ਸਚਿਨ ਤੇਂਦੁਲਕਰ ਨੇ ਉਸਤਾਦ ਪੂਰਨ ਚੰਦ ਵਡਾਲੀ ਨਾਲ ਕੀਤੀ ਮੁਲਾਕਾਤ, ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਵੀਡੀਓ
Sachin Tendulkar met Ustad Puran Chand Wadali : ਕ੍ਰਿਕਟ ਜਗਤ ਦੇ ਭਗਵਾਨ ਮੰਨੇ ਜਾਣ ਵਾਲੇ ਮਸ਼ਹੂਰ ਖਿਡਾਰੀ ਸਚਿਨ ਤੇਂਦੁਲਕਰ (Sachin Tendulkar) ਨੇ ਹਾਲ ਹੀ 'ਚ ਦਿੱਗਜ਼ ਪੰਜਾਬੀ ਗਾਇਕ ਉਸਤਾਦ ਪੂਰਨ ਚੰਦ ਵਡਾਲੀ (Puranchand Wadali) ਨਾਲ ਮੁਲਾਕਾਤ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਗਾਇਕ ਲਖਵਿੰਦਰ ਵਡਾਲੀ ਹਾਲ ਹੀ ਵਿੱਚ ਆਪਣੇ ਪਿਤਾ ਪੂਰਨ ਚੰਦ ਵਡਾਲੀ ਜੀ ਨਾਲ ਮੁੰਬਈ ਵਿਖੇ ਇੱਕ ਸ਼ੋਅ ਪਰਫਾਰਮ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਉਥੋਂ ਆਪਣੇ ਸੋਸ਼ਲ ਮੀਡੀਆ ਉੱਤੇ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ।
ਹਾਲ ਹੀ ਵਿੱਚ ਲਖਵਿੰਦਰ ਵਡਾਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਮੁੰਬਈ ਵਿਖੇ ਹੋਏ ਇੱਕ ਸ਼ੋਅ ਦੀ। ਵੀਡੀਓ ਦੇ ਵਿੱਚ ਤੁਸੀਂ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਉਸਤਾਦ ਪੂਰਨ ਚੰਦ ਵਡਾਲੀ ਨਾਲ ਮੁਲਾਕਾਤ ਕਰਦੇ ਹੋਏ ਵੇਖ ਸਕਦੇ ਹੋ।
ਲਖਵਿੰਦਰ ਵਡਾਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਅਪੋਲੋ ਟਾਇਰਾਂ ਦੇ ਸ਼੍ਰੀ ਕੰਵਰ ਅਨਵਰ ਨਾਲ ਸ਼ਾਨਦਾਰ ਮੁਲਾਕਾਤ।'ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਚਿਨ ਤੇਂਦੁਲਕ ਖ਼ੁਦ ਆਪ ਸਾਹਮਣੇ ਤੋਂ ਚੱਲ ਕੇ ਪੂਰਨ ਚੰਦ ਵਡਾਲੀ ਜੀ ਨਾਲ ਮੁਲਾਕਾਤ ਕਰਨ ਪਹੁੰਚੇ। ਇਸ ਦੌਰਾਨ ਲਖਵਿੰਦਰ ਵਡਾਲੀ ਵੀ ਆਪਣੇ ਪਿਤਾ ਹੱਥ ਫੜ ਕੇ ਉਨ੍ਹਾਂ ਨਾਲ ਖੜੇ ਨਜ਼ਰ ਆ ਰਹੇ ਹਨ। ਸਚਿਨ ਨੇ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਨਾਲ ਬੇਹੱਦ ਖੁਸ਼ ਹੋ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ। ਲਖਵਿੰਦਰ ਵਡਾਲੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਸੰਗੀਤ ਤੇ ਖੇਡ ਪ੍ਰੇਮੀ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਖੇਡ ਜਗਤ ਤੇ ਸੰਗੀਤ ਜਗਤ ਦਾ ਮੇਲ ਵੇਖ ਕੇ ਕਾਫੀ ਖੁਸ਼ ਹਨ ਤੇ ਵੱਡੀ ਗਿਣਤੀ ਵਿੱਚ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਪਿਤਾ ਗੁਰੂ ਹੋਵੇ ਤਾਂ ਪੁੱਤ ਕਦੇ ਨਾਕਾਮ ਨਹੀਂ ਹੋ ਸਕਦਾ, ਵਡਾਲੀ ਸਾਹਬ ਤੁਸੀਂ ਗ੍ਰੇਟ ਹੋ।' ਇੱਕ ਹੋਰ ਯੂਜ਼ਰ ਨੇ ਸਚਿਨ ਤੇਂਦੁਲਕਰ ਤੇ ਪੂਰਨ ਚੰਦ ਵਡਾਲੀ ਦੀ ਤਾਰੀਫ ਕਰਦਿਆਂ ਲਿਖਿਆ, 'ਜਦੋਂ ਦੋ ਦਿੱਗਜ਼ ਮਿਲਦੇ ਹਨ ਤਾਂ ਰੂਹਾਨੀਅਤ ਤੇ ਸਾਦਗੀ ਅਪਨੇ ਆਪ ਨਜ਼ਰ ਆ ਜਾਂਦੀ ਹੈ। No one can match the legends❤❤> '

ਹੋਰ ਪੜ੍ਹੋ: ਕਰਨ ਔਜਲਾ ਤੇ ਰੈਪਰ ਡਿਵਾਈਨ ਦੀ ਨਵੀਂ ਐਲਬਮ 'Street Dreams' ਹੋਈ ਰਿਲੀਜ਼, ਵੇਖੋ ਵੀਡੀਓ
ਲਖਵਿੰਦਰ ਵਡਾਲੀ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੇ ਨਕਸ਼ੇ ਕਦਮ ਉੱਤੇ ਚਲਦਿਆਂ ਸੂਫੀ ਗਾਇਕੀ ਨੂੰ ਆਪਣਾ ਕਰੀਅਰ ਬਣਾਇਆ ਹੈ। ਉਨ੍ਹਾਂ ਨੇ ਆਪਣੇ ਪਿਤਾ ਪੂਰਨ ਚੰਦ ਵਡਾਲੀ ਤੇ ਚਾਚਾ ਪਿਆਰੇ ਲਾਲ ਵਡਾਲੀ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਹੈ। ਲਖਵਿੰਦਰ ਵਡਾਲੀ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਗਾਇਕ ਆਪਣੇ ਸੂਫ਼ੀ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ।
-