ਪੰਜਾਬੀ ਮੁੰਡੇ ਮਨਜੀਤ ਸਿੰਘ ਸੰਘਾ ਦੇ ਨਾਲ ਨਜ਼ਰ ਆਏ ਸੰਜੇ ਦੱਤ, 13 ਸਾਲ ਦੀ ਉਮਰ ‘ਚ ਕੰਮ ਕਰਨਾ ਕੀਤਾ ਸੀ ਸ਼ੁਰੂ, ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਵਿਦੇਸ਼ ਗਿਆ ਮਨਜੀਤ ਸੰਘਾ ਕਰੋੜਾਂ ਦਾ ਮਾਲਕ
ਮਨਜੀਤ ਸਿੰਘ ਸੰਘਾ (Manjit singh sangha )ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ।ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਮਨਜੀਤ ਸਿੰਘ ਸੰਘਾ ਨੇ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ। ਮਨਜੀਤ ਸਿੰਘ ਸੰਘਾ ਆਪਣੇ ਪਰਿਵਾਰ ਦੇ ਨਾਲ ਛੋਟੀ ਉਮਰ ‘ਚ ਜਰਮਨੀ ਚਲਿਆ ਗਿਆ ਸੀ ।ਪਰ ਜਦੋਂ ਉਹ ਜਰਮਨੀ ‘ਚ ਸੈਟਲ ਹੋਇਆ ਤਾਂ ਉਸ ਦੇ ਪਿਤਾ ਨੇ ਕਈ ਰੈਸਟੋਰੈਂਟਾ ‘ਚ ਕੰਮ ਕੀਤਾ ।ਪਰ ਇਸੇ ਦੌਰਾਨ ਉਸ ਦੇ ਪਿਤਾ ਬੀਮਾਰ ਰਹਿਣ ਲੱਗ ਪਏ ਸਨ । ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਸਨ ਕਿ ਉਸ ਨੇ ਖੁਦ ਘਰ ਦਾ ਖਰਚਾ ਚਲਾਉਣ ਦੇ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।
ਹੋਰ ਪੜ੍ਹੋ : ਪਹਿਲੀ ਵਾਰ ਪਤਨੀ ਕੈਟਰੀਨਾ ਕੈਫ ਦੀ ਪ੍ਰੈਗਨੇਂਸੀ ‘ਤੇ ਬੋਲੇ ਵਿੱਕੀ ਕੌਸ਼ਲ, ਜਾਣੋ ਕੀ ਕਿਹਾ
ਦਸਵੀਂ ਜਮਾਤ ‘ਚ ਸਕੂਲ ਛੱਡਿਆ
ਘਰ ਦੇ ਮਾੜੇ ਹਾਲਾਤ ਅਤੇ ਪਿਤਾ ਦੀ ਬੀਮਾਰੀ ਕਾਰਨ ਮਨਜੀਤ ਨੇ ੧੩ ਸਾਲ ਦੀ ਉਮਰ ‘ਚ ਫੈਸਲਾ ਕੀਤਾ ਕਿ ਉਹ ਖੁਦ ਆਪਣੇ ਪਰਿਵਾਰ ਦੀ ਦੇਖਭਾਲ ਕਰੇਗਾ।ਉਸ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਆਨਲਾਈਨ ਕਾਰੋਬਾਰੀ ਬਣਨ ਦਾ ਸੁਫ਼ਨਾ ਵੇਖਿਆ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਜੀ-ਜਾਨ ਦੇ ਨਾਲ ਜੁਟ ਗਿਆ ।
ਉਸ ਨੇ ਵੱਖ ਵੱਖ ਉਤਪਾਦਾਂ ਲਈ ਸੋਸ਼ਲ ਮੀਡੀਆ ਵਿਗਿਆਪਨ ਬਨਾਉਣੇ ਸ਼ੁਰੂ ਕਰ ਦਿੱਤੇ ਅਤੇ ਕਈ ਵੈੱਬਸਾਈਟਾਂ ਬਣਾਈਆਂ।ਉਸ ਨੇ ਕਦੇ ਵੀ ਦੋਸਤਾਂ ਦੇ ਨਾਲ ਸਮਾਂ ਨਹੀਂ ਬਿਤਾਇਆ ਅਤੇ ਨਾ ਹੀ ਉਸ ਕੋਲ ਇਸ ਸਭ ਦੇ ਲਈ ਸਮਾਂ ਸੀ । ਜਦੋਂ ਉਸ ਦੇ ਦੋਸਤ ਪਾਰਟੀਆਂ ਕਰ ਰਹੇ ਸਨ ਤਾਂ ਉਹ ਉਸ ਵੇਲੇ ਸੰਘਰਸ਼ ਕਰ ਰਿਹਾ ਸੀ ਤਾਂ ਕਿ ਜ਼ਿੰਦਗੀ ‘ਚ ਕੁਝ ਬਣ ਸਕੇ ।
ਕਈ ਸਿਤਾਰੇ ਮਿਲਣ ਲਈ ਹਨ ਪਹੁੰਚਦੇ
ਮਨਜੀਤ ਸਿੰਘ ਸੰਘਾ ਨੇ ਆਪਣੀ ਮਿਹਨਤ ਦੇ ਨਾਲ ਕਰੋੜਾਂ ਰੁਪਏ ਦੀ ਕਮਾਈ ਕੀਤੀ ਅਤੇ ਅੱਜ ਉਸ ਦੇ ਕੋਲ ਆਪਣਾ ਜਹਾਜ਼ ਹੈ।ਮਨਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਨੂੰ ਕਰੋੜਾਂ ਰੁਪਏ ਦੀ ਗੱਡੀ ਗਿਫਟ ਕੀਤੀ ਸੀ। ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਵੀ ਉਸ ਨੂੰ ਮਿਲਣ ਦੇ ਲਈ ਪਹੁੰਚਦੇ ਹਨ । ਬੀਤੇ ਦਿਨੀਂ ਕਪਿਲ ਸ਼ਰਮਾ ਵੀ ਉਸ ਨੂੰ ਮਿਲੇ ਸਨ ਅਤੇ ਹੁਣ ਸੰਜੇ ਦੱਤ ਦੇ ਨਾਲ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਸੰਜੇ ਦੱਤ ਉਸ ਦੇ ਪਿਤਾ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਮਨਜੀਤ ਸਿੰਘ ਖੁਦ ਵੀ ਸੰਜੇ ਦੱਤ ਨੂੰ ਆਦਰ ਸਤਿਕਾਰ ਦਿੰਦੇ ਹੋਏ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ।
- PTC PUNJABI