‘ਸਰਾਭਾ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਅਣਕਹੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ । ਇਸੇ ਲੜੀ ਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਦਰਸਾਉਂਦੀ ਫ਼ਿਲਮ ‘ਸਰਾਭਾ’ (Sarabha)ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਕਈ ਵੱਡੇ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ । ਮੁੱਖ ਕਿਰਦਾਰਾਂ ‘ਚ ਜਪਤੇਜ ਸਿੰਘ, ਮੁਕੁਲ ਦੇਵ, ਮਲਕੀਤ ਰੌਣੀ, ਜੋਬਨਪ੍ਰੀਤ ਸਿੰਘ, ਜਸਪਿੰਦਰ ਚੀਮਾ, ਕਵੀ ਰਾਜ਼ ਮਹਾਬੀਰ ਭੁੱਲਰ ਸਣੇ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।
ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਐਲਬਮ ‘ਮਾਣਮੱਤੀ’ ਚੋਂ ਨਿਰਮਲ ਰਿਸ਼ੀ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਖ਼ਾਸ ਗੱਲ ਇਹ ਹੈ ਕਿ ਫ਼ਿਲਮ ‘ਚ ਗਾਇਕ ਜਸਬੀਰ ਜੱਸੀ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਕਵੀਰਾਜ਼ ਵੱਲੋਂ ਕੀਤੀ ਗਈ ਹੈ । ਜਦੋਂਕਿ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਅਰਵਿੰਦ ਸਿੰਗਲਾ, ਕੁਲਦੀਪ ਸ਼ਰਮਾ, ਵਿਪਾਸ਼ਾ ਕਸ਼ਯਪ, ਸਰਬਜੀਤ ਹੁੰਦਲ, ਅਨਿਲ ਉੱਪਲ, ਅਨਿਲ ਯਾਦਵ, ਜਤਿੰਦਰ ਜੈਯ ਮਿਨਹਾਸ ਅਤੇ ਕਵੀ ਰਾਜ਼ ਦੇ ਵੱਲੋਂ ।
ਫ਼ਿਲਮ ਦੇਸ਼ ਦੀ ਆਜ਼ਾਦੀ ਦੇ ਲਈ ਕੀਤੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰੇਗੀ ਕਿ ਕਿਸ ਤਰ੍ਹਾਂ ਆਜ਼ਾਦੀ ਦੇ ਪਰਵਾਨੇ ਕਰਤਾਰ ਸਿੰਘ ਸਰਾਭਾ ਨੇ ਛੋਟੀ ਜਿਹੀ ਉਮਰ ‘ਚ ਆਜ਼ਾਦੀ ਦੀ ਅਲਖ ਜਗਾਈ ਸੀ ਅਤੇ ਆਜ਼ਾਦੀ ਦੇ ਸੰਘਰਸ਼ ‘ਚ ਵੱਡਾ ਯੋਗਦਾਨ ਪਾਇਆ ਸੀ ।
ਦਰਸ਼ਕਾਂ ਨੂੰ ਪਸੰਦ ਆ ਰਿਹਾ ਟ੍ਰੇਲਰ
ਫ਼ਿਲਮ ‘ਸਰਾਭਾ’ ਦਾ ਟ੍ਰੇਲਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਆਮ ਲੋਕਾਂ ‘ਚ ਆਜ਼ਾਦੀ ਦੀ ਅਲਖ ਜਗਾਉਣ ਵਾਲੇ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਹਰ ਕੋਈ ਨਮਨ ਕਰ ਰਿਹਾ ਹੈ ।
- PTC PUNJABI