ਭਗਤੀ ਰੰਗ ‘ਚ ਰੰਗੇ ਨਜ਼ਰ ਆਏ ਰੌਸ਼ਨ ਪ੍ਰਿੰਸ, ਕੀ ਗਾਇਕੀ ਅਤੇ ਫ਼ਿਲਮੀ ਦੁਨੀਆ ਤੋਂ ਹੋ ਗਏ ਦੂਰ !

Reported by: PTC Punjabi Desk | Edited by: Shaminder  |  January 11th 2024 01:29 PM |  Updated: January 11th 2024 01:29 PM

ਭਗਤੀ ਰੰਗ ‘ਚ ਰੰਗੇ ਨਜ਼ਰ ਆਏ ਰੌਸ਼ਨ ਪ੍ਰਿੰਸ, ਕੀ ਗਾਇਕੀ ਅਤੇ ਫ਼ਿਲਮੀ ਦੁਨੀਆ ਤੋਂ ਹੋ ਗਏ ਦੂਰ !

 ਰੌਸ਼ਨ ਪ੍ਰਿੰਸ (Roshan Prince)ਇਨ੍ਹੀਂ ਦਿਨੀਂ ਭਗਤੀ ਰੰਗ ‘ਚ ਰੰਗੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਆਪਣੇ ਜਿੰਨੇ ਵੀ ਵੀਡੀਓ ਸ਼ੇਅਰ ਕੀਤੇ ਹਨ । ਉਨ੍ਹਾਂ ਵੀਡੀਓ ‘ਚ ਅਦਾਕਾਰ ਭਗਤੀ ਰੰਗ ‘ਚ ਰੰਗਿਆਂ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ‘ਚ ਕਈ ਵੀਡੀਓ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਾਇਕ ਰਾਧਾ ਦੇ ਰੰਗ ‘ਚ ਰੰਗਿਆਂ ਹੋਇਆ ਹੈ ਅਤੇ ਕੁਝ ਘੰਟੇ  ਪਹਿਲਾਂ ਹੀ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਮੰਦਰ ‘ਚ ਨਜ਼ਰ ਆ ਰਿਹਾ ਹੈ । ਵਰਿੰਦਾਵਨ ਤੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ‘ਸੁਭਾਗ ਦੇ ਨਾਲ ਠਾਕੁਰ ਜੀ ਨੇ ਬੁਲਾਇਆ, ਬੋਲੋ ਬਾਂਕੇ ਬਿਹਾਰੀ ਕੀ ਜੈ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Roshan Prince 3.jpg

ਹੋਰ ਪੜ੍ਹੋ : ਹਰਮਨ ਮਾਨ ਨੇ ਸਾਂਝਾ ਕੀਤਾ ਧੀ ਦੇ ਨਾਲ ਵੀਡੀਓ, ਮਾਂ ਧੀ ਦੀ ਕਿਊਟ ਜੋੜੀ ਫੈਨਸ ਨੂੰ ਆ ਰਹੀ ਪਸੰਦ

ਇਸ ਦੇ ਨਾਲ ਹੀ ਕੁਝ ਫੈਨਸ ਹੈਰਾਨ ਵੀ ਹਨ । ਕਿਉਂਕਿ ਕਈ ਲੋਕ ਤਾਂ ਇੱਥੋਂ ਤੱਕ ਕਿਆਸ ਲਗਾਉਣ ਲੱਗ ਪਏ ਹਨ ਕਿ ਕਿਤੇ ਗਾਇਕ ਨੇ ਅਦਾਕਾਰੀ ਅਤੇ ਗਾਇਕੀ ਨੂੰ ਅਲਵਿਦਾ ਤਾਂ ਨਹੀਂ ਕਹਿ ਦਿੱਤਾ ।  

Roshan Prince 3 (2).jpgਰੌਸ਼ਨ ਪ੍ਰਿੰਸ ਦਾ ਵਰਕ ਫ੍ਰੰਟ 

ਰੌਸ਼ਨ ਪ੍ਰਿੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪਾਲੀਵੁੱਡ (Pollywood)‘ਚ ਸਰਗਰਮ ਹਨ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ਉਨ੍ਹਾਂ ਨੇ ਇੱਕ ਨਿੱਜੀ ਟੀਵੀ ਚੈਨਲ ‘ਤੇ ਆਪਣੀ ਗਾਇਕੀ ਦੇ ਹੁਨਰ ਨੂੰ ਦੁਨੀਆ ਸਾਹਮਣੇ ਦਿਖਾਇਆ ਅਤੇ ਫਿਰ ਕਾਮਯਾਬੀ ਦੀਆਂ ਪੌੜੀਆਂ ਚੜਦੇ ਗਏ ।

ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਰੌਸ਼ਨ ਪ੍ਰਿੰਸ ਇੱਕ ਵਧੀਆ ਗੀਤਕਾਰ ਅਤੇ ਅਦਾਕਾਰ ਵੀ ਹਨ । ਹੁਣ ਤੱਕ ਰੌਸ਼ਨ ਪ੍ਰਿੰਸ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਅੱਜ ਨਿਕਲੀ ਸਰੋ੍ਹਂ ਦਾ ਫੁੱਲ ਬਣ ਕੇ’, ‘ਰੰਗ ਪੱਕਾ’, ‘ਦਿਲ ਦੇ ਵਰਕੇ’, ‘ਬਸ ਤੂੰ’, ‘ਸੰਗਰੂਰ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਰੌਸ਼ਨ ਪ੍ਰਿੰਸ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network