਪੜ੍ਹੋ : ਸਿੱਪੀ ਗਿੱਲ ਦੀ ਪਤਨੀ ਅਰਲੀਨ ਸੇਖੋਂ ਘੁੜਸਵਾਰੀ ਕਰਦੀ ਹੋਈ ਨਜ਼ਰ ਆਈ, ਵੇਖੋ ਵੀਡੀਓ
ਧੰਨਵਾਦ ਤੁਹਾਡਾ ਸਭ ਦਾ ਕਰਜ਼ਦਾਰ, ਸ਼ੁਕਰ, ਸ਼ੁਕਰ ਸ਼ੁਕਰ’। ਸਾਰਥੀ ਕੇ ਦੇ ਵੱਲੋਂ ਸਾਂਝੇ ਕੀਤੇ ਇਸ ਵੀਡੀਓ ‘ਚ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਉਨ੍ਹਾਂ ਦੀ ਜਲਦ ਹੀ ਸਿਹਤਮੰਦੀ ਦੇ ਲਈ ਅਰਦਾਸ ਵੀ ਕਰ ਰਹੇ ਹਨ ।
ਬੀਤੇ ਦਿਨੀਂ ਹੋਇਆ ਸੀ ਹਾਰਟ ਅਟੈਕ
ਦੱਸ ਦਈਏ ਕਿ ਸਾਰਥੀ ਕੇ ਨੂੰ ਬੀਤੇ ਦਿਨੀਂ ਵਿਦੇਸ਼ ‘ਚ ਹਾਰਟ ਅਟੈਕ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਤੋਂ ਬਾਅਦ ਸਾਰਥੀ ਕੇ ਠੀਕ ਹੋ ਰਹੇ ਹਨ ਅਤੇ ਹੌਲੀ ਹੌਲੀ ਰਿਕਵਰ ਕਰ ਰਹੇ ਹਨ । ਆਪਣੀ ਸਿਹਤ ਬਾਰੇ ਉਹ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਦੋ ਵੀਡੀਓ ਸਾਂਝੇ ਕੀਤੇ ਹਨ । ਇੱਕ ਵੀਡੀਓ ‘ਚ ਉਹ ਹੌਲੀ ਹੌਲੀ ਤੁਰਦੇ ਹੋਏ ਦਿਖਾਈ ਦੇ ਰਹੇ ਹਨ ।
ਜਦੋਂਕਿ ਦੂਜੇ ਵੀਡੀਓ ‘ਚ ਕੁਰਸੀ ‘ਤੇ ਬੈਠ ਕੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਉਹ ਆਪਣਾ ਪਸੰਦੀਦਾ ਗੀਤ ‘ਛੱਲਾ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਛੱਲਾ’ ਮੇਰਾ ਆਲ ਟਾਈਮ ਫੇਵਰੇਟ ਸੌਂਗ ਹੈ। ਕਰੋ ਚੈਕ ਆਵਾਜ਼ ਤਾਂ ਠੀਕ ਲੱਗ ਰਹੀ ਆ। ਕੀ ਕਰੀਏ ਕਲਾਕਾਰ ਆ ਮਜਬੂਰ ਆਂ ਗਾਉਣ ਤੋਂ। ਗੁਸਤਾਖੀ ਮੁਆਫ਼ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਛੱਲਾ ਕਰਜ਼ਦਾਰ, ਸਾਰਥੀ ਕੇ’।
- PTC PUNJABI