ਖੇਡ ਜਗਤ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦਾ ਦਿਹਾਂਤ
ਖੇਡ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦਾ ਦਿਹਾਂਤ ਹੋ ਗਿਆ ਹੈ। ਅਵਤਾਰ ਬਾਜਵਾ ਬਹੁਤ ਹੀ ਬਿਹਤਰੀਨ ਖਿਡਾਰੀ ਸੀ ਅਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੀਮ ਦਾ ਹਿੱਸਾ ਵੀ ਸੀ । ਅਵਤਾਰ (Avtar Bajawa)ਦਾ ਦਿਹਾਂਤ (Death) ਕਾਲੇ ਪੀਲੀਏ ਦੀ ਬੀਮਾਰੀ ਦੇ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਉਸਦੀ ਬੇਵਕਤੀ ਮੌਤ ਹੋ ਗਈ ਹੈ। ਉਸ ਦੇ ਦਿਹਾਂਤ ਤੋਂ ਬਾਅਦ ਖੇਡ ਜਗਤ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ੳੇੁਸ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ।
ਕਬੱਡੀ ਦੇ ਮੈਦਾਨ ‘ਚ ਆਉਣ ਦੇ ਲਈ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ । ਪਰ ਬੀਮਾਰੀ ਨੇ ਕਬੱਡੀ ਦਾ ਇਹ ਚਮਕਦਾ ਸਿਤਾਰਾ ਹਮੇਸ਼ਾ ਦੇ ਲਈ ਸਾਥੋਂ ਖੋਹ ਲਿਆ ਹੈ। ਕਬੱਡੀ ਨੂੰ ਪਿਆਰ ਕਰਨ ਵਾਲੇ ਤੇ ਉਸ ਦੇ ਫੈਨਸ ਵੀ ਉਸ ਦੇ ਬੇਵਕਤੀ ਮੌਤ ਦੇ ਕਾਰਨ ਸਦਮੇ ‘ਚ ਹਨ । ਅਵਤਾਰ ਬਾਜਵਾ ਨੇ ਕਬੱਡੀ ‘ਚ ਵੱਡੀਆਂ ਮੱਲਾਂ ਮਾਰੀਆਂ ਸਨ ਅਤੇ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਉਹ ਮਿਲਣਸਾਰ ਵੀ ਸੀ ।ਕਬੱਡੀ ਦੇ ਖੇਤਰ ‘ਚ ਉਹ ਵੱਡਾ ਰੇਡਰ ਸੀ ਅਤੇ ਉਸ ਦਾ ਪੂਰਾ ਕਮਰਾ ਟਰਾਫੀਆਂ ‘ਤੇ ਕੱਪਾਂ ਦੇ ਨਾਲ ਭਰਿਆ ਹੋਇਆ ਹੈ। ਜੋ ਉਸ ਦੀ ਸਖਤ ਮਿਹਨਤ ਦੀ ਗਵਾਹੀ ਭਰਦਾ ਹੈ।
- PTC PUNJABI