ਅੱਜ ਮਨਾਇਆ ਜਾ ਰਿਹਾ ਹੈ ਸਾਰਾਗੜ੍ਹੀ ਦਿਵਸ, ਜਾਣੋ ਕਿਵੇਂ 21 ਸਿੱਖਾਂ ਨੇ 10 ਹਜ਼ਾਰ ਪਠਾਣਾਂ ਨੂੰ ਪਾਈਆਂ ਸਨ ਭਾਜੜਾਂ
ਅੱਜ ਸਾਰਾਗੜ੍ਹੀ ਦਿਵਸ (Saragarhi Day) ਦੇ ਮੌਕੇ ‘ਤੇ ਅੱਜ ਦੇ ਦਿਨ ਸ਼ਹੀਦ ਹੋਏ ਸਿੱਖਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ । ਅੱਜ ਦੇ ਹੀ ਦਿਨ ਸਾਰਾਗੜ੍ਹੀ ਦੀ ਜੰਗ ਦੇ ਦੌਰਾਨ 21 ਸਿੰਘ ਸ਼ਹੀਦ ਹੋਏ ਸਨ ।ਇਸ ਜੰਗ ਦੇ ਦੌਰਾਨ ਭਾਵੇਂ ਇਹ ਸਾਰੇ ਸਿੱਖ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਕੁ ਬਹਾਦਰੀ ਦੇ ਨਾਲ ਲੜੇ ਸਨ ਕਿ ਇਨ੍ਹਾਂ ਨੇ ਦਸ ਹਜ਼ਾਰ ਪਠਾਣਾਂ ਦੇ ਛੱਕੇ ਛੁਡਵਾ ਦਿੱਤੇ ਸਨ ।
ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜੀ, ਪੁੱਤਰ ਸੰਨੀ ਦਿਓਲ ਦੇ ਨਾਲ ਅਮਰੀਕਾ ‘ਚ ਕਰਵਾ ਰਹੇ ਇਲਾਜ
ਇਨ੍ਹਾਂ ਸਿੰਘਾਂ ਦੀ ਸ਼ਹਾਦਤ ਨੂੰ ਅੱਜ ਤੱਕ ਲੋਕ ਯਾਦ ਕਰਦੇ ਹਨ । ਇਨ੍ਹਾਂ ਸਿੰਘਾਂ ‘ਤੇ ਬਾਲੀਵੁੱਡ ਇੰਡਸਟਰੀ ‘ਚ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ । ਜਿਸ ‘ਚ ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਵੀ ਸ਼ਾਮਿਲ ਹੈ । ਸਿੱਖਾਂ ਅਤੇ ਪਠਾਣਾਂ ਵਿਚਾਲੇ ਹੋਈ ਇਸ ਜੰਗ ਦੇ ਪਹਿਲੇ ਦਿਨ ਹੀ ਪਠਾਣਾਂ ਦੇ ਸੱਠ ਸੈਨਿਕ ਮਾਰੇ ਗਏ ਸਨ ।
ਸ਼ਹੀਦਾਂ ਦੀ ਯਾਦ ‘ਚ ਬਣਾਇਆ ਗਿਆ ਹੈ ਗੁਰਦੁਆਰਾ ਸਾਹਿਬ
ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ । ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਬਣਾਇਆ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਵਜੀਰਸਤਾਨ ਵਿਚ ਸਾਰਾਗੜ੍ਹੀ ਕਿਲੇ ਦੇ ਬਚਾਅ ਵਿਚ ਸ਼ਹੀਦੀ ਦਿੱਤੀ, ਜਦੋਂ 10 ਹਜਾਰ ਪਠਾਣਾਂ ਦੇ ਹਮਲੇ ਤੋਂ ਕਿਲੇ ਦਾ ਬਚਾਅ ਕਰ ਰਹੇ ਸਨ । ਫਿਰੋਜਸ਼ਾਹ ਵਿਖੇ 36 ਸਿੱਖ ਰੈਜੀਮੈਂਟ ਦੀ ਸਥਾਪਨਾ ਅਪ੍ਰੈਲ 1887 ਨੂੰ ਹੋਈ ਸੀ ।
- PTC PUNJABI