ਪੰਜਾਬੀ ਇੰਡਸਟਰੀ ਤੋਂ ਦੁੱਖਦਾਇਕ ਖ਼ਬਰ, ਯੂ.ਕੇ. ‘ਚ ਰਹਿਣ ਵਾਲੇ ਗਾਇਕ ਮਨਜੀਤ ਕੋਂਡਲ ਦਾ ਦਿਹਾਂਤ, ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਜਤਾਇਆ ਦੁੱਖ
ਪੰਜਾਬੀ ਇੰਡਸਟਰੀ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਭੰਗੜਾ ਕਿੰਗ ਮਨਜੀਤ ਕੋਂਡਲ (Manjeet Kondal) ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਤਸਵੀਰ ਗਾਇਕ ਸੁਖਸ਼ਿੰਦਰ ਸ਼ਿੰਦਾ (Sukhshinder Shinda) ਨੇ ਸਾਂਝੀ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮਨਜੀਤ ਕੋਂਡਲ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਮਨਜੀਤ ਕੋਂਡਲ ਇੱਕ ਬਹੁਤ ਹੀ ਪਿਆਰਾ ਇਨਸਾਨ ਸੀ । ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ‘ਚ ਨਿਵਾਸ ਅਤੇ ਸ਼ਾਂਤੀ ਬਖਸ਼ਣ’।
‘ਹੌਲੀ ਹੌਲੀ’ ਗੀਤ ਦੇ ਨਾਲ ਖੱਟੀ ਪ੍ਰਸਿੱਧੀ
ਮਨਜੀਤ ਕੋਂਡਲ ਯੂ.ਕੇ ਦੇ ਰਹਿਣ ਵਾਲੇ ਸਨ ਅਤੇ ਅਲਾਪ ਬੈਂਡ ਦੇ ਮੁੱਖ ਮੈਂਬਰ ਸਨ ਅਤੇ ਉਨ੍ਹਾਂ ਨੇ ਗੀਤ ਹੌਲੀ ਹੌਲੀ ਦੇ ਨਾਲ ਪ੍ਰਸਿੱਧੀ ਖੱਟੀ ਸੀ ।
ਇਸ ਤੋਂ ਇਲਾਵਾ ਉੇਨ੍ਹਾਂ ਨੇ ਪਤਲੀ ਪਤੰਗ, ਚੱਲ ਪਿੰਡ ਨੂੰ ਚੱਲੀਏ,ਦਿਲ ਪਿਆਰ ਕਰਨ ਨੂੰ ਕਰਦਾ, ਆ ਗਲੇ ਲੱਗ ਜਾ ਸਣੇ ਕਈ ਗੀਤ ਗਾਏ ਸਨ ।
ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਦਾ ਵੀ ਦਿਹਾਂਤ ਹੋ ਗਿਆ ਸੀ ।
- PTC PUNJABI