ਰੇਸ਼ਮ ਸਿੰਘ ਅਨਮੋਲ ਨੇ ਖੇਤਾਂ ‘ਚ ਮਜ਼ਦੂਰਾਂ ਦੇ ਨਾਲ ਬੈਠ ਕੇ ਖਾਧੀ ਰੋਟੀ, ਵੇਖੋ ਵੀਡੀਓ

ਰੇਸ਼ਮ ਸਿੰਘ ਅਨਮੋਲ ਮਿੱਟੀ ਨਾਲ ਜੁੜਿਆ ਕਲਾਕਾਰ ਹੈ ਅਤੇ ਗਾਇਕੀ ਦੇ ਨਾਲ-ਨਾਲ ਉਹ ਖੇਤਾਂ ‘ਚ ਖੁਦ ਕੰਮ ਕਰਦਾ ਦਿਖਾਈ ਦਿੰਦਾ ਹੈ ।ਹੁਣ ਗਾਇਕ ਨੇ ਆਪਣੇ ਖੇਤਾਂ ਤੋਂ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ।

Reported by: PTC Punjabi Desk | Edited by: Shaminder  |  August 05th 2024 10:02 AM |  Updated: August 05th 2024 10:02 AM

ਰੇਸ਼ਮ ਸਿੰਘ ਅਨਮੋਲ ਨੇ ਖੇਤਾਂ ‘ਚ ਮਜ਼ਦੂਰਾਂ ਦੇ ਨਾਲ ਬੈਠ ਕੇ ਖਾਧੀ ਰੋਟੀ, ਵੇਖੋ ਵੀਡੀਓ

ਰੇਸ਼ਮ ਸਿੰਘ ਅਨਮੋਲ (Resham Singh Anmol) ਮਿੱਟੀ ਨਾਲ ਜੁੜਿਆ ਕਲਾਕਾਰ ਹੈ ਅਤੇ ਗਾਇਕੀ ਦੇ ਨਾਲ-ਨਾਲ ਉਹ ਖੇਤਾਂ ‘ਚ ਖੁਦ ਕੰਮ ਕਰਦਾ ਦਿਖਾਈ ਦਿੰਦਾ ਹੈ ।ਹੁਣ ਗਾਇਕ ਨੇ ਆਪਣੇ ਖੇਤਾਂ ਤੋਂ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ‘ਚ ਰੇਸ਼ਮ ਸਿੰਘ ਅਨਮੋਲ ਇੱਕ ਥਾਂ ‘ਤੇ ਖੇਤਾਂ ‘ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਰੋਟੀ ਖਾਂਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮੇਰੀ ਔਕਾਤ ਮਿੱਟੀ, ਮੇਰੀ ਜਾਤ ਮਿੱਟੀ'ਇਸ ‘ਚ ਰਲ ਜਾਣਾ, ਅਖੀਰ ਗੱਲਬਾਤ ਮਿੱਟੀ’। 

ਹੋਰ ਪੜ੍ਹੋ : ਕੀ ਮਾਂ ਬਣ ਗਈ ਹੈ ਦੀਪਿਕਾ ਪਾਦੂਕੋਣ ! ਸੋਸ਼ਲ ਮੀਡੀਆ ‘ਤੇ ਹਸਪਤਾਲ ਤੋਂ ਅਦਾਕਾਰਾ ਦੀ ਤਸਵੀਰ ਹੋ ਰਹੀ ਵਾਇਰਲਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਹਰ ਕੋਈ ਰੇਸ਼ਮ ਸਿੰਘ ਅਨਮੋਲ ਦੇ ਇਸ ਜਜ਼ਬੇ ਦੀ ਤਾਰੀਫ ਕਰ ਰਿਹਾ ਹੈ।ਇੱਕ ਪ੍ਰਸ਼ੰਸਕ ਨੇ ਲਿਖਿਆ ‘ਬਹੁਤ ਮਾਣ ਏ ਸਾਨੂੰ ਸਾਡੇ ਪੰਜਾਬੀ ਵੀਰ ਤੇ ਇਹ ਵੀਰ ਹਮੇਸ਼ਾ ਹਿੱਕ ਤਾਣ ਕੇ ਪੰਜਾਬ ਲਈ ਖੜ੍ਹਾ ਹੋਇਆ ਏ ਚਾਹੇ ਉਹ ਕਰੋਨਾ ਦਾ ਟਾਈਮ ਹੋਵੇ ਜਾ   ਹੜ੍ਹਾਂ ਦਾ  ਜਾਂ ਕਿਸਾਨੀ ਧਰਨਾ ਹੋਵੇ ਮੋਹਰੇ ਹੋ ਕੇ ਖੜ੍ਹ ਗਿਆ ਸਾਡੇ ਪੰਜਾਬ ਲਈ’।

ਇੱਕ ਹੋਰ ਨੇ ਲਿਖਿਆ ‘ਇਸ ਤਰੀਕੇ ਨਾਲ ਰਲ ਮਿਲ ਕੇ ਸਭ ਨਾਲ ਖਾਣ ਪੀਣ ਨਾਲ ਹੀ ਜਿੰਦਗੀ ਜਿਉਣ ‘ਚ ਹਰ ਇਕ ਵਰਗ ਨੂੰ ਆਪਣੇ ਵਾਂਗ ਸਮਝਣਾ ਵੀ ਕਿਸੇ ਦੇ ਹਿਸੇ ਆਇਆ’। ਜਦੋਂਕਿ ਇੱਕ ਹੋਰ ਨੇ ਕਿਹਾ ਕਿ ‘ਤੁਸੀਂ ਏਨੇ ਪ੍ਰਸਿੱਧ ਗਾਇਕ ਹੋਣ ਦੇ ਬਾਵਜੂਦ ਆਪਣੇ ਪਿੰਡ ਨਾਲ ਜੁੜੇ ਹੋ ਵੱਡੀ ਗੱਲ ਹੈ’। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network